ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਦੀ ਇਕ ਹੋਰ ਲਹਿਰ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਵਾਰ ਕੋਰੋਨਾ ਦੇ Omicron ਵੇਰੀਐਂਟ ਦਾ ਸਬਵੇਰੀਐਂਟ BF.7 ਚਿੰਤਾ ਦਾ ਕਾਰਨ ਬਣ ਗਿਆ ਹੈ। ਆਓ ਜਾਣਦੇ ਹਾਂ BF.7 ਸਰੀਰ ਦੇ ਕਿਹੜੇ-ਕਿਹੜੇ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਨਾਲ ਹੀ ਇਸ ਤੋਂ ਕਿਵੇਂ ਬਚਿਆ ਜਾਵੇ-
BF.7 ਮੁੱਖ ਤੌਰ ‘ਤੇ ਸਰੀਰ ਦੇ ਉਪਰਲੇ ਹਿੱਸੇ ਯਾਨੀ ਕਿ ਸਾਹ ਨਾਲੀ ਤੰਤਰ ਨੂੰ ਸੰਕਰਮਿਤ ਕਰ ਸਕਦਾ ਹੈ ਜਿਵੇ ਕਿ ਨੱਕ, ਸਾਈਨਸ, ਫੈਰਨਕਸ (ਗਲਾ), ਲੈਰੀਨਕਸ (ਕੰਠ), ਵਿੰਡ ਪਾਈਪ ਅਤੇ ਬ੍ਰੌਨਚੀ। ਇਨ੍ਹਾਂ ਅੰਗਾਂ ਦੇ ਪ੍ਰਭਾਵਿਤ ਹੋਣ ‘ਤੇ ਆਮ ਜ਼ੁਕਾਮ, ਟੌਨਸਿਲਟਿਸ, ਸਾਈਨਸ, ਗਲੇ ਵਿਚ ਖਰਾਸ਼, ਨੱਕ ਵਗਣਾ, ਛਿੱਕ ਆਉਣਾ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ ਆਦਿ ਦੇ ਲੱਛਣ ਮਹਿਸੂਸ ਕੀਤੇ ਜਾ ਸਕਦੇ ਹਨ। ਇਸ ਤੋਂ ਇਆਵਾਂ ਇਹ ਫੇਫੜਿਆਂ ਨੂੰ ਸੰਕਰਮਿਤ ਕਰ ਸਕਦਾ ਹੈ। ਇਹ ਬ੍ਰੌਨਕਾਈਟਿਸ, ਨਮੂਨੀਆ, ਬ੍ਰੌਨਕਿਓਲਾਈਟਿਸ, ਟੀਬੀ ਅਤੇ ਕਈ ਵਾਰ ਫਲੂ ਦਾ ਕਾਰਨ ਬਣ ਸਕਦਾ ਹੈ।
ਕਿਵੇਂ ਬਚਿਆ ਜਾਵੇ-
-ਪਾਣੀ, ਜੂਸ, ਸੂਪ, ਗਰਮ ਨਿੰਬੂ ਪਾਣੀ ਵਰਗੇ ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰੋ।
- ਚਿਕਨ ਸੂਪ ਦਾ ਸੇਵਨ ਵੀ ਫਾਇਦੇਮੰਦ ਹੁੰਦਾ ਹੈ।
-ਕੈਫੀਨ ਅਤੇ ਅਲਕੋਹਲ ਤੋਂ ਬਚਣ ਦੀ ਕੋਸ਼ਿਸ਼ ਕਰੋ।
-ਖੰਘ ਜਾਂ ਬੁਖਾਰ ਹੋਣ ‘ਤੇ ਕਾਫ਼ੀ ਆਰਾਮ ਕਰੋ। - ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਅਸਥਾਈ ਤੌਰ ‘ਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲ ਸਕਦੀ ਹੈ।
- ਕਮਰੇ ਨੂੰ ਗਰਮ ਰੱਖੋ ਪਰ ਜ਼ਿਆਦਾ ਗਰਮ ਨਹੀਂ।











