ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ। ਅੱਜ (ਸ਼ੁੱਕਰਵਾਰ) ਉਨ੍ਹਾਂ ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ। ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਤੋਂ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਦੀ ਆਮ ਆਦਮੀ ਪਾਰਟੀ ਪਟਿਆਲਾ ਵਿੱਚ ਸ਼ਾਂਤੀ ਮਾਰਚ ਕੱਢੇਗੀ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਵਿਧਾਨਸਭਾ ਚੋਣਾਂ ਹੋਣ ਵਾਲਿਆਂ ਹਨ ਜਿਸਦੇ ਚੱਲਦੇ ਆਮ ਆਦਮੀ [ਪਾਰਟੀ ਦੇ ਕਨਵੀਨਰ ਕੇਜਰੀਵਾਲ ਵੱਲੋਂ ਇਨ ਦਿਨੀਂ ਪੰਜਾਬ ਦੌਰੇ ਕੀਤੇ ਜਾ ਰਹੇ ਹਨ। ਵੀਰਵਾਰ ਨੂੰ ਵੀ ਉਹ ਚੰਡੀਗੜ੍ਹ ਪਹੁੰਚੇ ਸਨ। ਇੱਥੇ ਪਾਰਟੀ ਦੇ ਨਗਰ ਨਿਗਰਮ ਚੋਣਾਂ ਜਿੱਤਣ ਦੀ ਖੁਸ਼ੀ ‘ਚ ਇਕ ਜੇਤੂ ਮਾਰਚ ਵੀ ਕੱਢਿਆ ਗਿਆ ਹੈ। ਕੇਜਰੀਵਾਲ 1 ਜਨਵਰੀ ਯਾਨੀ ਕੱਲ੍ਹ ਵੀ ਸੂਬੇ ਦੀ ਫੇਰੀ ਤੇ ਰਹਿਣਗੇ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਅੰਮ੍ਰਿਤਸਰ ਪਹੁੰਚਣਗੇ।












