ਪੰਜਾਬ ਦੀ ਕੈਟਰੀਨਾ ਕੈਫ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨੂੰ ਅੱਜ ਹਰ ਕੋਈ ਜਾਣਦਾ ਹੈ। ਇਹ ਅਦਾਕਾਰਾ ਆਪਣੇ ਬੁਲੰਦ ਅੰਦਾਜ਼ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰ ਰਹੀ ਹੈ। ਅਜਿਹੇ ‘ਚ ਉਹ ਆਪਣੇ ਨਵੇਂ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਜਿਸ ‘ਚ ਉਹ ਜਾਣੀ-ਪਛਾਣੀ ਹਸਤੀਆਂ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਅਤੇ ਗਾਇਕ ਗੁਰੂ ਰੰਧਾਵਾ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸ਼ਹਿਨਾਜ਼ ਅਤੇ ਗੁਰੂ ਬੀਚ ਉੱਤੇ ਫੋਟੋਸ਼ੂਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਪੋਜ਼ ਦੇ ਰਹੇ ਹਨ ਪਰ ਫੋਟੋਸ਼ੂਟ ਦੌਰਾਨ ਗੁਰੂ ਰੰਧਾਵਾ ਕੁਝ ਸ਼ਰਮਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਸ਼ਹਿਨਾਜ਼ ਆਪਣੇ ਕੂਲ ਅੰਦਾਜ਼ ‘ਚ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਅਤੇ ਗੁਰੂ ਇਸ ਵੀਡੀਓ ‘ਚ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਗੁਰੂ ਜੀ ਨੇ ਬੇਜ ਕੋਟ ਅਤੇ ਮੈਚਿੰਗ ਪੈਂਟ ਦੇ ਨਾਲ ਪੀਚ ਰੰਗ ਵਾਲੀ ਕਮੀਜ਼ ਪਾਈ ਹੋਈ ਹੈ। ਦੂਜੇ ਪਾਸੇ, ਸ਼ਹਿਨਾਜ਼ ਨੇ ਲਾਲ ਰੰਗ ਦੀ ਸਲਿਟ ਡਰੈੱਸ ਕੈਰੀ ਕੀਤੀ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਦੋਵੇਂ ਸਮੁੰਦਰ ਦੇ ਕਿਨਾਰੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਗੁਰੂ ਜੋ ਕਿ ਸ਼ਹਿਨਾਜ਼ ਦੀਆਂ ਲੱਤ ਨੂੰ ਪਹਿਰਾਵੇ ਨਾਲ ਢੱਕਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਅੱਗੇ, ਸ਼ਹਿਨਾਜ਼ ਗੁਰੂ ਨੂੰ ਕਹਿੰਦੀ ਹੈ, ‘ਇੱਥੇ ਦੇਖੋ।’ ਗੁਰੂ ਫਿਰ ਸ਼ਰਮਾਉਣ ਲੱਗ ਜਾਂਦੇ ਨੇ ਅਤੇ ਫਿਰ ਦੋਵੇਂ ਹੱਸਣ ਲੱਗ ਪੈਂਦੇ ਨੇ। ਇਸ ਤੋਂ ਪਹਿਲਾਂ ਉਹ ਕੈਮਰੇ ‘ਤੇ ਮੁਸਕਰਾਉਂਦੇ ਹੋਏ ਰੋਮਾਂਟਿਕ ਪੋਜ਼ ਦਿੰਦੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਗੁਰੂ ਨੇ ਲਿਖਿਆ, ‘ਜਦੋਂ ਤੁਸੀਂ ਸ਼ੂਟਿੰਗ ਕਰ ਰਹੇ ਹੁੰਦੇ ਹੋ, ਤੁਹਾਨੂੰ ਸਿਰਫ ਸ਼ਹਿਨਾਜ਼ ਗਿੱਲ ਨੂੰ ਦੇਖਣ ਦੀ ਇਜਾਜ਼ਤ ਹੁੰਦੀ ਹੈ। 10 ਜਨਵਰੀ 2023 ਨੂੰ ਚੰਨ ਚੜ੍ਹੇਗਾ।’
ਇੱਕ ਪ੍ਰਸ਼ੰਸਕ ਨੇ ਲਿਖਿਆ, ‘ਦੋਵੇਂ ਬਹੁਤ ਪਿਆਰੇ ਲੱਗ ਰਹੇ ਹਨ’। ਫੈਨਜ਼ ਇਸ ਪੋਸਟ ਉੱਤੇ ਖੂਬ ਪਿਆਰ ਲੁੱਟਾ ਰਹੇ ਨੇ, ਹੁਣ ਤੱਕ ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਆਪਣੇ ਚੈਟ ਸ਼ੋਅ ਦੇਸੀ ਵਾਈਬਸ ਵਿੱਦ ਸ਼ਹਿਨਾਜ਼ ਗਿੱਲ ਲਾਂਚ ਕੀਤਾ ਹੈ। ਇਸ ਸ਼ੋਅ ‘ਚ ਆਯੁਸ਼ਮਾਨ ਖੁਰਾਨਾ, ਵਿੱਕੀ ਕੌਸ਼ਲ ਅਤੇ ਰਾਜਕੁਮਾਰ ਰਾਓ ਨਜ਼ਰ ਆਏ ਹਨ। ਇਹ ਤਿੰਨੋਂ ਕਲਾਕਾਰ ਆਪਣੀਆਂ ਫਿਲਮਾਂ ਦੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਪਹੁੰਚੇ ਸਨ। ਸ਼ਹਿਨਾਜ਼ ਹੁਣ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਉਹ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਵੇਗੀ। ਇਹ ਫ਼ਿਲਮ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।












