ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ, ਜੋ ਅਕਸਰ ਆਪਣੀ ਖੂਬਸੂਰਤੀ ਅਤੇ ਕੰਮ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਫੈਨਜ਼ ਉਰਵਸ਼ੀ ਦੇ ਗਲੈਮਰਸ ਸਟਾਈਲ ਅਤੇ ਉਸ ਦੇ ਮਹਿੰਗੇ ਫੈਸ਼ਨ ਸੈਂਸ ਦੇ ਦੀਵਾਨੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਰਵਸ਼ੀ ਦੀ ਮਾਂ ਮੀਰਾ ਰੌਤੇਲਾ ਵੀ ਖੂਬਸੂਰਤੀ ਦੇ ਮਾਮਲੇ ‘ਚ ਆਪਣੀ ਬੇਟੀ ਨੂੰ ਬਰਾਬਰ ਦਾ ਮੁਕਾਬਲਾ ਦਿੰਦੀ ਹੈ। ਹਾਲ ਹੀ ‘ਚ ਉਰਵਸ਼ੀ ਨੇ ਆਪਣੀ ਸੁਪਰ ਮਾਂ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਮਾਂ (Mother Birthday) ਦੇ ਨਾਲ ਉਨ੍ਹਾਂ ਦੇ ਜਨਮ ਦਿਨ ‘ਤੇ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ ।
ਵੀਡੀਓ ਦੇ ਬੈਕਗਰਾਊਂਡ ‘ਚ ਗੀਤ ਵੀ ਚੱਲ ਰਿਹਾ ਹੈ । ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੀ ਮਾਂ ਮੀਰਾ ਰੌਤੇਲਾ ਨੂੰ ਟੈਗ ਕੀਤਾ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਮਾਂ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਰਵਸ਼ੀ ਰੌਤੇਲਾ ਨੇ ਆਪਣੀ ਮਾਂ ਲਈ ਇੱਕ ਪਿਆਰਾ ਨੋਟ ਵੀ ਲਿਖਿਆ ਹੈ। ਉਸ ਨੇ ਲਿਖਿਆ, ‘ਜਨਮਦਿਨ ਮੁਬਾਰਕ ਮਾਂ, ਜਦੋਂ ਮੈਂ ਤੁਹਾਨੂੰ ਦੇਖਦੀ ਹਾਂ, ਮੈਨੂੰ ਉਹ ਅਦਭੁਤ ਔਰਤ ਦਿਖਾਈ ਦਿੰਦੀ ਹੈ ਜਿਸ ਦੀ ਮੈਨੂੰ ਉਮੀਦ ਹੈ। ਇੱਕ ਆਮ ਔਰਤ ਦਾ ਬਲੂਪ੍ਰਿੰਟ ਬਣਾਉਣ ਲਈ ਧੰਨਵਾਦ. ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੀ ਖੁਸ਼ੀ ਲਈ ਰਹਿਣਗੀਆਂ। ਤੁਸੀਂ ਸਾਡੇ ਉੱਤੇ ਇਸੇ ਤਰ੍ਹਾਂ ਆਪਣੇ ਪਿਆਰ, ਦੇਖਭਾਲ ਅਤੇ ਅਸੀਸਾਂ ਦੀ ਵਰਖਾ ਕਰਦੇ ਰਹੋ। ਮੇਰੇ ਡੈਡੀ ਜੀ ਅਤੇ ਯਸ਼ਰਾਜ ਰੌਤੇਲਾ ਵੱਲੋਂ ਤੁਹਾਨੂੰ ਜਨਮਦਿਨ ਦੀਆਂ ਅਣਗਿਣਤ ਸ਼ੁਭਕਾਮਨਾਵਾਂ।











