ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ । ਸਾਲ 2021 ਦਾ ਆਖਰੀ ਸੂਰਜ ਗ੍ਰਹਿਣ ਅੱਜ ਸਵੇਰੇ 10:59 ਵਜੇ ਸ਼ੁਰੂ ਹੋ ਗਿਆ ਹੈ। ਇਹ ਗ੍ਰਹਿਣ ਦੁਪਹਿਰ 3:07 ਵਜੇ ਖਤਮ ਹੋਵੇਗਾ। ਇਹ ਪੂਰਾ ਸੂਰਜ ਗ੍ਰਹਿਣ ਹੈ। ਇਸ ਤੋਂ ਪਹਿਲਾ ਸਾਲ ਦਾ ਆਖਰੀ ਚੰਦਰ ਗ੍ਰਹਿਣ ਨਵੰਬਰ ਮਹੀਨੇ ਲੱਗਿਆ ਸੀ ਜੋਤਸ਼ੀ ਗ੍ਰਹਿਣ ਦੇ ਸਮੇਂ ਦੌਰਾਨ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ।
ਤੁਸੀਂ ਵੀ ਰੱਖੋ ਇਹਨਾਂ ਗੱਲਾਂ ਦਾ ਧਿਆਨ:
ਗ੍ਰਹਿਣ ਦੇ ਸਮੇਂ ਦੌਰਾਨ ਅੱਗ ਅਤੇ ਮਸ਼ੀਨਰੀ ਦੀ ਵਰਤੋਂ ਨਾ ਕਰੋ। ਚਾਕੂ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਨਾ ਕਰੋ।
ਸੂਰਜ ਗ੍ਰਹਿਣ ਦੌਰਾਨ ਭੋਜਨ ਖਾਣਾ ਵਰਜਿਤ ਮੰਨਿਆ ਜਾਂਦਾ ਹੈ।
ਸੂਰਜ ਗ੍ਰਹਿਣ ਦੌਰਾਨ ਕੋਈ ਵੀ ਨਵਾਂ ਕੰਮ ਸ਼ੁਰੂ ਨਾ ਕਰੋ।
ਗ੍ਰਹਿਣ ਦੇ ਸਮੇਂ ਸੌਣ ਤੋਂ ਵੀ ਰੋਕਿਆ ਜਾਂਦਾ ਹੈ ।