ਚੰਡੀਗੜ੍ਹ: ਦੁੱਧ ਪੀਣਾ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਦੁੱਧ ਦੇ ਨਾਲ ਹਰ ਚੀਜ਼ ਦਾ ਸੇਵਨ ਨਹੀਂ ਕੀਤਾ ਜਾ ਸਕਦਾ। ਖੱਟੇ ਫਲ਼ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਉਲਟੀਆਂ ਜਾਂ ਜੀਅ ਘਬਰਾਉਣ ਦੀ ਸ਼ਿਕਾਇਤ ਹੋ ਸਕਦੀ ਹੈ। ਧਿਆਨ ਰੱਖੋ ਅਜਿਹੇ ਫਲ਼ਾਂ ਦੇ ਸੇਵਨ ਤੋਂ ਬਾਅਦ ਹੀ ਦੁੱਧ ਪੀਓ।
ਮੂਲੀ, ਜਾਮੁਨ ਆਦਿ ਖਾ ਰਹੇ ਹੋ ਤਾਂ ਦੁੱਧ ਦਾ ਸੇਵਨ ਭੁੱਲ ਕੇ ਵੀ ਨਾ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਨੂੰ ਚਮੜੀ ਸੰਬੰਧੀ ਰੋਗ ਹੋ ਸਕਦੇ ਹਨ। ਦੁੱਧ ਦੇ ਨਾਲ ਕੁਲੱਥੀ, ਨਿੰਬੂ, ਕਟਹਿਲ, ਕਰੇਲਾ ਜਾਂ ਫਿਰ ਲੂਣ ਦਾ ਕਦੀ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਦਹੀਂ, ਹੋਰ ਕੱਚੇ ਸਲਾਦ, ਸੁਹਾਂਜਣਾ, ਇਮਲੀ, ਖਰਬੂਜ਼ਾ, ਬੇਲਫਲ, ਨਾਰੀਅਲ, ਨਿੰਬੂ, ਕਰੌਂਦਾ, ਜਾਮੁਨ, ਅਨਾਰ, ਆਮਲਾ, ਗੁੜ, ਤਿਲਕੁੱਟ, ਉੜਦ, ਸੱਤੂ, ਤੇਲ ਆਦਿ ਖਾਣ ਤੋਂ ਵੀ ਬਚਣਾ ਚਾਹੀਦਾ ਹੈ। ਮੱਛੀ ਨੂੰ ਦੁੱਧ ਜਾਂ ਫਿਰ ਦਹੀ ਦੇ ਨਾਲ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਗੈਸ, ਐਲਰਜੀ ਤੇ ਚਮੜੀ ਸੰਬੰਧੀ ਰੋਗ ਹੋ ਸਕਦੇ ਹਨ।