ਸਖ਼ਤ ਪ੍ਰੋਟੋਕਾਲ ਦੇ ਬਾਵਜੂਦ ਇੱਥੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਆਯੋਜਨ ‘ਤੇ ਕੋਰੋਨਾ ਦੀ ਮਾਰ ਪਈ ਹੈ ਤੇ ਸ਼ੁੱਕਰਵਾਰ ਨੂੰ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ ਜੋ ਕਲੰਿਗਾ ਸਟੇਡੀਅਮ ‘ਤੇ ਮੀਡੀਆ ਸੈਂਟਰ ਦੇ ਸੰਪਰਕ ‘ਚ ਸੀ। ਬਾਇਓ ਬਬਲ ਦੇ ਅੰਦਰ ਹੋਣ ਤੇ ਇਸ ਦੀ ਕਵਰੇਜ ਲਈ ਆਏ ਮੀਡੀਆ ਦੀ ਹਰ 48 ਘੰਟੇ ‘ਚ ਆਰ.ਟੀ. ਪੀ.ਸੀ.ਆਰ. ਜਾਂਚ ਹੋਣ ਦੇ ਬਾਵਜੂਦ ਵੀਰਵਾਰ ਨੂੰ ਕਰਾਏ ਗਏ ਟੈਸਟ ‘ਚ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ।
ਸਥਾਨਕ ਆਯੋਜਨ ਕਮੇਟੀ ਦੇ ਇਕ ਮੈਂਬਰ ਦੇ ਮੁਤਾਬਕ ਇਹ ਵਿਅਕਤੀ ਓਡੀਸ਼ਾ ਸਰਕਰ ਦੇ ਖੇਡ ਤੇ ਯੁਵਾ ਕਾਰਜ ਵਿਭਾਗ ਦੀ ਸੋਸ਼ਲ ਮੀਡੀਆ ਟੀਮ ਦਾ ਮੈਂਬਰ ਹੈ। ਇਸ ਘਟਨਾ ਨਾਲ ਆਯੋਜਕਾਂ ‘ਚ ਦਹਿਸ਼ਤ ਫ਼ੈਲ ਗਈ ਹੈ। ਸਥਾਨਕ ਅਧਿਕਾਰੀ ਨੇ ਕਿਹਾ, ‘ਅੱਜ ਉਨ੍ਹਾਂ ਸਾਰਿਆਂ ਲਈ ਆਰ.ਟੀ. ਪੀ.ਸੀ.ਆਰ. ਟੈਸਟ ਲਾਜ਼ਮੀ ਹੈ ਜੇ ਮੀਡੀਆ ਸੈਂਟਰ ਆਉਣਾ ਚਾਹੁੰਦੇ ਹਨ ਤੇ ਬਾਕੀ ਟੂਰਨਾਮੈਂਟ ਕਵਰ ਕਰਨਾ ਚਾਹੁੰਦੇ ਹਨ। ਹਰ 48 ਘੰਟਿਆਂ ‘ਚ ਟੈਸਟ ਹੋ ਰਿਹਾ ਹੈ।’ 25 ਨਵੰਬਰ ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ‘ਚ ਅਜੇ ਤਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਇਸ ਨੂੰ ਦਰਸ਼ਕਾਂ ਦੇ ਬਿਨਾ ਬਾਇਓ ਬਬਲ ‘ਚ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਮੀਡੀਆ ਨੂੰ ਵੀ ਸਖ਼ਤ ਕੋਰੋਨਾ ਪ੍ਰੋਟੋਕਾਲ ਦੀ ਪਾਲਣੀ ਕਰਨੀ ਪੈ ਰਹੀ ਹੈ।
ਭਾਰਤ ਦੇ ਮੈਚਾਂ ‘ਚ ਹਾਲਾਂਕਿ ਮੈਦਾਨ ‘ਚ ਦਰਸ਼ਕ ਦਿਖ ਰਹੇ ਹਨ। ਬੈਲਜੀਅਮ ਦੇ ਖ਼ਿਲਾਫ਼ ਬੁੱਧਵਾਰ ਨੂੰ ਕੁਆਰਟਰ ਫਾਈਨਲ ‘ਚ ਕਰੀਬ 3,000 ਦਰਸ਼ਕ ਸਨ। ਸੂਬੇ ਦੇ ਸੂਚਨਾ ਅਧਿਕਾਰੀ ਸੁਜੀਤ ਰੰਜਨ ਸਵੇਨ ਨੇ ਇਕ ਬਿਆਨ ‘ਚ ਕਿਹਾ, ‘ਇਸ ‘ਚ ਜ਼ਿਆਦਾਤਾਰ ਖੇਡ ਹੋਸਟਲ ਦੇ ਵਿਿਦਆਰਥੀ, ਸਟਾਫ ਤੇ ਕੋਚ ਹਨ। ਕੁਝ ਪਰਿਵਾਰ ਨਾਲ ਆਏ ਹੋਣਗੇ। ਕੁਝ ਪਰਿਵਾਰ ਕੰਪਲੈਕਸ ‘ਚ ਹੀ ਰਹਿ ਰਹੇ ਹਨ। ਟੂਰਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਆਸਟਰੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ ਨੇ ਕੋਰੋਨਾ ਮਹਾਮਾਰੀ ਕਾਰਨ ਨਾਂ ਵਾਪਸ ਲੈ ਲਏ ਸਨ।