ਮੋਹਾਲੀ ਦੇ ਪਿੰਡ ਬੜਮਾਜਰਾ ’ਚ ਹੋਲੀ ਖੇਡ ਰਹੇ ਨੌਜਵਾਨਾਂ ਨੇ ਵੇਰਕਾ ਗੱਡੀ ਦੇ ਡਰਾਈਵਰ ’ਤੇ ਹਮਲਾ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਵੇਰਕਾ ਦੀ ਗੱਡੀ ਦੇ ਡਰਾਈਵਰ ਦੇ ਸਿਰ ’ਚ ਤਲਵਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਸੜਕ ’ਤੇ ਖੇਡ ਰਹੇ ਨੌਜਵਾਨਾਂ ਨੂੰ ਸਾਈਡ ਕਰਨ ਲਈ ਡਰਾਈਵਰ ਨੇ ਹਾਰਨ ਵਜਾਇਆ ਸੀ। ਗੁੱਸੇ ’ਚ ਆਏ ਨੌਜਵਾਨਾਂ ਨੇ ਡਰਾਈਵਰ ਸਣੇ ਗੱਡੀ ਦੀ ਡੰਡੇ ਗੰਡਾਸੇ ਅਤੇ ਤਲਵਾਰਾਂ ਲੈ ਕੇ ਗੱਡੀ ਦੀ ਤੋੜ ਭੰਨ ਕਰ ਦਿੱਤੀ। ਗੱਡੀ ਦੀ ਭੰਨ-ਤੋੜ ਕਰ ਕੇ ਹਮਲਾਵਾਰ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੀ ਪੁਲਿਸ ਨੇ ਡਰਾਈਵਰ ਨੂੰ ਹਸਪਤਾਲ ਕਰਵਾਇਆ ਭਰਤੀ ਤੇ ਗੱਡੀ ਨੂੰ ਥਾਣੇ ਲਜਾਇਆ ਗਿਆ।
----------- Advertisement -----------
ਹੋਲੀ ਖੇਡ ਰਹੇ ਨੌਜਵਾਨਾਂ ਨੇ ਵੇਰਕਾ ਗੱਡੀ ਦੇ ਡਰਾਈਵਰ ’ਤੇ ਕੀਤਾ ਹਮਲਾ
Published on
----------- Advertisement -----------