ਜੇਕਰ ਤੁਸੀਂ ਵੀ ਕੁਝ ਦਿਨਾਂ ਚ ਨਵੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਇਕ ਵਾਰ ਜਰੂਰ ਪੜ੍ਹ ਲੈਣੀ ਚਾਹੀਦੀ ਹੈ। ਦਰਅਸਲ ਜਦੋਂ ਵੀ ਅਸੀਂ ਕਾਰ ਖਰੀਦਣ ਜਾਂਦੇ ਹਾਂ ਤਾਂ ਇਸਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਤੋਂ ਇਲਾਵਾ ਰੰਗ ਦਾ ਵੀ ਧਿਆਨ ਰੱਖਦੇ ਹਾਂ। ਕੰਪਨੀਆਂ ਨੇ ਇਨ੍ਹੀਂ ਦਿਨੀਂ ਵਾਹਨਾਂ ‘ਚ ਕਈ ਕਲਰ ਆਪਸ਼ਨ ਵੀ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਪਰ ਗੱਡੀ ‘ਚ ਕੁਝ ਰੰਗ ਅਜਿਹੇ ਵੀ ਹਨ, ਜਿਨ੍ਹਾਂ ਨੂੰ ਚੁਣਨਾ ਤੁਹਾਡੇ ਲਈ ਸਮੱਸਿਆ ਬਣ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਕਾਰ ਦੇ ਰੰਗ ਬਾਰੇ ਦੱਸ ਰਹੇ ਹਾਂ। ਜੀ ਹਾਂ, ਇਹ ਰੰਗ ਹੈ ਕਾਲਾ। ਵੱਡੀ ਗਿਣਤੀ ਲੋਕ ਕਾਲੇ ਰੰਗ ਦੀ ਕਾਰ ਖਰੀਦਣ ਨੂੰ ਤਰਜੀਹ ਦਿੰਦੇ ਹਨ। ਪਰ ਇਸ ਰੰਗ ਦੀਆਂ ਗੱਡੀਆਂ ‘ਚ ਕਈ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਹਨ, ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਜਲਦੀ ਹੀ ਹੋ ਜਾਂਦੀ ਗਰਮ
ਜਿਵੇ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਾਲਾ ਰੰਗ ਸੂਰਜ ਦੀ ਰੌਸ਼ਨੀ ਨੂੰ ਹੋਰ ਰੰਗਾਂ ਨਾਲੋਂ ਤੇਜ਼ੀ ਨਾਲ ਸੋਖ ਲੈਂਦਾ ਹੈ। ਇਹ ਨਿਯਮ ਕਾਲੇ ਰੰਗ ਦੀ ਕਾਰ ‘ਤੇ ਵੀ ਲਾਗੂ ਹੁੰਦਾ ਹੈ। ਇਹ ਗਰਮੀਆਂ ਦੇ ਮੌਸਮ ਵਿੱਚ ਬਾਕੀ ਦੇ ਮੁਕਾਬਲੇ ਜ਼ਿਆਦਾ ਜਲਦੀ ਨਾਲ ਗਰਮ ਹੋ ਜਾਵੇਗਾ। ਇਸ ਕਾਰਨ ਤੁਹਾਨੂੰ ਏਸੀ ਦੀ ਜ਼ਿਆਦਾ ਵਰਤੋਂ ਕਰਨੀ ਪਵੇਗੀ।
ਵਧੇਰੇ ਦਿਖਾਈ ਦੇਣਗੀਆਂ ਝਰੀਟਾਂ
ਕਾਰ ਚਲਾਉਂਦੇ ਸਮੇਂ ਮਾਮੂਲੀ ਝਰੀਟਾਂ ਆਉਣਾ ਇੱਕ ਆਮ ਗੱਲ ਹੈ। ਹਾਲਾਂਕਿ, ਜੇਕਰ ਤੁਹਾਡੀ ਗੱਡੀ ਕਾਲੇ ਰੰਗ ਦੀ ਹੈ, ਤਾਂ ਮੁਸ਼ਕਲ ਥੋੜੀ ਵੱਧ ਜਾਂਦੀ ਹੈ। ਦਰਅਸਲ, ਦੂਜੇ ਰੰਗਾਂ ਦੇ ਮੁਕਾਬਲੇ ਕਾਲੇ ਰੰਗ ‘ਤੇ ਸਕ੍ਰੈਚ ਆਸਾਨੀ ਨਾਲ ਦਿਖਾਈ ਦਿੰਦੇ ਹਨ।
ਧੂੜ -ਮਿੱਟੀ ਆਸਾਨੀ ਨਾਲ ਦਿਖੇ
ਬੇਸ਼ੱਕ ਕਾਲੇ ਰੰਗ ਦੀ ਕਾਰ ਸੁੰਦਰ ਲੱਗਦੀ ਹੈ, ਪਰ ਇਹ ਬਹੁਤ ਜਲਦੀ ਗੰਦੀ ਹੋ ਜਾਂਦੀ ਹੈ। ਇਸ ਰੰਗ ‘ਤੇ ਧੂੜ-ਮਿੱਟੀ ਆਸਾਨੀ ਨਾਲ ਦਿਖਾਈ ਦਿੰਦੀ ਹੈ। ਭਾਵੇਂ ਤੁਸੀਂ ਅੱਜ ਹੀ ਕਾਰ ਧੁਆਈ ਹੋਵੇ ਪਰ ਥੋੜ੍ਹੀ ਦੂਰੀ ‘ਤੇ ਚੱਲਣ ਤੋਂ ਬਾਅਦ ਹੀ ਉਸ ‘ਤੇ ਗੰਦਗੀ, ਧੂੜ-ਮਿੱਟੀ ਦਿੱਸਣ ਲੱਗ ਜਾਵੇਗੀ। ਯਾਨੀ ਤੁਹਾਨੂੰ ਇਸ ਨੂੰ ਵਾਰ-ਵਾਰ ਸਾਫ਼ ਕਰਨਾ ਪਵੇਗਾ।
----------- Advertisement -----------
ਗਲਤੀ ਨਾਲ ਵੀ ਨਾ ਖਰੀਦੋ ਇਸ ਰੰਗ ਦੀ ਕਾਰ, ਕੁਝ ਹੀ ਦਿਨਾਂ ‘ਚ ਦਿੱਸਣ ਲੱਗੇਗੀ ਬੇਕਾਰ
Published on
----------- Advertisement -----------
----------- Advertisement -----------












