ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋ ਜਾਵੇਗਾ। exit polls ਮੁਤਾਬਕ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ। ਪਰ ਤੁਹਾਨੂੰ ਪਤਾ ਕੀ ਲੋਕਾਂ ਨੂੰ ਨੂੰ ਆਪਣੀ ਗੱਲਾਂ ‘ਚ ਲਪੇਟ ਲੈਣ ਵਾਲੇ ਮਾਨ ਦੀ ਸਿਆਸਤ ‘ਚ ਕਿਵੇਂ ਐਂਟਰੀ ਹੋਈ ਹੈ। ਜੇਕਰ ਨਹੀਂ ਤਾਂ ਤੁਹਾਨੂੰ ਉਨ੍ਹਾਂ ਦੇ ਨਿੱਜੀ ਜੀਵਨ ਤੇ ਸਿਆਸੀ ਸਫ਼ਰ ਨਾਲ ਰੂਬਰੂ ਕਰਵਾਉਂਦੇ ਹਾਂ।
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਚੀਮ ਮੰਡੀ ਲਾਗਲੇ ਪਿੰਡ ਸਤੌਜ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸਵਾਇਫ਼ ਹਨ। ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ। 12ਵੀਂ ਕਰਨ ਤੋਂ ਬਾਅਦ ਉਨ੍ਹਾਂ ਬੀ ਕਾਮ ਪਹਿਲ ਵਿੱਚ ਦਾਖਲਾ ਲਿਆ ਪਰ ਕਾਮੇਡੀ ਦੇ ਪ੍ਰੋਫੈਸ਼ਨਲ ਰੁਝੇਵਿਆਂ ਕਾਰਨ ਪੜ੍ਹਾਈ ਵਿੱਚੇ ਛੱਡ ਦਿੱਤੀ।
ਕਾਮੇਡੀ ਤੋਂ ਸਿਆਸਤ ‘ਚ ਐਂਟਰੀ ਕਰਨ ਵਾਲੇ ਮਾਨ ਦਾ ਸਿਆਸੀ ਸਫ਼ਰ
- 2011: ਮਨਪ੍ਰੀਤ ਬਾਦਲ ਦੀ ਪਾਰਟੀ PPP ਦਾ ਹਿੱਸਾ ਬਣੇ
- 2012: ਲਹਿਰਾਗਾਗਾ ਤੋਂ ਚੋਣ ਲੜੀ, ਹਰ ਦਾ ਸਾਹਮਣਾ ਕਰਨਾ ਪਿਆ
- 2012: ਰਜਿੰਦਰ ਕੌਰ ਭੱਠਲ ਤੋਂ ਹਾਰੇ
- 2014: PPP ਨਾਲ ਤੋੜਿਆ ਨਾਤਾ
- 2014: ਆਪ ‘ਚ ਸ਼ਾਮਲ ਹੋਏ
- 2014: ਸੰਗਰੂਰ ਤੋਂ ਲੋਕਸਭਾ ਮੈਂਬਰ ਬਣੇ
- 2017: ਜਲਾਲਾਬਾਦ ਤੋਂ ਸੁਖਬੀਰ ਬਾਦਲ ਖ਼ਿਲਾਫ਼ ਵਿਧਾਨਸਭਾ ਚੋਣ ਹਾਰੇ
- 2017: ਆਪ ਪੰਜਾਬ ਪ੍ਰਧਾਨ ਬਣੇ
- 2019: ਸੰਗਰੂਰ ਤੋਂ ਦੂਜੀ ਵਾਰ ਲੋਕਸਭਾ ਮੈਂਬਰ ਬਣੇ
- 2022: ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣੇ
ਭਗਵੰਤ ਮਾਨ ਦੀ ਉਮਰ 48 ਸਾਲ ਹੈ। ਉਸਨੇ ਆਪਣਾ ਜਨਤਕ ਜੀਵਨ ਇੱਕ ਪੇਸ਼ੇਵਰ ਕਾਮੇਡੀਅਨ ਵਜੋਂ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਕਾਮੇਡੀ ਦੇ ਕੈਰੀਅਰ ‘ਚ ਕਈ ਕਿਰਦਾਰ ਨਿਭਾਏ ਜਿਨ੍ਹਾਂ ਵਿੱਚੋਂ ਉਨ੍ਹਾਂ ਦਾ ਇੱਕ ਕਿਰਦਾਰ ‘ਜੁਗਨੂੰ’ ਸਭ ਤੋਂ ਵੱਧ ਮਕਬੂਲ ਹੋਇਆ। ਅਤੇ ਆਪਣੀ ਪ੍ਰਸਿੱਧੀ ‘ਤੇ ਸਵਾਰ ਹੋ ਕੇ ਉਹ ਟੀਵੀ ਅਤੇ ਫਿਲਮੀ ਪਰਦੇ ‘ਤੇ ਪਹੁੰਚ ਗਏ।ਲੋਕਾਂ ਨੂੰ ਹਸਾਉਣ ਵਾਲੇ ਮਾਨ ਨੂੰ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਜੀਵਨ ‘ਚ ਇਕ ਵੱਡਾ U-Turn ਆਉਣ ਵਾਲਾ ਹੈ। ਉਹ ਕਾਮੇਡੀ ਛੱਡ 2011 ‘ਚ ਸਿਆਸਤ ‘ਚ ਆ ਗਏ। ਹਾਲਾਂਕਿ ਉਨ੍ਹਾਂ ਦੇ ਸਫ਼ਰ ਜ਼ਿਆਦਾ ਸੌਖਾ ਨਹੀਂ ਰਿਹਾ। ਉਨ੍ਹਾਂ ਦੇ ਸਿਆਸੀ ਸਫ਼ਰ ‘ਤੇ ਆਓ ਮਾਰੀਏ ਇਕ ਨਜ਼ਰ।
ਭਗਵੰਤ ਮਾਨ ਨੇ ਸਾਲ 2011 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ। ਪਰ ਆਪ (ਆਪ) ਨਾਲ ਨਹੀਂ ਸਗੋਂ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਨਾਲ ਹੈ। ਮਨਪ੍ਰੀਤ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਤੋਂ ਵੱਖ ਹੋ ਕੇ ਪੀ.ਪੀ.ਪੀ. ਭਗਵੰਤ ਮਾਨ ਨੇ 2012 ਵਿੱਚ ਪਹਿਲੀ ਵਾਰ ਪੀਪੀਪੀ ਦੀ ਟਿਕਟ ’ਤੇ ਲਹਿਰਾ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜੀ ਸੀ ਪਰ ਉਹ ਜਿੱਤ ਨਾ ਸਕੇ।
ਭਗਵੰਤ ਮਾਨ ਮਾਰਚ 2014 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਨ। ਇਸੇ ਸਾਲ ਉਨ੍ਹਾਂ ‘ਆਪ’ ਦੀ ਟਿਕਟ ‘ਤੇ ਲੋਕ ਸਭਾ ਚੋਣ ਵੀ ਲੜੀ ਸੀ। ਉਨ੍ਹਾਂ ਸੰਗਰੂਰ ਸੰਸਦੀ ਸੀਟ ਤੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ 2019 ‘ਚ ਵੀ ਉਨ੍ਹਾਂ ਨੇ ਆਪਣੀ ਸੀਟ ਬਰਕਰਾਰ ਰੱਖੀ ਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਐਲਾਨੇ ਗਏ ਹਨ। ਜੇਕਰ ਸੂਬੇ ‘ਚ ਆਪ ਦੀ ਸਰਕਾਰ ਆਉਂਦੀ ਹੈ ਤਾਂ ਉਹ ਮੁੱਖ ਮੰਤਰੀ ਹੋਣਗੇ।












