March 12, 2025, 4:01 pm
----------- Advertisement -----------
HomeNewsBreaking Newsਦਮਦਮੀ ਟਕਸਾਲ ਨੇ ਸੱਦੀ ਪੰਥਕ ਇਕੱਤਰਤਾ, ਅਨੰਦਪੁਰ ਸਾਹਿਬ ‘ਚ 14 ਮਾਰਚ ਨੂੰ...

ਦਮਦਮੀ ਟਕਸਾਲ ਨੇ ਸੱਦੀ ਪੰਥਕ ਇਕੱਤਰਤਾ, ਅਨੰਦਪੁਰ ਸਾਹਿਬ ‘ਚ 14 ਮਾਰਚ ਨੂੰ ਸੱਦਿਆ ਇਕੱਠ

Published on

----------- Advertisement -----------

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾ ਅਤੇ ਤਖਤ ਸਹਿਬਾਨ ਦੇ ਹੋਏ ਅਪਮਾਨ ਅਤੇ ਪੰਥਕ ਮਰਿਆਦਾ ਦੇ ਹੋਏ ਨਿਰਾਦਰ ਨੂੰ ਵੇਖਦੇ ਹੋਏ 14 ਮਾਰਚ ਨੂੰ ਪੰਜ ਪਿਆਰਾ ਪਾਰਕ ਦੇ ਸਾਹਮਣੇ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਕੀਤਾ ਜਾ ਰਿਹਾ ਹੈ | ਉਨ੍ਹਾਂ ਸਮੂਹ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਅਤੇ ਸਮੁੱਚੇ ਪੰਥ ਨੂੰ ਬੇਨਤੀ ਕੀਤੀ ਕਿ ਇਸ ਪੰਥਕ ਇਕੱਠ ਵਿੱਚ ਜ਼ਰੂਰ ਪਹੁੰਚਣ।

ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਹੈ ਕਿ ਕੁਝ ਵਿਅਕਤੀਆਂ ਦੇ ਹਉਮੈ ਅਤੇ ਖੁਦਗਰਜ਼ੀਆਂ ਕਾਰਨ ਪੰਥਕ ਸਿਧਾਂਤਾਂ ਨੂੰ ਦਰਕਿਨਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਨਾਲ ਪੰਥਕ ਭਾਵਨਾਵਾਂ ਤੋਂ ਉਲਟ ਤਖਤਾਂ ਦੇ ਜਥੇਦਾਰਾਂ ਲਗਾਉਣ ਅਤੇ ਲਾਹੁਣ ਦੇ ਫੈਸਲੇ ਲਏ ਗਏ ਹਨ। ਇਹਨਾਂ ਫੈਸਲਿਆਂ ਕਰਕੇ ਹਰੇਕ ਸਿੱਖ ਦੁਖੀ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ 14 ਮਾਰਚ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਮਣੇ ਪੰਜ ਪਿਆਰਾ ਪਾਰਕ ਵਿਖੇ ਦੁਪਹਿਰ 1 ਵਜੇ ਪੰਥਕ ਇਕੱਤਰਤਾ ਰੱਖੀ ਗਈ ਹੈ ।

ਜਿਸ ਲਈ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਪੰਥਕ ਇਕੱਤਰਤਾ ਵਿੱਚ ਹੁੰਮ ਹੁੰਮਾ ਕੇ ਪਹੁੰਚੋ ਤਾਂ ਜੋ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਿਰ ਜੋੜ ਕੇ ਪੰਥ ਨੂੰ ਬਚਾਉਣ ਦੇ ਕੁਝ ਫੈਸਲੇ ਲਏ ਜਾ ਸਕਣ। ਉਹਨਾਂ ਅਪੀਲ ਕੀਤੀ ਕਿ ਆਪਣੇ ਮੱਤਭੇਦ ਭੁਲਾ ਕੇ ਸਿਧਾਂਤਾਂ ਨਾਲ ਖੜਨ ਦਾ ਵੇਲਾ ਆ ਗਿਆ ਹੈ। ਤਾਂ ਹੀ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹੋਮਗਾਰਡ ਦਾ ਜਵਾਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਨੂੰ ਪਹੁੰਚਾਉਂਦਾ ਸੀ ਨਸ਼ੀਲਾ ਪਾਊਡਰ, ਕਾਬੂ

ਫ਼ਰੀਦਕੋਟ ਜੇਲ੍ਹ ਵਿੱਚ ਸਟਾਫ ਨੇ ਚੈਕਿੰਗ ਦੌਰਾਨ ਹਵਾਲਾਤੀਆਂ ਕੋਲੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ...

ਟਰੰਪ ਨੇ ਕੈਨੇਡਾ ਨੂੰ ਦਿੱਤਾ ਦੁੱਗਣਾ ਝਟਕਾ, ਸਟੀਲ ਤੇ ਐਲੂਮੀਨੀਅਮ ਦੀ ਦਰਾਮਦ ‘ਤੇ ਲਗਾਇਆ 50% ਟੈਰਿਫ਼

ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਾਲਡ ਟਰੰਪ ਨੇ ਦੁਨੀਆ ਵਿਚ ਟ੍ਰੇਡ ਵਾਰ...

ਡਾ: ਸੁਰਜੀਤ ਪਾਤਰ ਦੇ ਨਾਂ ‘ਤੇ ਸਾਹਿਤਕ ਪੁਰਸਕਾਰ ਦੀ ਸ਼ੁਰੂਆਤ

ਪੰਜਾਬ ਸਰਕਾਰ ਨੇ ਪਦਮਸ਼੍ਰੀ ਕਵੀ ਤੇ ​​ਸਾਹਿਤਕਾਰ ਡਾ: ਸੁਰਜੀਤ ਪਾਤਰ ਦੇ ਨਾਂ ‘ਤੇ ਨਵਾਂ...

ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, HC ਨੇ ਪਟੀਸ਼ਨ ਦਾ ਕੀਤਾ ਨਿਪਟਾਰਾ

ਪੰਜਾਬ ਦੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰ.ਮ੍ਰਿਤ/ਪਾਲ ਸਿੰਘ ਦੀ ਪਟੀਸ਼ਨ ‘ਤੇ ਪੰਜਾਬ...

ਮੈਂ ਪੰਥ ਦਾ ਨੁਮਾਇੰਦਾ , ਅਕਾਲੀ ਦਲ ਦਾ ਨਹੀਂ, ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕਰਾਂਗਾ: ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁ: ਸ੍ਰੀ ਬੇਰ...

ਅਮਰੀਕੀ ਰਾਸ਼ਟਰਪਤੀ ਨੇ ਕੀਤੀ ਵੱਡੀ ਭਵਿੱਖਬਾਣੀ-‘ਦੁਨੀਆ ਖਤਮ ਹੋ ਜਾਵੇਗੀ, ਕੁਝ ਨਹੀਂ ਬਚੇਗਾ’

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਤੋਂ ਆਪਣਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਉਨ੍ਹਾਂ...

ਪਾਕਿਸਤਾਨ ‘ਚ ਪੈਸੇਂਜਰ ਟ੍ਰੇਨ ਹਾਈਜੈਕ, 100 ਤੋਂ ਵੱਧ ਯਾਤਰੀਆਂ ਨੂੰ ਬਣਾਇਆ ਗਿਆ ਬੰਧਕ

ਪਾਕਿਸਤਾਨ ‘ਚ ਵੱਖਵਾਦੀ ਅੱਤਵਾਦੀਆਂ ਨੇ ਮੰਗਲਵਾਰ ਨੂੰ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ...

ਪੰਜਾਬ ਦੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਨਿਕਲੀ ਫੌਜ ਦੀ ਭਰਤੀ

ਭਾਰਤੀ ਫੌਜ ਵਿਚ ਜੋ ਭਰਤੀਆਂ ਨਿਕਲੀਆਂ ਹਨ ਉਨ੍ਹਾਂ ਦੀ ਆਨਲਾਈਨ ਰਜਿਸਟਰੇਸ਼ਨ ਕੱਲ ਤੋਂ ਭਾਵ...

ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਖੇਡਾਂ ਨਿਭਾਉਣਗੀਆਂ ਅਹਿਮ ਭੂਮਿਕਾ-ਲਾਲਜੀਤ ਸਿੰਘ ਭੁੱਲਰ

ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਖੇਡਾਂ ਨਿਭਾਉਣਗੀਆਂ ਅਹਿਮ ਭੂਮਿਕਾ-ਲਾਲਜੀਤ ਸਿੰਘ...