ਕਾਂਗਰਸ ਨੇਤਾ ਸ਼ਸ਼ੀ ਥਰੂਰ ਅਕਸਰ ਹੀ ਵਿਵਾਦਿਤ ਬਿਆਨਾ ਕਰ ਕੇ ਸੁਰਖੀਆਂ ਚ ਬਣੇ ਰਹਿੰਦੇ ਹਨ . ਮੰਗਲਵਾਰ ਸੇਵਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਮੌਕੇ 6 ਮਹਿਲਾ ਸੰਸਦ ਮੈਂਬਰਾਂ ਵਿਵਾਦਿਤ ਬਿਆਨ ਦਿੱਤੇ ਜਿਸ ਕਾਰਨ ਲੋਕ ਉਹਨਾਂ ਦੀ ਕਾਫੀ ਆਲੋਚਨਾ ਕਰ ਰਹੇ ਹਨ ਦੱਸ ਦਇਏ ਕਿ ਸੈਸ਼ਨ ਦੀ ਸ਼ੁਰੂਆਤ ਮੌਕੇ ਉਹਨਾਂ ਨੇ 6 ਮਹਿਲਾ ਸੰਸਦ ਮੈਂਬਰਾਂ ਨਾਲ ਸੈਲਫੀ ਲਈ. ਸ਼ਸ਼ੀ ਥਰੂਰ ਨੇ ਇਹ ਫੋਟੋ ਟਵਿੱਟਰ ‘ਤੇ ਪੋਸਟ ਕੀਤੀ ਤੇ ਲਿਖਿਆ , “ਕੌਣ ਕਹਿੰਦਾ ਹੈ ਕਿ ਲੋਕ ਸਭਾ ਕੰਮ ਕਰਨ ਲਈ ਆਕਰਸ਼ਕ ਸਥਾਨ ਨਹੀਂ ਹੈ।” ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ਨਾਲ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਏ ਹਨ।
ਸ਼ਸ਼ੀ ਥਰੂਰ ਦੇ ਮਹਿਲਾ ਸਾਂਸਦਾਂ ਬਾਰੇ ਅਜਿਹੇ ਬਿਆਨ ਸੁਣ ਕੇ ਲੋਕ ਭੜਕ ਗਏ ਇਸ ਪੋਸਟ ‘ਤੇ ਟ੍ਰੋਲ ਹੋਣ ਤੋਂ ਬਾਅਦ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਮੁਆਫੀ ਮੰਗ ਲਈ ਹੈ। ਇਕ ਹੋਰ ਟਵੀਟ ‘ਚ ਉਨ੍ਹਾਂ ਨੇ ਲਿਖਿਆ, ”ਸੈਲਫੀ (ਮਹਿਲਾ ਸੰਸਦ ਮੈਂਬਰਾਂ ਦੀ ਪਹਿਲਕਦਮੀ ‘ਤੇ ਲਈ ਗਈ) ਅਤੇ ਇਸ ਦਾ ਮਕਸਦ ਹਾਸਾ-ਮਜ਼ਾਕ ਸੀ ਅਤੇ ਉਨ੍ਹਾਂ ਨੇ ਹੀ ਮੈਨੂੰ ਉਸੇ ਭਾਵਨਾ ਨਾਲ ਟਵੀਟ ਕਰਨ ਲਈ ਕਿਹਾ। ਮੈਨੂੰ ਅਫ਼ਸੋਸ ਹੈ ਕਿ ਕੁਝ ਲੋਕਾਂ ਨੂੰ ਇਸ ਬਾਰੇ ਬੁਰਾ ਲੱਗਾ। ਪਰ ਮੈਨੂੰ ਇਸ ਸੁਹਿਰਦ ਮਾਹੌਲ ਵਿੱਚ ਕੰਮ ਕਰਨਾ ਪਸੰਦ ਹੈ।”
ਦਸ ਦਈਏ ਕਿ ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਹਨ ਸ਼ਸ਼ੀ ਥਰੂਰ ਦੀ ਇਸ ਪੋਸਟ ‘ਤੇ ਵਿਵਾਦ ਵਧਣ ਲੱਗਾ ਅਤੇ ਯੂਜ਼ਰਸ ਨੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ। ਇਸ ਪੋਸਟ ‘ਤੇ ਕਈ ਮਹਿਲਾ ਯੂਜ਼ਰਸ ਨੇ ਔਰਤਾਂ ਨੂੰ ਲੈ ਕੇ ਸ਼ਸ਼ੀ ਥਰੂਰ ਦੀ ਸੋਚ ‘ਤੇ ਸਵਾਲ ਚੁੱਕੇ ਹਨ।