ਪੰਜਾਬ ਦੇ ਨੌਜਵਾਨਾਂ ਦੇ ਦਿਲ ਦੀ ਧੜਕਣ ਗਾਇਕ ਜੱਸੀ ਗਿੱਲ ,ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਜਿੰਦਗੀ ਦੇ ਕੀਮਤੀ ਪਲ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਹੀ ਰਹਿੰਦੇ ਹਨ। ਆਪਣੀਆਂ ਦਿਲਕਸ਼ ਤਸਵੀਰਾਂ ਨਾਲ ਵੀ ਆਪਣੇ ਪ੍ਰਸ਼ੰਸਕਾਂ ਦਾ ਮਨ ਜਿੱਤਣ ਵਾਲੇ ਜੱਸੀ ਗਿੱਲ,ਆਪਣੇ ਦਰਸ਼ਕਾਂ ਦਾ ਮਨੋਰੰਜਨ ਹਰ ਪੱਖੋਂ ਕਰਦੇ ਹਨ ਚਾਹੇ ਗੱਲ ਕਰੀਏ ਉਹਨਾਂ ਦੇ ਗੀਤਾਂ ਦੀ ਤੇ ਚਾਹੇ ਫ਼ਿਲਮਾਂ ਦੀ।ਅਜਿਹੀ ਹੀ ਸੱਚੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰ ਰਹੇ ਨੇ ਗਾਇਕ ਜੱਸੀ ਗਿੱਲ ਆਪਣੇ ਨਵੇਂ ਗੀਤ ‘ਜਿੰਦੇ ਮੇਰੀਏ’ (Jindey Meriye) ‘ਚ। ਇਹ ਗੀਤ ਸੈਡ ਜ਼ੌਨਰ ਦਾ ਹੈ, ਜਿਸ ਨੂੰ ਜੱਸੀ ਗਿੱਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਗਾਇਆ ਹੈ।
ਇਸ ਗੀਤ ‘ਚ ਜੱਸੀ ਗਿੱਲ ਦੇ ਨਾਲ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਗਾਇਕ ਮਿੱਕੀ ਸਿੰਘ।ਦਿਲ ਨੂੰ ਛੂਹ ਜਾਣੇ ਵਾਲੇ ਬੋਲ Raj Fatehpur ਨੇ ਲਿਖੇ ਨੇ ਤੇ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ। Navjit Buttar ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੱਸੀ ਗਿੱਲ ਤੇ ਫੀਮੇਲ ਮਾਡਲ ਸਮਰੀਨ ਕੌਰ। ਵੀਡੀਓ ਦੀ ਸਟੋਰੀ ਲਾਈਨ ਵੀ ਬਹੁਤ ਹੀ ਕਮਾਲ ਦੀ ਹੈ ਜੋ ਕਿ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੀ ਹੈ। ਇਸ ਗੀਤ ਨੂੰ ਜੱਸੀ ਗਿੱਲ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਵੀ ਜੱਸੀ ਗਿੱਲ ਦੀ ਨਵੀਂ ਮਿਊਜ਼ਿਕ ਐਲਬਮ ਆਲ ਰਾਉਂਡਰ (Alll rounder) ਵਿੱਚੋਂ ਹੀ ਹੈ। ਇਸ ਤੋਂ https://youtu.be/ps28XGJBcmQ
ਪਹਿਲਾਂ ਵੀ ਕਈ ਗੀਤ ਇਸ ਐਲਬਮ ‘ਚੋਂ ਰਿਲੀਜ਼ ਹੋ ਚੁੱਕੇ ਨੇ।ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੋਰ ਕਈ ਪ੍ਰੋਜੈਕਟ ਆ ਰਹੇ ਹਨ ,ਜਿਥੇ ਦਰਸ਼ਕਾਂ ਨੂੰ ਉਹਨਾਂ ਦੇ ਗਾਣੇ ਸੁਨਣ ਨੂੰ ਮਿਲਣਗੇ ਉਥੇ ਹੀ ਫ਼ਿਲਮਾਂ ਵੀ ਵੇਖਣ ਨੂੰ ਮਿਲਣਗੀਆਂ। ਉਹਨਾਂ ਦੀ ਫਿਲਮ ਡੈਡੀ ਕੋਲ ਮੁੰਡੇ ਫੂਲ 2 ਕਤਾਰ ‘ਚ ਹੈ।