March 14, 2025, 5:17 pm
----------- Advertisement -----------
HomeNewsBreaking Newsਪੰਜਾਬ ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਦਾ ਐਨਕਾਊਂਟਰ !

ਪੰਜਾਬ ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਦਾ ਐਨਕਾਊਂਟਰ !

Published on

----------- Advertisement -----------

ਐਂਟੀ ਗੈਂਗਸਟਰ ਟਾਕਸ ਫੋਰਸ ਅਤੇ ਫਰੀਦਕੋਟ ਪੁਲਿਸ ਦੇ ਜੁਆਇੰਟ ਆਪਰੇਸ਼ਨਸ ਦੇ ਦੌਰਾਨ ਸ਼ੁੱਕਰਵਾਰ ਸਵੇਰ ਮੁਠਭੇੜ ਦੇ ਬਾਅਦ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਬਾ ਗੈਂਗ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਮੁਲਜ਼ਮ ਦੀ ਪਹਿਚਾਣ ਮੋਗਾ ਦੇ ਪਿੰਡ ਤਲਵੰਡੀ ਭੰਗੇਰਿਆ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਰੂਪ ਵਿੱਚ ਹੋਈ ਹੈ । ਜਿਸ ‘ਤੇ 6 FIR ਦਰਜ ਹੈ । ਮੁਲਜ਼ਮਾਂ ਨੂੰ ਹਾਲ ਵਿੱਚ ਹੀ ਮੋਗਾ ਦੇ ਪਿੰਡ ਕਪੂਰੇ ਵਿੱਚ ਕਤਲ ਅਤੇ ਜਗਰਾਓਂ ਦੇ ਰਾਜਾ ਢਾਬੇ ‘ਤੇ ਫਾਇਰਿੰਗ ਦੀ ਵਾਰਦਾਤ ਵਿੱਚ ਸ਼ਾਮਲ ਸੀ ।

ਇਸ ਮਾਮਲੇ ਵਿੱਚ SSP ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸ਼ੂਟਰ ਮਨਪ੍ਰੀਤ ਸਿੰਘ ਉਰਫ ਮੰਨੀ ਪਿਛਲੇ ਕੁਝ ਦਿਨਾਂ ਤੋਂ ਫਰੀਦੋਟ ਖੇਤ ਵਿੱਚ ਘੁੰਮ ਰਿਹਾ ਸੀ । ਇਸ ਇਤਲਾਹ ਦੇ ਬਾਅਦ AGTF ਅਤੇ ਫਰੀਦਕੋਟ ਪੁਲਿਸ ਦੇ CIA ਸਟਾਫ ਜੈਤੋ ਵੱਲੋਂ ਪਿੰਡ ਘੁਗਿਆਨਾ ਦੇ ਸਾਦਿਕ ਰੋਡ ‘ਤੇ ਨਾਕੇਬੰਦੀ ਕੀਤੀ ਗਈ ਸੀ ।

ਜਦੋਂ ਮੁਲਜ਼ਮ ਮੋਟਰਸਾਈਕਲ ‘ਤੇ ਆਉਂਦਾ ਵਿਖਾਈ ਦਿੱਤਾ ਤਾਂ ਉਸ ਨੂੰ ਰੋਕਣ ਦੇ ਲਈ ਇਸ਼ਾਰਾ ਕੀਤਾ ਗਿਆ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ । ਪੁਲਿਸ ਵੱਲੋਂ ਆਤਮ ਰੱਖਿਆ ਵਿੱਚ ਜਵਾਬੀ ਫਾਇਰਿੰਗ ਕੀਤੀ ਗਈ । ਜਿਸ ਵਿੱਚ ਮੁਲਜ਼ਮ ਜਖਮੀ ਹੋ ਗਿਆ । ਪੁਲਿਸ ਨੇ ਉਸ ਦੇ ਕੋਲ ਇੱਕ ਪੁਆਇੰਟ 30 ਬੋਰ ਦੀ ਪਿਸਤੌਰ ਅਤੇ 0.4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

2 ਵਾਰਦਾਤਾਂ ਤੋਂ ਇਲਾਵਾ ਉਹ ਲੋਕਾਂ ਨੂੰ ਡਰਾਉਂਦਾ ਅਤੇ ਧਮਕਾਉਂਦਾ ਅਤੇ ਫਿਰੌਤੀ ਵਸੂਲਣ ਦਾ ਕੰਮ ਕਰਦਾ ਸੀ । ਪੁਲਿਸ ਰਿਕਾਰਡ ਦੇ ਮੁਤਾਬਿਕ ਉਹ ਬੰਬੀਬਾ ਗੈਂਗ ਦਾ ਸਰਗਰਮ ਸ਼ੂਟਰ ਸੀ । ਉਸ ਤੇ ਕੁੱਲ 6 ਅਪਰਾਧਿਕ ਕੇਸ ਦਰਜ ਸਨ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਵਾਸੀ ਮਜ਼ਦੂਰ ਵਲੋਂ ਕੀਤੇ ਹਮਲੇ ‘ਚ ਸ੍ਰੀ ਦਰਬਾਰ ਸਾਹਿਬ ਦੇ ਦੋ ਮੁਲਾਜ਼ਮਾਂ ਸਮੇਤ 4 ਜ਼ਖ਼ਮੀਂ

ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਵਲੋਂ...

ਹੋਲੀ ‘ਤੇ ਉਦਯੋਗਿਕ ਪਲਾਟ ਮਾਲਕਾਂ ਲਈ ਖੁਸ਼ਖਬਰੀ, ਮਾਨ ਸਰਕਾਰ ਵੱਲੋਂ OTS ਸਕੀਮ ਦਾ ਨੋਟੀਫਿਕੇਸ਼ਨ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਹੋਲੀ ਦੇ ਮੌਕੇ ‘ਤੇ...

ਹੋਲੀ ਖੇਡ ਰਹੇ ਨੌਜਵਾਨਾਂ ਨੇ ਵੇਰਕਾ ਗੱਡੀ ਦੇ ਡਰਾਈਵਰ ’ਤੇ ਕੀਤਾ ਹਮਲਾ

ਮੋਹਾਲੀ ਦੇ ਪਿੰਡ ਬੜਮਾਜਰਾ ’ਚ ਹੋਲੀ ਖੇਡ ਰਹੇ ਨੌਜਵਾਨਾਂ ਨੇ ਵੇਰਕਾ ਗੱਡੀ ਦੇ ਡਰਾਈਵਰ...

ਸਿਵਲ ਹਸਪਤਾਲ ‘ਚ ਗੁਲੂਕੋਜ਼ ਲਾਉਂਦਿਆਂ ਹੀ 15 ਔਰਤਾਂ ਦੀ ਵਿਗੜੀ ਸਿਹਤ, ਮਚੀ ਹਫੜਾ-ਦਫੜੀ

ਪੰਜਾਬ ‘ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ ‘ਚ ਦਾਖਲ 15 ਔਰਤਾਂ...

ਸਰਕਾਰੀ ਡਿਪੂਆਂ ਤੋਂ ਰਾਸ਼ਨ ਲੈਣ ਵਾਲੇ 31 ਮਾਰਚ ਤੱਕ ਕਰਵਾ ਲੈਣ ਇਹ ਕੰਮ, ਨਹੀਂ ਤਾਂ ਹੋਵੋਗੇ ਖੱਜਲ

ਪੰਜਾਬ ਦੇ ਸਰਕਾਰੀ ਡਿਪੂਆਂ ਤੋਂ ਰਾਸ਼ਨ ਲੈਣ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਉਨ੍ਹਾਂ...

ਭਾਵੁਕ ਗਾਇਕਾ ਸੁਨੰਦਾ ਸ਼ਰਮਾ ਨੇ ਵੀਡੀਓ ਪਾਕੇ ਕਰ ਦਿੱਤਾ ਵੱਡਾ ਐਲਾਨ !

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਪ੍ਰੋਡਿਊਸਰ ਪਿੰਕੀ ਧਾਲੀਵਾਲ ਖਿਲਾਫ਼ ਮਾਮਲਾ ਦਰਜ ਕਰਵਾਉਣ ਤੋਂ ਬਾਅਦ...

ਨਵੇਂ ਸਾਲ ਦੀ ਨਵੇਂ ਜਥੇਦਾਰ ਗੜਗੱਜ ਨੇ ਦਿੱਤੀ ਵਧਾਈ, ਲੋਕਾਂ ਨੂੰ ਦਿੱਤਾ ਵੱਡਾ ਸੁਨੇਹਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...

ਪੰਜਾਬ ‘ਚ ਸ਼ਿਵਸੈਨਾ ਆਗੂ ਦਾ ਗੋ+ਲੀ+ਆਂ ਮਾਰ ਕੇ ਕ+ਤਲ ! ਇੱਕ ਬੱਚਾ ਵੀ ਬੁਰੀ ਤਰ੍ਹਾਂ ਨਾਲ ਜਖ਼ਮੀ

ਮੋਗਾ ਵਿੱਚ ਸ਼ਿਵ ਸੈਨਾ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ...

ਐਕਸ਼ਨ ਮੋੜ ‘ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਹਸਪਤਾਲ ਵਿੱਚ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਦੇਖ ਕੇ ਅਧਿਕਾਰੀਆਂ ਨੂੰ ਲਗਾਈ ਫਟਕਾਰ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਸਿਵਲ ਹਸਪਤਾਲ, ਫਤਿਹਗੜ੍ਹ ਸਾਹਿਬ ਦਾ...