ਚੰਡੀਗੜ 17 ਸਤੰਬਰ ( ) ਅੱਜ ਇੱਥੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰੇ ਨਿਯੁਕਤ ਗਏ ਹਨ।
ਜਿਸ ਵਿੱਚ ਮੁੱਖ ਬੁਲਾਰੇ ਸਿਆਸੀ ਖੇਤਰ ਲਈ ਅਤੇ ਮੁੱਖ ਬੁਲਾਰੇ ਧਾਰਮਿਕ ਖੇਤਰ ਲਈ ਨਿਯੁਕਤ ਕੀਤੇ ਗਏ ਹਨ। ਜਿਨਾਂ ਦੇ ਨਾਮ ਤੇ ਦਫ਼ਤਰ ਤੋਂ ਅਧਿਕਾਰਤ ਤੌਰ ਤੇ ਬਿਆਨ ਜਾਰੀ ਹੋਣਗੇ ਤੇ ਇਸੇ ਤਰਾਂ ਟੀਵੀ ਲਈ ਵੀ ਬਾਈਟਾਂ ਜਾਰੀ ਹੋਣਗੀਆਂ। ਦੂਸਰਾ ਜੋ ਵੱਡਾ ਖੇਤਰ ਹੈ ਕਿ ਬਹੁਤ ਸਾਰੇ ਟੀਵੀ ਚੈਨਲਾਂ ਤੇ ਵੈਬ ਚੈਨਲਾਂ ਤੇ ਡਿਬੇਟਾਂ ਹੁੰਦੀਆਂ ਹਨ ਜਿੰਨਾਂ ਤੇ ਬਹੁੱਤ ਸਾਰੇ ਬੁਲਾਰਿਆਂ ਦੀ ਜਰੂਰਤ ਹੈ ਸੋ ਟੀਵੀ ਡਿਬੇਟਾਂ ਲਈ ਵੀ ਬੁਲਾਰੇ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦਾ ਬਾਖੂਬੀ ਪੱਖ ਰੱਖਣਗੇ।
ਇਹਨਾਂ ਨਵ ਨਿਯੁਕਤ ਬੁਲਾਰਿਆਂ ਦੀ ਜਲਦੀ ਬਾਕਾਇਦਾ ਦੋ ਦਿੱਨਾਂ ਵਰਕਸ਼ਾਪ ਵੀ ਲਗਾਈ ਜਾਵੇਗੀ।
ੳ. ਮੁੱਖ ਬੁਲਾਰੇ ਸਿਆਸੀ ਖੇਤਰ ਲਈ ਜਿੰਨਾਂ ਵਿੱਚ ਚਰਨਜੀਤ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਜਥੇ: ਕਰਨੈਲ ਸਿੰਘ ਪੀਰਮੁਹੰਮਦ, ਗੁਰਜੀਤ ਸਿੰਘ ਤਲਵੰਡੀ ਹੋਣਗੇ।
ਅ. ਮੁੱਖ ਬੁਲਾਰੇ ਧਾਰਮਿੱਕ ਖੇਤਰ ਲਈ ਜਿੰਨਾਂ ਵਿੱਚ ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ ਭੂਰਾਕੋਹਨਾਂ, ਜਥੇ: ਜਸਵੰਤ ਸਿੰਘ ਪੂੜੈਣ, ਜਥੇ: ਜਸਬੀਰ ਸਿੰਘ ਘੁੰਮਣ, ਜਥੇ: ਸਤਵਿੰਦਰ ਸਿੰਘ ਟੌਹੜਾ, ਮਾਸਟਰ ਮਿੱਠੂ ਸਿੰਘ ਕਾਹਨੇਕੇ ਹੋਣਗੇ ਜੋ ਧਾਰਮਿੱਕ ਖੇਤਰ ਲਈ ਪਾਰਟੀ ਦਾ ਪੱਖ ਮਰਿਆਦਾ ਅਨੁਸਾਰ ਪੇਸ਼ ਕਰਨਗੇ।
ੲ. ਬੁਲਾਰੇ ਟੀਵੀ ਡਿਬੇਟਾਂ ਲਈ ਜਿੰਨਾਂ ਵਿੱਚ ਸੁਖਵਿੰਦਰ ਸਿੰਘ ਔਲਖ, ਜਥੇ: ਭੁਪਿੰਦਰ ਸਿੰਘ ਸ਼ੇਖੂਪੁੱਰ, ਜਥੇ: ਤੇਜਾ ਸਿੰਘ ਕਮਾਲਪੁੱਰ, ਜਥੇ: ਸਤਵਿੰਦਰ ਸਿੰਘ ਰਮਦਾਸਪੁੱਰ, ਸਤਪਾਲ ਸਿੰਘ ਸਿੱਧੂ, ਭੋਲਾ ਸਿੰਘ ਗਿੱਲਪੱਤੀ, ਜਥੇ: ਹਰਿੰਦਰਪਾਲ ਸਿੰਘ ਟੌਹੜਾ, ਇਕਬਾਲ ਸਿੰਘ ਮੋਹਾਲੀ, ਜਥੇ: ਅਮਰਿੰਦਰ ਸਿੰਘ, ਜਗਜੀਤ ਸਿੰਘ ਕੋਹਲੀ, ਜਥੇ: ਅਵਤਾਰ ਸਿੰਘ ਧਮੋਟ, ਸੁਖਦੇਵ ਸਿੰਘ ਫਗਵਾੜਾ, ਰਣਧੀਰ ਸਿੰਘ ਦਿੜਬਾ, ਅਮਨਇੰਦਰ ਸਿੰਘ ਬਨੀ ਬਰਾੜ, ਹਰਦੀਪ ਸਿੰਘ ਡੋਡ, ਸ੍ਰੀ ਵਰੁਣ ਕਾਂਸਲ ਸ਼ੁਤਰਾਣਾ, ਐਡ: ਰਾਵਿੰਦਰ ਸਿੰਘ ਸ਼ਾਹਪੁੱਰ ਹੋਣਗੇ।