October 23, 2025, 8:25 pm
----------- Advertisement -----------
HomeNewsBreaking Newsਗਿਆਨੀ ਰਘਬੀਰ ਸਿੰਘ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ

ਗਿਆਨੀ ਰਘਬੀਰ ਸਿੰਘ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ

Published on

----------- Advertisement -----------

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖੀ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਦਿਹਾੜੇ ਦਾ ਇਤਿਹਾਸ ਦੱਸਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਤੋਂ 52 ਰਾਜਿਆਂ ਨੂੰ ਮੁਕਤ ਕਰਵਾ ਕੇ “ਬੰਦੀ ਛੋੜ” ਦੀ ਮਿਸਾਲ ਕਾਇਮ ਕੀਤੀ। ਵਾਪਸੀ ‘ਤੇ ਸੰਗਤ ਨੇ ਘਿਓ ਦੇ ਦੀਵੇ ਤੇ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ, ਜਿਸ ਦੀ ਯਾਦ ਵਿਚ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ।

ਗਿਆਨੀ ਜੀ ਨੇ ਕਿਹਾ ਕਿ ਇਹ ਮੌਕਾ ਖੁਸ਼ੀ ਦਾ ਨਾਲ-ਨਾਲ ਗੁਰੂ ਜੀ ਦੇ ਬਲਿਦਾਨ ਤੇ ਮਨੁੱਖਤਾ ਲਈ ਕੀਤੇ ਉਪਕਾਰਾਂ ਦੀ ਯਾਦ ਵੀ ਹੈ। ਸੰਗਤ ਨੂੰ ਗੁਰੂਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੇਵਾ, ਸਮਰਪਣ ਤੇ ਸੱਚਾਈ ਦੇ ਰਾਹ ‘ਤੇ ਤੁਰਨਾ ਚਾਹੀਦਾ ਹੈ। ਵਿਕਾਰਾਂ ਦੀਆਂ ਜੰਜੀਰਾਂ ਤੋੜ ਕੇ ਸਤਿਗੁਰੂ ਸਾਨੂੰ ਅਸਲੀ ਮੁਕਤੀ ਦਿਵਾਉਂਦੇ ਹਨ। ਹਰ ਸਾਲ ਵਾਂਗ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਨੂੰ ਵਿਸ਼ਾਲ ਦੀਪਮਾਲਾ ਤੇ ਸੁੰਦਰ ਆਤਿਸ਼ਬਾਜ਼ੀ ਹੋਵੇਗੀ, ਜਿਸ ਨਾਲ ਪੂਰਾ ਪਰਿਕਰਮਾ ਚਮਕ ਉਠੇਗਾ। ਲੱਖਾਂ ਸੰਗਤ ਹਾਜ਼ਰੀ ਭਰੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਦੀਵਾਲੀ ਪ੍ਰਦੂਸ਼ਣ-ਮੁਕਤ ਮਨਾਈ ਜਾਵੇ ਤਾਂ ਜੋ ਵਾਤਾਵਰਣ ਸਾਫ਼ ਰਹੇ ਅਤੇ ਸਿਹਤ ਨੂੰ ਨੁਕਸਾਨ ਨਾ ਪਹੁੰਚੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

Fake ਵੀਡੀਓ ਮਾਮਲੇ ‘ਤੇ CM ਭਗਵੰਤ ਮਾਨ ਦਾ ਪਹਿਲਾ ਬਿਆਨ,ਘੇਰੀ ਭਾਜਪਾ

ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਫਰਜ਼ੀ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ...

ਸਾਬਕਾ DGP ਦੇ ਪੁੱਤ ਦੀ ਮੌ.ਤ, CBI ਨੂੰ ਸੌਂਪੀ ਜਾ ਸਕਦੀ ਏ ਜਾਂਚ,ਹਰਿਆਣਾ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਦੀ...

ਪੰਜਾਬ ‘ਚ ਤਾਪਮਾਨ ਵਿੱਚ ਆਈ ਗਿਰਾਵਟ, 6 ਸ਼ਹਿਰਾਂ ਵਿੱਚ AQI 200 ਤੋਂ ਪਾਰ

ਪੰਜਾਬ ਵਿੱਚ ਔਸਤ ਤਾਪਮਾਨ ਵਿੱਚ 24 ਘੰਟਿਆਂ ਵਿੱਚ 0.4 ਡਿਗਰੀ ਦੀ ਗਿਰਾਵਟ ਆਈ ਹੈ,...

ਅਮਰੀਕਾ ‘ਚ ਇੱਕ ਹੋਰ ਟਰੱਕ ਡਰਾਈਵਰ ਨੇ ਲਈ ਕਈਆਂ ਦੀ ਜਾਨ

ਅਮਰੀਕਾ ਵਿੱਚ ਹਾਲੇ ਹਰਜਿੰਦਰ ਸਿੰਘ ਦੇ ਯੂ-ਟਰਨ ਐਕਸੀਡੈਂਟ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ...

ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ! ਪੰਜਾਬ ਰੋਡਵੇਜ਼, ਪਨਬੱਸ, PRTC ਦੇ ਕੱਚੇ ਮੁਲਾਜ਼ਮ ਹੜ੍ਹਤਾਲ ‘ਤੇ

ਪੰਜਾਬ ਵਿੱਚ ਅੱਜ ਕੋਈ ਵੀ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਪੰਜਾਬ ਰੋਡਵੇਜ਼, ਪਨਬਸ, ਅਤੇ ਪੀਆਰਟੀਸੀ...

ਦੀਵਾਲੀ ਮੌਕੇ ਮਾਂ ਦਾ ਕ.ਤ/ਲ ਕਰਨ ਵਾਲਾ ਪੁੱਤ ਪੁਲਿਸ ਨੇ ਫਿਲਮੀ ਅੰਦਾਜ਼ ‘ਚ ਫੜਿਆ

ਦੀਵਾਲੀ ਦੀ ਸਵੇਰ ਨੂੰ ਚੰਡੀਗੜ੍ਹ ਦੇ ਸੈਕਟਰ-40 ਵਿੱਚ ਆਪਣੀ ਮਾਂ ਨੂੰ 16 ਵਾਰ ਚਾਕੂ...

ਕੈਨੇਡਾ ਪੁਲਿਸ ‘ਚ ਬਤੌਰ ਅਫਸਰ ਹੋਈ ਭਰਤੀ ਪੰਜਾਬ ਦੀ ਕੁੜੀ

ਪੰਜਾਬ ਦੇ ਨੌਜਵਾਨ ਅਤੇ ਵਿਦਿਆਰਥੀ ਆਪਣੇ ਚਮਕਦਮਕ ਭਵਿੱਖ ਲਈ ਵਿਦੇਸ਼ਾਂ ਵੱਲ ਰਵਾਣਾ ਹੋ ਰਹੇ...

ਆਤਿਸ਼ਬਾਜ਼ੀ ਨਾਲ ਪੰਜਾਬ ਵਿੱਚ ਰਾਤ ਦਾ ਤਾਪਮਾਨ ਵਧਿਆ

ਪੰਜਾਬ ਵਿੱਚ ਸੋਮਵਾਰ ਨੂੰ ਦਿਨ ਵੇਲੇ ਤਾਪਮਾਨ ਸਥਿਰ ਰਿਹਾ, ਪਰ ਦੀਵਾਲੀ ਵਾਲੀ ਰਾਤ ਪਟਾਕਿਆਂ...

ਅਦਾਲਤ ਕੰਪਲੈਕਸ ਵਿੱਚ ਰਿਕਾਰਡ ਲੈ ਕੇ ਆਏ ASI ਦੀ ਕੁੱਟਮਾਰ

ਤਰਨਤਾਰਨ ਵਿੱਚ ਅਦਾਲਤੀ ਕੰਪਲੈਕਸ ‘ਚ ਰਿਕਾਰਡ ਲੈ ਕੇ ਪਹੁੰਚੇ ਏਐੱਸਆਈ ਕਸ਼ਮੀਰ ਸਿੰਘ ਨੂੰ ਕੁੱਟਮਾਰ...