ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਡਾ: ਅਜੈ ਸਿੰਘ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿੱਚ ਹੰਗਾਮਾ ਮਚਿਆ ਹੋਇਆ ਹੈ। ਸਾਬਕਾ ਕਿਰਤ ਮੰਤਰੀ ਅਨੂਪ ਧਾਨਕ ਦੇ ਅਸਤੀਫੇ ਤੋਂ ਬਾਅਦ 17 ਅਗਸਤ ਸ਼ਨੀਵਾਰ ਨੂੰ 3 ਹੋਰ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ। ਇਨ੍ਹਾਂ ਵਿੱਚ ਸ਼ਾਹਬਾਦ ਸੀਟ ਤੋਂ ਵਿਧਾਇਕ ਰਾਮਕਰਨ ਕਾਲਾ, ਗੂਹਲਾ ਚੀਕਾ ਸੀਟ ਤੋਂ ਵਿਧਾਇਕ ਈਸ਼ਵਰ ਸਿੰਘ ਅਤੇ ਟੋਹਾਣਾ ਸੀਟ ਤੋਂ ਵਿਧਾਇਕ ਦੇਵੇਂਦਰ ਬਬਲੀ ਸ਼ਾਮਲ ਹਨ।
ਚੌਟਾਲਾ ਨੂੰ ਲਿਖੇ ਪੱਤਰ ਵਿੱਚ ਵਿਧਾਇਕ ਈਸ਼ਵਰ ਅਤੇ ਰਾਮਕਰਨ ਨੇ ਆਪਣੇ ਅਸਤੀਫ਼ੇ ਦੇ ਨਿੱਜੀ ਕਾਰਨ ਦੱਸੇ ਹਨ। ਇਸ ਤਰ੍ਹਾਂ 24 ਘੰਟਿਆਂ ਵਿੱਚ ਜੇਜੇਪੀ ਦੇ 4 ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਰਾਮਕਰਨ, ਈਸ਼ਵਰ ਅਤੇ ਦੇਵੇਂਦਰ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਅਨੂਪ ਧਾਨਕ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਇਨ੍ਹਾਂ ਅਟਕਲਾਂ ‘ਤੇ ਉਨ੍ਹਾਂ ਦਾ ਬਿਆਨ ਅਜੇ ਸਾਹਮਣੇ ਨਹੀਂ ਆਇਆ ਹੈ।
ਸੂਬੇ ਦੀਆਂ 90 ਸੀਟਾਂ ‘ਤੇ 1 ਅਕਤੂਬਰ ਨੂੰ ਇੱਕੋ ਪੜਾਅ ‘ਚ ਚੋਣਾਂ ਹੋਣਗੀਆਂ। ਨਤੀਜੇ 4 ਅਕਤੂਬਰ ਨੂੰ ਆਉਣਗੇ।












