ਭਾਰਤੀ ਮਸਾਲਿਆਂ ਵਿੱਚ ਹਲਦੀ ਦਾ ਇੱਕ ਵੱਖਰਾ ਮਹੱਤਵ ਹੈ। ਕੋਈ ਵੀ ਸਬਜ਼ੀ ਇਸ ਤੋਂ ਬਿਨ੍ਹਾਂ ਅਧੂਰੀ ਹੈ ਇਹੀ ਕਾਰਨ ਹੈ ਕਿ ਤੁਹਾਨੂੰ ਭਾਰਤ ਦੇ ਹਰ ਘਰ ਦੀ ਰਸੋਈ ‘ਚ ਹਲਦੀ ਜ਼ਰੂਰ ਮਿਲੇਗੀ। ਹਲਦੀ ਨਾ ਸਿਰਫ਼ ਭੋਜਨ ਦਾ ਸੁਆਦ ਅਤੇ ਰੰਗ ਵਧਾਉਂਦੀ ਹੈ, ਸਗੋਂ ਇਹ ਕਈ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ। ਹਲਦੀ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੀ ਜੜੀ ਬੂਟੀ ਦੇ ਤੌਰ ‘ਤੇ ਕੀਤੀ ਜਾਂਦੀ ਰਹੀ ਹੈ। ਹਲਦੀ ਸਰੀਰ ਦੇ ਹਰ ਹਿੱਸੇ ਨੂੰ ਲਾਭ ਪਹੁੰਚਾਉਂਦੀ ਹੈ। ਹਲਦੀ ਦੀ ਵਰਤੋਂ ਨਾਲ ਕਈ ਰੋਗ ਠੀਕ ਹੋ ਜਾਂਦੇ ਹਨ। ਹਲਦੀ ਖਾਸ ਤੌਰ ‘ਤੇ ਗਲੇ ਲਈ ਫਾਇਦੇਮੰਦ ਹੁੰਦੀ ਹੈ।

ਗਲੇ ਦੀ ਸਮੱਸਿਆ ਹੋਣ ‘ਤੇ ਹਲਦੀ ਨੂੰ ਸ਼ਹਿਦ ਅਤੇ ਕਾਲੀ ਮਿਰਚ ਦੇ ਨਾਲ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। ਹਲਦੀ, ਸ਼ਹਿਦ ਅਤੇ ਕਾਲੀ ਮਿਰਚ ਤਿੰਨੋਂ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਹਨ। ਇਨ੍ਹਾਂ ਤਿੰਨਾਂ ਨੂੰ ਗਰਮ ਕਰਕੇ ਮਿਲਾ ਲਓ ਅਤੇ ਫਿਰ ਦਿਨ ‘ਚ ਤਿੰਨ ਵਾਰ ਖਾਓ। ਇਸ ਮਿਸ਼ਰਣ ਨੂੰ ਖਾਣ ਨਾਲ ਗਲੇ ਦੀ ਸੋਜ ਦੂਰ ਹੋ ਜਾਵੇਗੀ ਅਤੇ ਗਲੇ ਦੀ ਖਰਾਸ਼ ‘ਚ ਤੁਰੰਤ ਆਰਾਮ ਮਿਲੇਗਾ।
ਹਲਦੀ ਵਿੱਚ ਮੌਜੂਦ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਵਿੱਚ ਮੌਜੂਦ ਰੋਗਾਣੂਆਂ ਨਾਲ ਲੜਦੇ ਹਨ ਅਤੇ ਸਰਦੀ, ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਦਿੰਦੇ ਹਨ। ਗਲੇ ਦੀ ਸਮੱਸਿਆ ‘ਤੇ ਦੁੱਧ ‘ਚ ਹਲਦੀ ਮਿਲਾ ਕੇ ਪੀਣਾ ਚਾਹੀਦਾ ਹੈ। ਗਰਮ ਦੁੱਧ ਅਤੇ ਹਲਦੀ ਮਿਲਾ ਕੇ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੁੰਦੀ ਹੈ ਅਤੇ ਗਲੇ ਦੀ ਖਰਾਸ਼ ਠੀਕ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਕੋਸੇ ਪਾਣੀ ਵਿਚ ਹਲਦੀ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਦੀ ਖਰਾਸ਼ ਦੂਰ ਹੁੰਦੀ ਹੈ। ਗਰਮ ਪਾਣੀ ਨਾਲ ਗਲੇ ਦੀ ਟਕੋਰ ਹੁੰਦੀ ਹੈ ਅਤੇ ਹਲਦੀ ਵਿਚ ਮੌਜੂਦ ਤੱਤ ਗਲੇ ਦੀ ਸੋਜ, ਖੁਜਲੀ ਅਤੇ ਜਲਨ ਨੂੰ ਠੀਕ ਕਰਦੇ ਹਨ। ਹਲਦੀ ਅਤੇ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਤੁਰੰਤ ਆਰਾਮ ਮਿਲਦਾ ਹੈ। ਗਲੇ ਦੀ ਖਰਾਸ਼ ‘ਤੇ ਦਿਨ ‘ਚ 2-3 ਵਾਰ ਗਰਾਰੇ ਕੀਤੇ ਜਾ ਸਕਦੇ ਹਨ।












