ਇਨ੍ਹਾਂ ਦਿਨਾਂ ‘ਚ ਰੰਗਦਾਰ ਲੈਂਸ ਲਗਾਉਣ ਦਾ ਕਾਫੀ ਕ੍ਰੇਜ਼ ਹੈ। ਵਿਆਹ, ਪਾਰਟੀ ਤੋਂ ਲੈ ਕੇ ਹਰ ਮੌਕੇ ‘ਤੇ ਔਰਤਾਂ ਆਪਣੀਆਂ ਅੱਖਾਂ ‘ਚ ਵੱਖ-ਵੱਖ ਰੰਗਾਂ ਦੇ ਲੈਂਸ ਪਾ ਰਹੀਆਂ ਹਨ। ਇਨ੍ਹਾਂ ਲੈਂਸਾਂ ਦੀ ਵਜ੍ਹਾ ਨਾਲ ਪੂਰੀ ਦਿੱਖ ਬਦਲ ਜਾਂਦੀ ਹੈ ਅਤੇ ਔਰਤਾਂ ਹੋਰ ਸਟਾਈਲਿਸ਼ ਲੱਗਦੀਆਂ ਹਨ ਪਰ ਕਲਰ ਲੈਂਸ ਦੀ ਚੋਣ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਕਲਰ ਲੈਂਸ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਹਰ ਕਿਸੇ ਦੀ ਚਮੜੀ ਦਾ ਰੰਗ ਵੱਖਰਾ ਹੁੰਦਾ ਹੈ। ਇਸ ਲਈ ਆਪਣੇ ਲਈ ਲੈਂਸ ਦੀ ਚੋਣ ਕਰਦੇ ਸਮੇਂ, ਆਪਣੀ ਚਮੜੀ ਦੇ ਰੰਗ ਨੂੰ ਧਿਆਨ ਵਿਚ ਰੱਖੋ। ਸਿਰਫ ਪਹਿਰਾਵੇ ਨਾਲ ਮੇਲ ਖਾਂਦਾ ਲੈਂਸ ਚੁਣਨਾ ਕਈ ਵਾਰ ਤੁਹਾਡੀ ਦਿੱਖ ਨੂੰ ਖਰਾਬ ਕਰ ਸਕਦਾ ਹੈ।

ਲੈਂਸ ਵੀ ਕਈ ਅਕਾਰ ਵਿੱਚ ਆਉਂਦੇ ਹਨ। ਇਸ ਲਈ ਜਦੋਂ ਵੀ ਤੁਸੀਂ ਲੈਂਸ ਖਰੀਦਦੇ ਹੋ ਤਾਂ ਆਪਣੀਆਂ ਅੱਖਾਂ ਦੇ ਆਕਾਰ ਦਾ ਧਿਆਨ ਰੱਖੋ। ਜੇਕਰ ਤੁਸੀਂ ਸਹੀ ਸਾਈਜ਼ ਦੇ ਲੈਂਸ ਨਹੀਂ ਖਰੀਦਦੇ ਹੋ ਤਾਂ ਅੱਖਾਂ ‘ਚ ਇਨਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ।
ਆਪਣੇ ਵਰਤੇ ਹੋਏ ਲੈਂਸ ਨੂੰ ਕਿਸੇ ਹੋਰ ਨਾਲ ਸਾਂਝਾ ਨਾ ਕਰੋ। ਇਸ ਨਾਲ ਅੱਖਾਂ ‘ਚ ਇਨਫੈਕਸ਼ਨ ਹੋ ਸਕਦੀ ਹੈ ਅਤੇ ਅੱਖਾਂ ਵਿੱਚ ਕਿਸੇ ਹੋਰ ਦੇ ਵਰਤੇ ਹੋਏ ਲੈਂਜ਼ ਨੂੰ ਨਾ ਪਾਓ।












