April 1, 2026, 10:01 pm
----------- Advertisement -----------
HomeNewsBreaking Newsਜੰਗ ਦਾ ਅਸਰ ਇੰਟਰਨੈੱਟ ‘ਤੇ ਵੀ!,ਸਟ੍ਰੇਟ ਆਫ ਹੋਰਮੁਜ ‘ਚ ਤਣਾਅ ਨਾਲ ਗਲੋਬਲ...

ਜੰਗ ਦਾ ਅਸਰ ਇੰਟਰਨੈੱਟ ‘ਤੇ ਵੀ!,ਸਟ੍ਰੇਟ ਆਫ ਹੋਰਮੁਜ ‘ਚ ਤਣਾਅ ਨਾਲ ਗਲੋਬਲ ਕਨੈਕਟੀਵਿਟੀ ਨੂੰ ਖਤਰਾ

Published on

----------- Advertisement -----------

ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕਾਰਨ ਸਟ੍ਰੇਟ ਆਫ ਹੋਰਮੁਜ ਪ੍ਰਭਾਵਿਤ ਹੋਣ ਨਾਲ ਦੁਨੀਆ ਭਰ ਵਿਚ ਕ੍ਰਾਈਸਿਸ ਤੋਂ ਬਾਅਦ ਹੁਣ ਇੰਟਰਨੈੱਟ ਠੱਪ ਹੋਣ ਦਾ ਖਤਰਾ ਹੈ। ਇਸ ਦਾ ਕਾਰਨ ਇਹ ਹੈ ਕਿ ਹੋਰਮੁਜ ਰੂਟ ਤੋਂ ਨਾ ਸਿਰਫ ਦੁਨੀਆ ਦਾ 20 ਫੀਸਦੀ ਕੱਚਾ ਤੇਲ ਤੇ 25 ਫੀਸਦੀ LNG ਲੰਘਦੀ ਹੈ, ਸਗੋਂ ਇਸ ਰਸਤੇ ਦੇ ਹੇਠਾਂ ਇੰਟਰਨੈੱਟ ਕੇਬਲਸ ਵੀ ਵਿਛੀਆਂ ਹਨ। ਜੇ ਇਸ ਖੇਤਰ ਵਿੱਚ ਤਣਾਅ ਵਧਦਾ ਹੈ ਜਾਂ ਕੇਬਲਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਭਾਰਤ ਸਮੇਤ ਦੁਨੀਆ ਭਰ ਵਿੱਚ ਇੰਟਰਨੈੱਟ ਦੀ ਸਪੀਡ ਸਲੋਅ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਖੇਤਰ ਨਾ ਸਿਰਫ਼ ਐਨਰਜੀ ਦ ਚੋਕਪੁਆਇੰਟ ਹੈ, ਸਗੋਂ ਇਕ ਡਿਜੀਟਲ ਚੋਕਪੁਆਇੰਟ ਵੀ ਹੈ।

97% ਗਲੋਬਲ ਡਾਟਾ ਸਮੁੰਦਰ ਦੇ ਹੇਠਾਂ ਲੰਘਦਾ ਹੈ
ਲੋਕ ਅਕਸਰ ਮੰਨਦੇ ਹਨ ਕਿ ਇੰਟਰਨੈਟ ਸੈਟੇਲਾਈਟ ਰਾਹੀਂ ਚੱਲਦਾ ਹੈ, ਪਰ ਅਸਲੀਅਤ ਵੱਖਰੀ ਹੈ। ਦੁਨੀਆ ਦਾ ਲਗਭਗ 95 ਤੋਂ 97 ਫੀਸਦੀ ਡਾਟਾ ਫਾਈਬਰ ਆਪਟਿਕ ਕੇਬਲਾਂ ਰਾਹੀਂ ਟ੍ਰਾਂਸਫਰ ਕੀਤਾ ਜਾਂਦਾ ਹੈ। ਇਹ ਕੇਬਲ ਸਮੁੰਦਰ ਦੇ ਹੇਠਾਂ ਵਿਛਾਈਆਂ ਗਈਆਂ ਹਨ। ਭਾਰਤ ਨੂੰ ਯੂਰਪ, ਅਫਰੀਕਾ ਅਤੇ ਪੱਛਮੀ ਏਸ਼ੀਆ ਨਾਲ ਜੋੜਨ ਵਾਲੀਆਂ ਮੁੱਖ ਕੇਬਲਾਂ ਇਸ ਰਸਤੇ ਦੇ ਨੇੜੇ ਤੋਂ ਲੰਘਦੀਆਂ ਹਨ। ਇਸ ਵਿੱਚ SEA-ME-WE, AAE-1, ਅਤੇ EIG ਵਰਗੇ ਪ੍ਰਮੁੱਖ ਕੇਬਲ ਸਿਸਟਮ ਸ਼ਾਮਲ ਹਨ।

ਭਾਰਤ ਲਈ ਵੱਡਾ ਖ਼ਤਰਾ ਕਿਉਂ ਹੈ?
ਭਾਰਤ ਦੀ ਡਿਜੀਟਲ ਅਰਥਵਿਵਸਥਾ ਇਨ੍ਹਾਂ ਸਮੁੰਦਰੀ ਮਾਰਗਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਭਾਰਤ ਦੀ ਜ਼ਿਆਦਾਤਰ ਅੰਤਰਰਾਸ਼ਟਰੀ ਇੰਟਰਨੈੱਟ ਬੈਂਡਵਿਡਥ ਅਰਬ ਸਾਗਰ ਅਤੇ ਖਾੜੀ ਖੇਤਰ ਰਾਹੀਂ ਆਉਂਦੀ ਹੈ।

ਲੇਟੇਂਸੀ ਵਧ ਜਾਏਗੀ : ਜੇ ਕੇਬਲਸ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਟ੍ਰੈਫਿਕ ਨੂੰ ਲੰਮੇ ‘ਪੈਸਿਫਿਕ ਰੂਟ’ ‘ਤੇ ਡਾਇਵਰਟ ਕਰਨਾ ਪਏਗਾ। ਇਸ ਨਾਲ ਲੇਟੇਂਸੀ ਯਾਨੀ ਡਾਟਾ ਟ੍ਰੈਵਲ ਟਾਈਮ ਵਧ ਜਾਏਗਾ। ਇੰਟਰਨੈੱਟ ਸਲੋਅ: ਯੂਟਿਊਬ, ਇੰਸਟਾਗ੍ਰਾਮ ਅਤੇ ਨੈੱਟਫਲਿਕਸ ਵਰਗੇ ਪਲੇਟਫਾਰਮਾਂ ‘ਤੇ ਬਫਰਿੰਗ ਵਧੇਗੀ। ਵੀਡੀਓ ਕਾਲਾਂ ਅਤੇ ਕਲਾਉਡ ਸੇਵਾਵਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

23.48 ਲੱਖ ਕਰੋੜ ਰੁਪਏ ਦੇ ਆਈਟੀ ਸੈਕਟਰ ‘ਤੇ ਅਸਰ
ਭਾਰਤ ਦਾ ਆਈਟੀ ਅਤੇ ਆਊਟਸੋਰਸਿੰਗ ਸੈਕਟਰ ਲਗਭਗ 250 ਬਿਲੀਅਨ ਡਾਲਰ (₹23.48 ਲੱਖ ਕਰੋੜ) ਦਾ ਹੈ। ਅਮਰੀਕੀ ਅਤੇ ਯੂਰਪੀਅਨ ਗਾਹਕਾਂ ਨਾਲ ਰੀਅਲ-ਟਾਈਮ ਕਨੈਕਟੀਵਿਟੀ ਇਸ ਘੱਟ-ਲੇਟੈਂਸੀ ਨੈੱਟਵਰਕ ‘ਤੇ ਨਿਰਭਰ ਕਰਦੀ ਹੈ।

ਕੇਬਲ ਕੱਟਣ ਦੀ ਸਥਿਤੀ ਵਿੱਚ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਸੇਵਾ ਸਮਝੌਤਿਆਂ (SLA) ਦੀ ਉਲੰਘਣਾ ਅਤੇ ਜੁਰਮਾਨੇ ਹੋ ਸਕਦੇ ਹਨ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਤੋਂ ਪੈਸੇ ਭੇਜਣਾ ਅਤੇ SWIFT ਵਰਗੇ ਬੈਂਕਿੰਗ ਲੈਣ-ਦੇਣ ਵੀ ਸਲੋਅ ਹੋ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਦੀ ਰਾਜ ਵਿਆਪੀ ਸਿਹਤ ਕਾਰਡ ਰਜਿਸਟ੍ਰੇਸ਼ਨ ਮੁਹਿੰਮ ਵਿੱਚ 19,000 ਆਸ਼ਾ ਵਰਕਰਾਂ ਹੋਈਆਂ ਸ਼ਾਮਲ *

*ਚੰਡੀਗੜ੍ਹ, 1 ਅਪ੍ਰੈਲ 2026:*ਸਿਹਤ ਸੇਵਾਵਾਂ ਨੂੰ ਆਖ਼ਰੀ ਮੀਲ ਤੱਕ ਪਹੁੰਚਾਉਣ ਲਈ, ਮੁੱਖ ਮੰਤਰੀ ਭਗਵੰਤ...

ਪੰਜਾਬ ਵਿੱਚ ਬਰਾਬਰ ਵਿਕਾਸ ਯਕੀਨੀ ਬਣਾਉਣ ਲਈ ਪਹਿਲੀ ਵਾਰ ਜਾਤ ਆਧਾਰਤ ਸਮਾਜਿਕ-ਆਰਥਿਕ ਸਰਵੇਖਣ ਕਰਵਾਇਆ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਸਾਰੇ ਭਾਈਚਾਰਿਆਂ ਦੇ ਜੀਵਨ ਪੱਧਰ ਦਾ ਮੁਲਾਂਕਣ ਕੀਤਾ ਜਾਵੇਗਾ; ਪੂਰੀ ਜਾਣਕਾਰੀ ਗੁਪਤ ਰੱਖਣ ਵਾਲਾ...

ਪੰਜਾਬ ਦੀ ਸਿਆਸਤ ‘ਚ ਨਵਾਂ ਟਵਿਸਟ, HS ਫੂਲਕਾ ਭਾਜਪਾ ਨਾਲ ਜੁੜੇ 

ਦਾਖਾ ਦੇ ਸਾਬਕਾ ਵਿਧਾਇਕ ਤੇ ਦਿੱਲੀ ਹਾਈਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਅੱਜ ਭਾਰਤੀ...

ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼,ਹਾਦਸੇ ਵਿੱਚ 29 ਲੋਕਾਂ ਦੀ ਮੌਤ ਦੀ ਪੁਸ਼ਟੀ

ਰੂਸ ਦੇ ਕ੍ਰੀਮੀਆ ਖੇਤਰ ਵਿੱਚ ਇਕ ਭਿਆਨਕ ਫੌਜੀ ਜਹਾਜ਼ ਹਾਦਸਾ ਸਾਹਮਣੇ ਆਇਆ ਹੈ, ਜਿਸ...

ਆਪ ਯੂਥ ਵਿੰਗ ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ ਨੂੰ ਹਰ ਪਿੰਡ ਅਤੇ ਵਾਰਡ ਤੱਕ ਲੈ ਕੇ ਜਾਵੇਗਾ: ਪਰਮਿੰਦਰ ਗੋਲਡੀ

ਚੰਡੀਗੜ੍ਹ, 31 ਮਾਰਚ:ਆਮ ਆਦਮੀ ਪਾਰਟੀ (ਆਪ) ਨੇ ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’...

ਹੁਣ, ਅਮਰੀਕਾ ਅਤੇ ਯੂਰਪ ਵਾਂਗ ਪੰਜਾਬ ਵਿੱਚ ਮਹਿਜ਼ 6 ਮਿੰਟਾਂ ਵਿੱਚ ਪੁਲਿਸ ਸਹਾਇਤਾ ਮਿਲੇਗੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੰਗਰੂਰ, 31 ਮਾਰਚ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਭਰ...

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ, ਦਰਜਨਾਂ ਜ਼ਮੀਨੀ ਪੱਧਰ ਦੇ ਆਗੂ ‘ਆਪ’ ਵਿੱਚ ਸ਼ਾਮਲ

*ਚੰਡੀਗੜ੍ਹ, 30 ਮਾਰਚ 2026*:ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੀ ਤਬਦੀਲੀ ਦੇ ਰੂਪ ਵਿੱਚ, ਆਮ...

ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 30 ਮਾਰਚ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ "ਸ਼ਾਨਦਾਰ ਚਾਰ...