December 27, 2024, 7:41 pm
----------- Advertisement -----------
HomeNewsBreaking Newsਪੰਜਾਬ 'ਚ 27 ਦਸੰਬਰ ਤੋਂ ਲੈ ਕੇ 29 ਤੱਕ ਯੈਲੋ ਅਲਰਟ: ਗੜ੍ਹੇਮਾਰੀ...

ਪੰਜਾਬ ‘ਚ 27 ਦਸੰਬਰ ਤੋਂ ਲੈ ਕੇ 29 ਤੱਕ ਯੈਲੋ ਅਲਰਟ: ਗੜ੍ਹੇਮਾਰੀ ਦੀ ਸੰਭਾਵਨਾ, ਕਈ ਥਾਵਾਂ ‘ਤੇ ਪਵੇਗਾ ਮੀਂਹ, ਵਧੇਗੀ ਠੰਢ

Published on

----------- Advertisement -----------

ਪੰਜਾਬ ਭਰ ਦੇ ਵਿੱਚ ਮੌਸਮ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਪੰਜਾਬ ਅਤੇ ਚੰਡੀਗੜ੍ਹ ‘ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਹਿਮਾਚਲ ‘ਚ ਬਰਫਬਾਰੀ ਕਾਰਨ ਇਲਾਕੇ ਦਾ ਮੌਸਮ ਠੰਡਾ ਹੋ ਗਿਆ ਹੈ। ਕਈ ਇਲਾਕਿਆਂ ‘ਚ ਸਵੇਰ ਅਤੇ ਸ਼ਾਮ ਨੂੰ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ 27 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਯਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। 27 ਦਸੰਬਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਾਰਿਸ਼ ਦੇ ਨਾਲ ਤੇਜ ਹਵਾਵਾਂ ਚੱਲਣਗੀਆਂ ਤੇ ਨਾਲ ਹੀ ਕਈ ਥਾਵਾਂ ‘ਤੇ ਗੜੇਮਾਰੀ ਵੀ ਹੋ ਸਕਦੀ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਬਾਰਿਸ਼ ਪੈਣ ਦੇ ਨਾਲ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ। ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਉਸ ਤੋਂ ਬਾਅਦ ਠੰਡ ਦੇ ਵਿੱਚ ਇਜਾਫਾ ਹੋਵੇਗਾ ਅਤੇ ਸ਼ੀਤ ਲਹਿਰ ਵੀ ਚੱਲੇਗੀ ਕਿਉਂਕਿ ਦਿਨ ਦੇ ਵਿੱਚ ਤਾਪਮਾਨ ਕਾਫੀ ਘੱਟ ਰਹਿੰਦਾ ਹੈ। ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਜਦੋਂ ਬੱਦਲਵਾਈ ਹੁੰਦੀ ਹੈ ਉਦੋਂ ਤੇਜ਼ ਹੋਵਾਂ ਚੱਲਦੀਆਂ ਹਨ। ਹਾਲਾਂਕਿ ਉਨ੍ਹਾਂ ਨੇ ਨਾਲ-ਨਾਲ ਇਹ ਵੀ ਕਿਹਾ ਕਿ ਫਸਲਾਂ ਨੂੰ ਇਸਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਫਸਲਾਂ ਲਈ ਇਹ ਮੀਂਹ ਕਾਫੀ ਲਾਹੇਬੰਦ ਹੀ ਹੈ।

ਹੋਰ ਵੀ ਵਧ ਸਕਦੀ ਹੈ ਠੰਡ

ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਦਲਦੇ ਮੌਸਮ ਦਾ ਅਸਰ ਪੰਜਾਬ ਵਿੱਚ ਜਰੂਰ ਵੇਖਣ ਨੂੰ ਮਿਲ ਸਕਦਾ ਹੈ। ਇਸ ਕਾਰਨ 27 ਦਸੰਬਰ ਨੂੰ ਪੰਜਾਬ ਵਿੱਚ ਹਲਕੀ-ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਠੰਡ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਈ ਹਿੱਸਿਆ ਵਿੱਚ ਗੜੇ ਵੀ ਪੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 28 ਅਤੇ 29 ਦਸੰਬਰ ਨੂੰ ਸੰਘਣੀ ਧੁੰਦ ਵੀ ਪੈ ਸਕਦੀ ਹੈ। ਆਉਣ ਵਾਲੇ ਤਿੰਨ ਦਿਨ 27 , 28, 29 ਦਸੰਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦਸੰਬਰ ਮਹੀਨੇ ਵਿੱਚ ਮੀਂਹ ਦਾ ਰਿਕਾਰਡ ਕਰੀਬ 15.5 ਮਿਲੀ ਹੈ ਅਤੇ ਇਸ ਵਾਰ 2.6 ਮਿਲੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਆਮ ਦਿਨਾਂ ਵਾਂਗ ਚੱਲ ਰਹੇ ਹਨ। ਦਿਨ ਦਾ ਤਾਪਮਾਨ ਲਗਭਗ 21 ਡਿਗਰੀ ਜਦੋਂ ਕਿ ਰਾਤ ਦਾ ਤਾਪਮਾਨ ਲਗਭਗ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਾਫੀ ਕਮੀ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ-ਚੰਡੀਗੜ੍ਹ ‘ਚ ਬਦਲਿਆ ਮੌਸਮ ਦਾ ਮਿਜਾਜ ; ਕਈ ਇਲਾਕਿਆਂ ‘ਚ ਮੀਂਹ, ਮੋਹਾਲੀ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਸੀਤ ਲਹਿਰ ਦੇ ਨਾਲ-ਨਾਲ ਸਵੇਰ ਤੋਂ ਹੀ...

ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ ’ਚ ਡਿੱਗੀ, 8 ਦੀ ਮੌ+ਤ, ਕਈ ਜ਼ਖ਼ਮੀ

ਬਠਿੰਡਾ ’ਚ ਵੱਡਾ ਹਾਦਸਾ ਵਾਪਰਿਆ ਹੈ। ਬਠਿੰਡਾ ਦੇ ਜੀਵਨ ਸਿੰਘ ਵਾਲਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਗੰਦੇ...

 ਡਾ. ਮਨਮੋਹਨ ਸਿੰਘ ਦੇ 10 ਵੱਡੇ ਕੰਮ, ਜਿਨ੍ਹਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ...

ਪੰਜਾਬ ਲਈ ਵੱਡੀ ਚਿੰਤਾ ਵਾਲੀ ਗੱਲ, ਡੱਲੇਵਾਲ ਨੇ ਪਾਣੀ ਵੀ ਪੀਣਾ ਬੰਦ

ਸ਼ੰਭੂ ਅਤੇ ਖਨੌਰੀ ਬਾਰਡਰ ਤੇ ਐਮ.ਐਸ.ਪੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨੀ ਮੋਰਚਾ...

ਸ਼ਾਂਤ ਸੁਭਾਅ ਦੇ ਮਾਲਕ ਡਾਕਟਰ ਮਨਮੋਹਨ ਸਿੰਘ ਦੀ ਕਿਵੇਂ ਹੋਈ ਸਿਆਸਤ ਚ ਐਂਟਰੀ, ਜਾਣੋਂ ਸਫ਼ਰ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ 26 ਦਸੰਬਰ ਨੂੰ ਦਿੱਲੀ...

ਤੁਸੀਂ ਵੀ ਟਿਕਟਾਂ ਬੁੱਕ ਕਰਨ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ!, ਰੇਲਵੇ ਟਿਕਟਿੰਗ ਵੈੱਬਸਾਈਟ ਅਤੇ ਐਪ ਦੇਸ਼ ਭਰ ਵਿੱਚ ਠੱਪ

ਭਾਰਤੀ ਰੇਲਵੇ ਦੇ ਈ-ਟਿਕਟਿੰਗ ਪਲੇਟਫਾਰਮ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਆਨਲਾਈਨ...

ਜਿਸਦੀ ਦੇਖਭਾਲ ਲਈ ਪਤੀ ਨੇ ਲਿਆ VRS, ਨੌਕਰੀ ਦੇ ਆਖਰੀ ਦਿਨ ਹੀ ਉਹ ਛੱਡ ਗਈ ਸਾਥ

ਰਾਜਸਥਾਨ ਦੇ ਕੋਟਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਇੱਕ ਸਰਕਾਰੀ...

ਨਹੀਂ ਰਹੇ ਡੱਲੇਵਾਲ ? ਸੋਸ਼ਲ ਮੀਡੀਆ ’ਤੇ ਕੌਣ ਕਰ ਰਿਹਾ ਇਹ ਪ੍ਰਚਾਰ ?, ਖਨੌਰੀ ਬਾਰਡਰ ਤੋਂ ਕਿਸਾਨ ਹੋਏ ਇਕੱਠੇ

 ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ...

ਹੱਥ ਪੈਰ ਪਏ ਪੀਲੇ ਬੋਲਣ ਤੋ ਅਸਮਰਥ ਨੇ ਜਗਜੀਤ ਸਿੰਘ ਡੱਲੇਵਾਲ, ਪੂਰਾ ਪੰਜਾਬ ਚਿੰਤਾ ਚ ਪਰ ਕੇਂਦਰ ਬੇਖ਼ਬਰ !

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ...