December 27, 2024, 9:29 am
----------- Advertisement -----------
HomeNewsBreaking Newsਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ ਐੱਸਐੱਚਓ ਸਣੇ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ

ਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ ਐੱਸਐੱਚਓ ਸਣੇ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ

Published on

----------- Advertisement -----------

ਮੋਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ 1992 ਦੇ ਇਕ ਹੋਰ ਕੇਸ ਦੀ ਸੁਣਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਅਗ਼ਵਾ ਕਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਤੇ ਲਾਸ਼ ਨੂੰ ਅਣਪਛਾਤਾ ਦਸ ਕੇ ਸਸਕਾਰ ਕਰਨ ਦੇ ਮਾਮਲੇ ਵਿਚ ਤਰਨ ਤਾਰਨ ਦੇ ਸਿਟੀ ਥਾਣੇ ਦੇ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ, ਤਤਕਾਲੀ ਏਐੱਸਆਈ ਰੇਸ਼ਮ ਸਿੰਘ ਅਤੇ ਸਾਬਕਾ ਥਾਣੇਦਾਰ ਹੰਸਰਾਜ ਸਿੰਘ ਨੂੰ ਦੋਸ਼ੀ ਮੰਨਦਿਆਂ ਧਾਰਾ 302 ਅਤੇ ਧਾਰਾ 120-ਬੀ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਇੱਕ ਦੋਸ਼ੀ ਪੁਲੀਸ ਮੁਲਾਜ਼ਮ ਅਰਜੁਨ ਸਿੰਘ ਦੀ ਤਿੰਨ ਸਾਲ ਪਹਿਲਾਂ ਦਸੰਬਰ 2021 ਵਿੱਚ ਮੌਤ ਹੋ ਚੁੱਕੀ ਹੈ। ਦੋਸ਼ੀਆਂ ’ਤੇ ਤਰਨ ਤਾਰਨ ਦੇ ਦੋ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਅਤੇ ਲਾਸ਼ਾਂ ਨੂੰ ਲਾਵਾਰਸ ਦੱਸ ਕੇ ਖ਼ੁਦ ਹੀ ਸਸਕਾਰ ਕਰਨ ਦਾ ਦੋਸ਼ ਸੀ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਜਗਦੀਪ ਸਿੰਘ ਮੱਖਣ ਪੰਜਾਬ ਪੁਲੀਸ ਵਿੱਚ ਸਿਪਾਹੀ ਅਤੇ ਗੁਰਨਾਮ ਸਿੰਘ ਪਾਲੀ ਐੱਸਪੀਓ ਸੀ। ਪੀੜਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਦੋਸ਼ੀ ਥਾਣੇਦਾਰਾਂ ਨੂੰ ਧਾਰਾ 302, ਧਾਰਾ 120ਬੀ ਅਤੇ ਧਾਰਾ 218 ਤਹਿਤ ਉਮਰ ਕੈਦ ਤੇ ਸਵਾ ਦੋ ਲੱਖ ਰੁਪਏ ਜੁਰਮਾਨਾ, ਧਾਰਾ 364 ਤਹਿਤ ਸੱਤ ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 343 ਤਹਿਤ ਦੋ ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੇ ਦੋਸ਼ੀ ਜੁਰਮਾਨੇ ਦੀ ਰਾਸ਼ੀ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਤਿੰਨ ਸਾਲ ਹੋਰ ਵਾਧੂ ਸਜ਼ਾ ਭੁਗਤਣੀ ਪਵੇਗੀ।ਪੀੜਤ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਜਗਦੀਪ ਸਿੰਘ ਉਰਫ਼ ਮੱਖਣ ਨੂੰ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ 18 ਨਵੰਬਰ 1992 ਵਿੱਚ ਘਰੋਂ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸ਼ਿਵੰਦਰ ਕੌਰ ਦੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਉਕਤ ਪੁਲੀਸ ਟੀਮ ਨੇ ਤਿੰਨ ਦਿਨਾਂ ਬਾਅਦ 21 ਨਵੰਬਰ ਨੂੰ ਗੁਰਨਾਮ ਸਿੰਘ ਉਰਫ਼ ਪਾਲੀ ਨੂੰ ਵੀ ਘਰੋਂ ਚੁੱਕ ਲਿਆ ਸੀ। ਪਾਲੀ ਅਤੇ ਮੱਖਣ ਨੂੰ 30 ਨਵੰਬਰ 1992 ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਦੋਸ਼ੀ ਪੁਲੀਸ ਅਧਿਕਾਰੀਆਂ ਨੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਵੀ ਖ਼ੁਦ ਹੀ ਕਰ ਦਿੱਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼ਾਂਤ ਸੁਭਾਅ ਦੇ ਮਾਲਕ ਡਾਕਟਰ ਮਨਮੋਹਨ ਸਿੰਘ ਦੀ ਕਿਵੇਂ ਹੋਈ ਸਿਆਸਤ ਚ ਐਂਟਰੀ, ਜਾਣੋਂ ਸਫ਼ਰ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ 26 ਦਸੰਬਰ ਨੂੰ ਦਿੱਲੀ...

ਪੰਜਾਬ ‘ਚ 27 ਦਸੰਬਰ ਤੋਂ ਲੈ ਕੇ 29 ਤੱਕ ਯੈਲੋ ਅਲਰਟ: ਗੜ੍ਹੇਮਾਰੀ ਦੀ ਸੰਭਾਵਨਾ, ਕਈ ਥਾਵਾਂ ‘ਤੇ ਪਵੇਗਾ ਮੀਂਹ, ਵਧੇਗੀ ਠੰਢ

ਪੰਜਾਬ ਭਰ ਦੇ ਵਿੱਚ ਮੌਸਮ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਤਬਦੀਲੀਆਂ...

ਤੁਸੀਂ ਵੀ ਟਿਕਟਾਂ ਬੁੱਕ ਕਰਨ ਬਾਰੇ ਸੋਚ ਰਹੇ ਹੋ ਤਾਂ ਸਾਵਧਾਨ!, ਰੇਲਵੇ ਟਿਕਟਿੰਗ ਵੈੱਬਸਾਈਟ ਅਤੇ ਐਪ ਦੇਸ਼ ਭਰ ਵਿੱਚ ਠੱਪ

ਭਾਰਤੀ ਰੇਲਵੇ ਦੇ ਈ-ਟਿਕਟਿੰਗ ਪਲੇਟਫਾਰਮ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਆਨਲਾਈਨ...

ਜਿਸਦੀ ਦੇਖਭਾਲ ਲਈ ਪਤੀ ਨੇ ਲਿਆ VRS, ਨੌਕਰੀ ਦੇ ਆਖਰੀ ਦਿਨ ਹੀ ਉਹ ਛੱਡ ਗਈ ਸਾਥ

ਰਾਜਸਥਾਨ ਦੇ ਕੋਟਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਇੱਕ ਸਰਕਾਰੀ...

ਨਹੀਂ ਰਹੇ ਡੱਲੇਵਾਲ ? ਸੋਸ਼ਲ ਮੀਡੀਆ ’ਤੇ ਕੌਣ ਕਰ ਰਿਹਾ ਇਹ ਪ੍ਰਚਾਰ ?, ਖਨੌਰੀ ਬਾਰਡਰ ਤੋਂ ਕਿਸਾਨ ਹੋਏ ਇਕੱਠੇ

 ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ...

ਹੱਥ ਪੈਰ ਪਏ ਪੀਲੇ ਬੋਲਣ ਤੋ ਅਸਮਰਥ ਨੇ ਜਗਜੀਤ ਸਿੰਘ ਡੱਲੇਵਾਲ, ਪੂਰਾ ਪੰਜਾਬ ਚਿੰਤਾ ਚ ਪਰ ਕੇਂਦਰ ਬੇਖ਼ਬਰ !

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ...

ਨਵੇਂ ਸਾਲ ਤੇ ਸ਼ਰਾਬੀਆਂ ਦੀਆਂ ਲੱਗੀਆਂ ਮੌਜਾਂ, ਪੁਲਿਸ ਕਰੇਗੀ ਸੇਵਾ, ਮੁੱਖ ਮੰਤਰੀ ਤੇ ਹੁਕਮ

ਹਿਮਾਚਲ 'ਚ ਨਵਾਂ ਸਾਲ ਮਨਾ ਰਹੇ ਸ਼ਰਾਬੀਆਂ ਨੂੰ ਪੁਲਿਸ ਨਹੀਂ ਤੰਗ ਕਰੇਗੀ। ਸੀਐਮ ਸੁਖਵਿੰਦਰ...

ਸੁਖਬੀਰ ਮਗਰੋਂ SGPC ਪ੍ਰਧਾਨ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ,ਕਰਨਗੇ ਜੋੜੇ ਸਾਫ ਤੇ ਭਾਂਡਿਆਂ ਦੀ ਕਰਨਗੇ ਸੇਵਾ

 ਸੁਖਬੀਰ ਬਾਦਲ ਤੋਂ ਬਾਅਦ ਹੁਣ SGPC ਪ੍ਰਧਾਨ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਸ਼੍ਰੋਮਣੀ...

ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਸਤੇ ਜਾ ਰਹੀ  ਡਾਕਟਰਾਂ ਦੀ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਦੂਜੀ ਗੱਡੀ ਵਿਚ ਜਾ ਵੱਜੀ , ਕਈ ਡਾਕਟਰ ਜ਼ਖ਼ਮੀ 

ਪਟਿਆਲਾ ਸ਼ਹਿਰ ਦੇ ਸਮਾਣਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਮਵੀਕਲਾਂ ’ਚ ਜਗਜੀਤ...