ਨਵੀਂ ਦਿੱਲੀ, 1 ਦਸੰਬਰ 2021 – ਅਮਰੀਕਾ ‘ਚ ਮਿਸ਼ੀਗਨ ਦੇ ਡੇਟਰੋਇਟ ਨੇੜੇ ਮੰਗਲਵਾਰ ਨੂੰ ਇਕ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ ਹੋਣ ਦੀ ਖ਼ਬਰ ਆਹਮਣੇ ਆਈ ਹੈ ਅਤੇ ਇਸ ਗੋਲੀਬਾਰੀ ‘ਚ ਅੱਠ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖਮੀ ਹੋਏ ਅੱਠ ਵਿਅਕਤੀਆਂ ਵਿੱਚੋਂ ਇੱਕ ਸਕੂਲ ਦਾ ਅਧਿਆਪਕ ਸੀ। ਇਹ ਜਾਣਕਾਰੀ ਓਕਲੈਂਡ ਕਾਉਂਟੀ ਦੇ ਅੰਡਰਸ਼ੈਰਿਫ ਮਾਈਕਲ ਮੈਕਕੇਬ ਨੇ ਮੰਗਲਵਾਰ ਨੂੰ ਆਪਣੇ ਇੱਕ ਅਪਡੇਟ ਕੀਤੇ ਬਿਆਨ ਵਿੱਚ ਦਿੱਤੀ। ਦੂਜੇ ਪਾਸੇ ਇਸ ਘਟਨਾ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡੇਟ੍ਰੋਇਟ ਨੇੜੇ ਇੱਕ ਹਾਈ ਸਕੂਲ ਗੋਲੀਬਾਰੀ ਦੇ ਸਬੰਧ ਵਿੱਚ ਇੱਕ 15 ਸਾਲਾ ਸੋਫੋਮੋਰ ਵਿਦਿਆਰਥੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਪੁਲਿਸ ਨੇ ਉਸ ਕੋਲੋਂ ਹੈਂਡਗੰਨ ਬਰਾਮਦ ਕੀਤੀ ਸੀ। ਗ੍ਰਿਫਤਾਰੀ ਦੌਰਾਨ ਉਸ ਨੇ ਕੋਈ ਵਿਰੋਧ ਨਹੀਂ ਕੀਤਾ ਅਤੇ ਸ਼ੱਕੀ ਮੁਲਜ਼ਮ ਨੇ ਇੱਕ ਵਕੀਲ ਦੀ ਮੰਗ ਕੀਤੀ ਹੈ ਅਤੇ ਇਸ ਘਟਨਾ ਬਾਰੇ ਕੋਈ ਬਿਆਨ ਨਹੀਂ ਦਿੱਤਾ।