January 18, 2026, 7:36 pm
----------- Advertisement -----------
HomeNewsLatest Newsਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਸਿੱਖ-ਪੰਥ ਦਾ ਨਾਮ ਨਾ ਵਰਤਣ ਬਾਦਲ:...

ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਸਿੱਖ-ਪੰਥ ਦਾ ਨਾਮ ਨਾ ਵਰਤਣ ਬਾਦਲ: ਕੁਲਤਾਰ ਸੰਧਵਾਂ

Published on

----------- Advertisement -----------

-ਬਾਦਲਾਂ ਨੇ ਸਿਆਸੀ ਅਤੇ ਪਰਿਵਾਰਕ ਮੰਤਵਾਂ ਲਈ ਭਾਜਪਾ ਅਤੇ ਆਰ.ਐਸ.ਐਸ ਦੀ ਪੰਥਕ ਸੰਸਥਾਵਾਂ ‘ਚ ਘੁਸਪੈਠ ਕਰਵਾਈ
-ਅਪੀਲ: ਜਥੇਦਾਰ ਗਿਆਨੀ ਹਰਪ੍ਰਤੀ ਸਿੰਘ ਜੀ ਆਕਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਦੇ ਨੁਮਾਇੰਦੇ ਨਾ ਬਣਨ
-ਬਾਦਲ ਪਰਿਵਾਰ ਅਤੇ ਮੌਜ਼ੂਦਾ ਅਕਾਲੀ ਦਲ ਬਾਦਲ ਦਾ ਪੰਥ ਅਤੇ ਪੰਥਕ ਰਹੁ-ਰੀਤਾਂ ਨਾਲ ਕੋਈ ਸੰਬੰਧ ਨਹੀਂ

ਚੰਡੀਗੜ੍ਹ, 3 ਦਸੰਬਰ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਅਗਾਹ ਕੀਤਾ ਹੈ ਕਿ ਉਹ ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਸਿੱਖ- ਪੰਥ ਦਾ ਨਾਮ ਨਾ ਵਰਤਣ, ਕਿਉਂਕਿ ਪਿੱਛਲੇ 3- 4 ਦਹਾਕਿਆਂ ਦੌਰਾਨ ਅਕਾਲੀ ਦਲ ਬਾਦਲ ਖ਼ਾਸ ਕਰਕੇ ਬਾਦਲ ਪਰਿਵਾਰ ਪੰਜਾਬ ਅਤੇ ਸਿੱਖ- ਪੰਥ ਲਈ ਬੇਹੱਦ ਘਾਤਕ ਸਾਬਤ ਹੋਇਆ। ਇਸ ਦੇ ਨਾਲ ਹੀ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜਥੇਦਾਰ ਜੀ ਆਕਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਦੇ ਨੁਮਾਇੰਦੇ ਨਾ ਬਣਨ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਅਕਾਲੀ ਦਲ ਬਾਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਬਾਦਲ ਨੇ ਇਸ ਘਟਨਾ ਨੂੰ ਸਿੱਖ- ਪੰਥ ‘ਤੇ ਹਮਲੇ ਕਰਾਰ ਦਿੱਤਾ ਅਤੇ ਭਾਜਪਾ ‘ਤੇ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ਉਤੇ ਚੱਲਣ ਦੇ ਵੀ ਦੋਸ਼ ਲਾਏ ਹਨ। ” ਉਨਾਂ ਕਿਹਾ ਕਿ ਭਾਜਪਾ ਨਾਲ ਮਿਲ ਕੇ ਸਰਕਾਰਾਂ ਬਣਾਉਣ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ‘ਤੇ ਕਬਜੇ ਕਰਨ ਵਾਲੇ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਨੂੰ ਹੁਣ ਸਿੱਖ-ਪੰਥ ਦੀ ਯਾਦ ਆ ਰਹੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸਿੱਖ ਸੰਸਥਾਵਾਂ ਅਤੇ ਗੁਰੂਘਰਾਂ ‘ਤੇ ਸਿੱਧਾ ਕਬਜਾ ਕਰਕੇ ਸ੍ਰੀ ਅਕਾਲ ਤਖ਼ਤ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਸਿਰਮੌਰ ਅਤੇ ਸਿੱਖਿਅਕ ਸੰਸਥਾਵਾਂ ਦਾ ਰੱਜ ਕੇ ਘਾਣ ਕੀਤਾ ਅਤੇ ਇਹਨਾਂ ਸੰਸਥਾਵਾਂ ਨੂੰ ਆਪਣੇ ਪਰਿਵਾਰਕ ਅਤੇ ਸਿਆਸੀ ਮਨਸੂਬਿਆਂ ਲਈ ਵਰਤਿਆ ਹੈ। ਉਨਾਂ ਕਿਹਾ ਕਿ ਸਿੱਖੀ ਰਹਿਤ ਮਰਿਆਦਾ ਅਤੇ ਪੰਥਕ ਪਰੰਪਰਾਵਾਂ ਦਾ ਜਿੰਨਾ ਨੁਕਸਾਨ ਬਾਦਲ ਪਰਿਵਾਰ ਅਤੇ ਉਨਾਂ ਦੇ ਚਹੇਤੇ ਡੇਰਾਵਾਦੀਆਂ ਨੇ ਕੀਤਾ, ਓਨਾਂ ਦੁਸ਼ਮਣ 70 ਸਾਲਾਂ ਵਿੱਚ ਨਹੀਂ ਕਰ ਸਕੇ। ਇਸ ਲਈ ਸਿੱਖੀ ਅਤੇ ਪੰਥ ਪ੍ਰਸਤੀ ‘ਚ ਆਈ ਗਿਰਾਵਟ ਲਈ ਸਿੱਧੇ ਤੌਰ ‘ਤੇ ਬਾਦਲ ਐਂਡ ਕੰਪਨੀ ਜ਼ਿੰਮੇਵਾਰ ਹੈ।

ਸੰਧਵਾਂ ਨੇ ਕਿਹਾ, ”ਜਿਹੜੇ ਬਾਦਲ ਦਲੀਏ ਅੱਜ ਭਾਰਤੀ ਜਨਤਾ ਪਾਰਟੀ ‘ਤੇ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦੇ ਦੋਸ਼ ਲਾ ਰਹੇ ਹਨ, ਲੰਘੇ ਕੱਲ ਤੱਕ ਇਹਨਾਂ ਬਾਦਲਾਂ ਦਾ ਭਾਜਪਾ ਨਾਲ ‘ਨਹੁੰ ਮਾਸ’ ਦਾ ਰਿਸ਼ਤਾ ਰਿਹਾ ਹੈ। ਬਾਦਲ ਪਰਿਵਾਰ ਨੇ ਆਪਣੇ ਸਿਆਸੀ ਅਤੇ ਪਰਿਵਾਰਕ ਮੰਤਵਾਂ ਲਈ ਭਾਜਪਾ ਅਤੇ ਆਰ.ਐਸ.ਐਸ ਨੂੰ ਪੰਥ ਅਤੇ ਪੰਥਕ ਸੰਸਥਾਵਾਂ ‘ਚ ਘੁਸਪੈਠ ਦੀ ਖੁੱਲੀ ਛੋਟ ਦਿੱਤੀ ਹੋਈ। ਅੱਜ ਜਦੋਂ ਭਾਜਪਾ ਨੇ ਆਪਣੀ ਅਸਲੀਅਤ ਦਿਖਾਉਂਦੇ ਹੋਏ ਬਾਦਲ ਦਲ ਦੇ ਡੰਗ ਮਾਰਿਆ ਤਾਂ ਬਾਦਲ ਪਰਿਵਾਰ ਨੂੰ ਫਿਰ ਪੰਥ ਚੇਤੇ ਆ ਗਿਆ, ਜਿਸ ਪੰਥ ਨੂੰ ਬਾਦਲ ਪਰਿਵਾਰ ਨੇ ਪਿੱਛਲੇ 3 ਦਹਾਕਿਆਂ ਤੋਂ ਹੌਲੀ-ਹੌਲੀ ਭਾਜਪਾ ਕੋਲ ਆਊਟਸੋਰਸ ਕਰ ਦਿੱਤਾ ਸੀ। ਇੱਥੋਂ ਤੱਕ ਕਿ ਬਾਦਲਾਂ ਨੇ ਪੰਜਾਬ ਅਤੇ ਕੇਂਦਰ ‘ਚ ਸੱਤਾ ਵਾਲੀ ਕੁਰਸੀ ‘ਤੇ ਕਬਜਾ ਰੱਖਣ ਲਈ ਸ਼ਾਨਾਮੱਤੀ ਇਤਿਹਾਸ ਅਤੇ ਅਥਾਹ ਕੁਰਬਾਨੀਆਂ ਨਾਲ ਸਿਰਜੇ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਅਤੇ ਆਰ.ਐਸ.ਐਸ ਦਾ ਵਿੰਗ ਬਣਾ ਦਿੱਤਾ ਹੈ।”

ਸੰਧਵਾਂ ਨੇ ਬਾਦਲ ਐਂਡ ਕੰਪਨੀ ਨੂੰ ਵੰਗਾਰਦਿਆਂ ਕਿਹਾ,”ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖਾਂ ਨੂੰ ਮਾਰਨ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਨੂੰ ਪੰਜਾਬ, ਪੰਥ ਅਤੇ ਪੰਥਕ ਸੰਸਥਾਵਾਂ ਦਾ ‘ਠੇਕਾ’ ਛੱਡ ਦੇਣਾ ਚਾਹੀਦਾ ਹੈ। ਤੱਕੜੀ ‘ਚੋਂ ਛੜੱਪੇ ਮਾਰ ਰਹੀ ਡੱਡੂਆਂ ਦੀ ਪਨਸੇਰੀ ਨੂੰ ਸੰਭਾਲਣ ‘ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਬਾਦਲ ਪਰਿਵਾਰ ਅਤੇ ਮੌਜ਼ੂਦਾ ਅਕਾਲੀ ਦਲ ਬਾਦਲ ਦਾ ਪੰਥ ਅਤੇ ਪੰਥਕ ਰਹੁ-ਰੀਤਾਂ ਨਾਲ ਕੋਈ ਸੰਬੰਧ ਨਹੀਂ ਹੈ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

*ਚੰਡੀਗੜ੍ਹ, 17 ਜਨਵਰੀ, 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ...

ਗੰਭੀਰ ਸੰਕਟ ਤੋਂ ਮੁਕੰਮਲ ਇਲਾਜ ਵੱਲ ਕਦਮ: ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਰੇਬੀਜ਼ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਵਿਆਪਕ ਸੁਧਾਰ

*ਚੰਡੀਗੜ੍ਹ, 17 ਜਨਵਰੀ 2026*:ਸਾਲਾਂ ਤੋਂ, ਪੰਜਾਬ ਵਿੱਚ ਕੁੱਤੇ ਦੇ ਕੱਟਣ ਦੇ ਨਤੀਜੇ ਇਕ ਜ਼ਖ਼ਮ...

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਮੁੱਖ ਮੰਤਰੀ ਮਾਨ

*ਅੰਮ੍ਰਿਤਸਰ, 15 ਜਨਵਰੀ 2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੰਗੇ ਪੈਰੀਂ ਅਰਦਾਸ...

ਮਾਘੀ ਮੇਲੇ ‘ਤੇ ਹੋਈ ਰੈਲੀ ਵਿੱਚ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਜਨਤਾ ਨੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਚੁਣਨ ਦਾ...

*ਸ੍ਰੀ ਮੁਕਤਸਰ ਸਾਹਿਬ, 15 ਜਨਵਰੀ 2026*:ਮਾਘੀ ਦੇ ਪਵਿੱਤਰ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ...

ਭਗਵੰਤ ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ ਜਾਇਦਾਦ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਮਿਸਾਲੀ ਸੁਧਾਰ ਪੇਸ਼

*ਚੰਡੀਗੜ੍ਹ, 15 ਜਨਵਰੀ 2026*:ਜਾਇਦਾਦ ਦੇ ਅਧਿਕਾਰਾਂ ਦੀ ਰਾਖੀ ਅਤੇ ਲੰਬੇ ਸਮੇਂ ਤੋਂ ਚੱਲ ਰਹੀ...

ਜਨਤਾ ਦੀ ਸੁਰੱਖਿਆ ਸਭ ਤੋਂ ਉੱਪਰ: ਗੈਂਗਸਟਰਵਾਦ ਦੇ ਖਿਲਾਫ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਤੇਜ਼ ਕਾਰਵਾਈ

*ਚੰਡੀਗੜ੍ਹ, 14 ਜਨਵਰੀ 2026*:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਾਫ...

ਭ੍ਰਿਸ਼ਟਾਚਾਰ ‘ਤੇ ਜ਼ੀਰੋ ਟਾਲਰੈਂਸ ; ਪਾਰਦਰਸ਼ੀ ਸ਼ਾਸਨ ਦੀ ਪਛਾਣ ਬਣੀ ਮਾਨ ਸਰਕਾਰ

*ਚੰਡੀਗੜ੍ਹ, 13 ਜਨਵਰੀ 2026*:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫਾ, ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁੱਦਿਆਂ ‘ਤੇ ਮੁੱਢਲੀ...