ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਜੰਮੇ ‘ਬਾਰਡਰ’ ਦੀ ਖ਼ਬਰ ਮੀਡੀਆਂ ‘ਚ ਆਉਣ ਤੋ ਬਾਅਦ ਹੁਣ ਪਾਸਪੋਰਟ ਬਣਨ ਤੇ ‘ਬਾਰਡਰ’ ਨੇ ਬਾਰਡਰ ਪਾਰ ਕਰ ਵਤਨ ਵਾਪਸੀ ਕਰ ਲਈ ਹੈ। ਜਿਸ ‘ਤੇ ਪਰਿਵਾਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਦਰਅਸਲ ਕੋਰੋਨਾ ਤੋਂ ਪਹਿਲਾਂ ਕੁਝ ਪਾਕਿਸਤਾਨੀ ਨਾਗਰਕ ਭਾਰਤ ਆਏ ਸੀ ਅਤੇ ਲੌਕਡਾਊਨ ਲੱਗਣ ਕਾਰਨ ਇੱਥੇ ਹੀ ਫਸ ਗਏ ਸਨ। ਜਿਨ੍ਹਾਂ ਵਿਚੋ ਇੱਕ ਜੋੜਾ ਬਾਲਾ ਰਾਮ ਅਤੇ ਨਿਮਬੋ ਦਾ ਸੀ। ਜੋ ਕਿ ਉਸ ਵੇਲੇ ਗਰਭਵਤੀ ਸੀ ਅਤੇ ਲੌਕਡਾੳਨੂ ਕਾਰਨ ਉਨ੍ਹਾਂ ਦੇ ਅਟਾਰੀ ਸਰਹੱਦ ਨੇੜੇ ਹੀ ਡੇਰੇ ਸੀ ਅਤੇ ਉਨ੍ਹਾਂ ਦੇ ਜੋ ਬੱਚਾ ਹੋਇਆ ਉਨ੍ਹਾਂ ਨੇ ਯਾਦਗਾਰ ਵਜੋਂ ਉਸ ਦਾ ਨਾਂਅ ਹੀ ‘ਬਾਰਡਰ’ ਰੱਖ ਦਿੱਤਾ ਸੀ।ਇੱਥੇ ਤੱਕ ਸਭ ਕੁਝ ਠੀਕ ਸੀ ਪਰ ਜਦੋਂ ਸਰਹੱਦ ਖੁੱਲ੍ਹ ਗਈ ਹੈ ਤਾਂ ਪਾਕਿਸਤਾਨ ਵਾਲੇ ਪਾਸਿਓਂ ਇਸ ਬੱਚੇ ਨੂੰ ਪਾਕਿਸਤਾਨ ਆਉਣ ਦੀ ਇਜਾਜ਼ਤ ਨਹੀਂ ਸੀ ਕਿਉਕੀ ਉਸ ਨਵੇ ਜੰਨਮੇ ਬੱਚੇ ਦਾ ਕੋਈ ਪਾਸਪੋਰਟ ਜਾ ਕਾਗਜ ਨਹੀ ਸੀ। ਪਰ ਬਰ ਮੀਡੀਆਂ ‘ਚ ਆਉਣ ਤੋ ਬਾਅਦ ਹੁਣ ਪਾਸਪੋਰਟ ਬਨਣ ਤੇ ‘ਬਾਰਡਰ’ ਨੇ ਬਾਰਡਰ ਪਾਰ ਕਰ ਵਤਨ ਵਾਪਸੀ ਕਰ ਲਈ ਹੈ।
ਤੁਸੀਂ ਅਕਸਰ ਹੀ ਸੁਣਿਆ ਹੋਣਾ ਕਿ ਦੇਸ਼ਾਂ ਦੀ ਸਿਆਸਤ ਵਿੱਚ ਪਿਸਦਾ ਤਾਂ ਆਮ ਬੰਦਾ ਹੀ ਹੈ ਪਰ ਇੱਥੇ ਤਾਂ ਮਾਸੂਮ ਹੀ ਸਿਆਸਤ ਦਾ ਸ਼ਿਕਾਰ ਹੋ ਗਿਆ ਸੀ।ਇਸ ਮਾਸੂਮ ਨੂੰ ਪਤਾ ਵੀ ਨਹੀ ਸੀ ਕਿ ਦੇਸ਼ ਕੀ ਹੁੰਦੇ ਨੇ,,ਅਤੇ ਸਿਆਸਤ ਕੀ ਹੁੰਦੀ ਹੈ ਪਰ ਬਾਰਡਰ ਨਿੱਕੀ ਉਮਰੇ ਹੀ ਸਿਆਸਤ ਦੀ ਭੇਟ ਚੜ੍ਹ ਗਿਆ। ਪਰ ਖੁਸੀ ਦੀ ਗੱਲ ਇਹ ਹੈ ਕਿ ਬਾਰਡਰ ਨੇ ਹੁਣ ਆਪਣੇ ਵਤਨ ਵਾਪਸੀ ਕਰ ਲਈ ਹੈ।