ਚੰਡੀਗੜ੍ਹ, 4 ਦਸੰਬਰ 2021 – ਮਹਾਮਾਰੀ ਕੋਰੋਨਾ ਦੇ ਨਵੇਂ ਵਾਇਰਸ ਵੇਰੀਐਂਟ ਓਮੀਕ੍ਰੋਨ ਦਾ ਖ਼ਤਰਾ ਦਿਨੋਂ-ਦਿਨ ਵਧ ਰਿਹਾ ਹੈ। ਭਾਰਤ ‘ਚ ਵੀ ਇਸ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਮਹਾਮਾਰੀ ਕੋਰੋਨਾ ਦੇ ਨਵੇਂ ਵਾਇਰਸ ਵੇਰੀਐਂਟ ਓਮੀਕ੍ਰੋਨ ਨੂੰ ਲੈ ਕੇ ਪੰਜਾਬ ਰੇਲ ਵਿਭਾਗ ਚੌਕਸ ਹੋ ਗਿਆ ਹੈ। ਉਚ ਅਧਿਕਾਰੀਆਂ ਨੇ ਮੀਟਿੰਗ ਕਰ ਇਕ ਕੋਰ ਕਮੇਟੀ ਬਣਾਈ ਹੈ ਜੋ ਨਾਰਦਨ ਰੇਲਵੇ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਰੇਲਵੇ ਵਿਭਾਗ ਵੱਲੋਂ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੇ ਪਹੁੰਚਣ ’ਤੇ ਸਰੀਰਕ ਦੂਰੀ, ਸੈਨੇਟਾਈਜ਼ਰ ਸਿਸਟਮ, ਮਾਸਕ ਲਾਉਣ ਦਾ ਸਖਤ ਨਿਰਦੇਸ਼ ਤੇ ਲਾਪਰਵਾਹੀ ਕਰਨ ਵਾਲੇ ਯਾਤਰੀਆਂ ਨੂੰ 500 ਤੋਂ ਲੈ ਕੇ 3000 ਤਕ ਦੇ ਜੁਰਮਾਨੇ ਨਾਲ ਕੈਦ ਦੀ ਸਜ਼ਾ ਦੀ ਵੀ ਵਿਵਸਥਾ ਹੈ।
ਇਸ ਤੋਂ ਬਿਨਾ ਫਿਰੋਜ਼ਪੁਰ ਰੇਲ ਮੰਡਲ ਦੇ ਅਧੀਨ ਆਉਣ ਵਾਲੇ ਮੁੱਖ ਸਟੇਸ਼ਨਾਂ ਤੋਂ ਆਵਾਜਾਈ ਕਰਨ ਵਾਲੀਆਂ ਕਰੀਬ ਦੋ ਦਰਜਨ ਟ੍ਰੇਨਾਂ ਨੂੰ ਹੁਣ ਤੱਕ ਰੱਦ ਕੀਤਾ ਜਾ ਚੁੱਕਾ ਹੈ। ਵਿਭਾਗ ਟ੍ਰੇਨਾਂ ਨੂੰ 3 ਮਹੀਨਿਆਂ ਲਈ ਰੱਦ ਕਰਨ ਦਾ ਵੀ ਜ਼ੋਰਦਾਰ ਸੰਕੇਤ ਦੇ ਰਿਹਾ ਹੈ ਕਿ ਰੇਲਵੇ ਨੇ ਧੁੰਦ ਦੇ ਨਾਂ ’ਤੇ ਬਿਮਾਰੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ।
ਰੇਲਵੇ ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਓਮੀਕ੍ਰੋਨ ਮਹਾਮਾਰੀ ਦੇਸ਼ ’ਚ ਨਾ ਫੈਲੇ। ਕੇਂਦਰ ਵੱਲੋਂ ਰੇਲ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਲੋਕਾਂ ਦੀ ਆਵਾਜਾਈ ਘੱਟ ਕੀਤੀ ਜਾਵੇ।