ਰੂਪਨਗਰ, 3 ਦਸੰਬਰ 2021 – ਪੰਜਾਬ ‘ਚ ਪਹੁੰਚੀ ਕੰਗਨਾ ਰਣੌਤ ਨੂੰ ਪੰਜਾਬ ਦੇ ਕਿਸਾਨਾਂ ਨੇ ਘੇਰਿਆ ਅਤੇ ਰੱਜ ਕੇ ਹੰਗਾਮਾ ਕੀਤਾ। ਕਿਸਾਨਾਂ ਨੂੰ ਮੰਦੇ ਬੋਲ ਬੋਲਣ ਕਰਕੇ ਅੱਜ ਅਦਾਕਾਰਾ ਕੰਗਣਾ ਰਣੌਤ ਨੂੰ ਕਿਸਾਨਾਂ ਨੇ ਰੂਪਨਗਰ ਜ਼ਿਲ੍ਹੇ ਦੇ ਬੁੰਗਾ ਸਾਹਿਬ ਨੇੜੇ ਘੇਰ ਲਿਆ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕੰਗਨਾ ਰਣੌਤ ਮੁਆਫ਼ੀ ਮੰਗੇ।
ਇਸ ਮੌਕੇ ਕਿਸਾਨਾਂ ‘ਚ ਵੱਡੀ ਗਿਣਤੀ ‘ਚ ਬੀਬੀਆਂ ਵੀ ਸ਼ਾਮਿਲ ਸਨ। ਇਸ ਦੌਰਾਨ ਕਿਸਾਨਾਂ ਨੇ ਕੰਗਨਾ ਰਣੌਤ ਤੇ ਮੋਦੀ ਹਾਏ ਹਾਏ ਦੇ ਨਾਅਰੇ ਲਾਏ। ਕੰਗਣਾ ਵਾਈ ਸਕਿਉਰਿਟੀ ਨਾਲ ਮਨਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਕਿਸਾਨਾਂ ਨੇ ਕੰਗਣਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਦੋਂ ਕੇ ਪੁਲਿਸ ਦੇ ਕਾਫੀ ਸਮਝਾਉਣ ‘ਤੇ ਕਿਸਾਨ ਨਾ ਮੰਨੇ ਅਤੇ ਕੰਗਣਾ ਕੋਲੋਂ ਮਾਫੀ ਦੇ ਮੰਗ ਨੂੰ ਲੈ ਕੇ ਅੜੇ ਰਹੇ। ਆਖ਼ਰ ਕੰਗਣਾ ਰਣੌਤ ਨੇ ਕਿਸਾਨਾਂ ਕੋਲੋਂ ਮੁਆਫ਼ੀ ਮੰਗ ਖਹਿੜਾ ਛੁਡਾਇਆ।