ਚੰਡੀਗੜ੍ਹ, 2 ਦਸੰਬਰ 2021 – ਜਿਵੇਂ ਹੀ ਠੰਡ ਵੱਧ ਰਹੀ ਹੈ ਉਸੇ ਹੀ ਤਰ੍ਹਾਂ ਕੋਰੋਨਾ ਦੇ ਕੇਸ ਵੀ ਵੱਧ ਰਹੇ ਹਨ। ਜਿਸ ਨੂੰ ਧਿਆਨ’ਚ ਰੱਖਦੇ ਹੋਏ ਹੈਲਥ ਡਿਪਾਰਟਮੈਂਟ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਕੋਰੋਨਾ ਦੇ ਸ਼ੁਰੂਆਤੀ ਲੱਛਣ ਸਾਹਮਣੇ ਆਉਣ ‘ਤੇ ਹੈਲਪਲਾਈਨ ਨੰਬਰ 9779558282 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹੈਲਥ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਹੈ ਕੇ ਹੈਲਪਲਾਈਨ ਨੰਬਰ ‘ਤੇ ਜਾਣਕਾਰੀ ਦੇਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਸੰਪਰਕ ਕਰਕੇ ਟੈਸਟ ਕਰਵਾਏਗੀ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਇਨ੍ਹਾਂ ‘ਚੋਂ ਕੋਈ ਲੱਛਣ ਮਹਿਸੂਸ ਹੋਣ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਆਪਣੀ ਜਾਂਚ ਜ਼ਰੂਰ ਕਰਵਾਓ ਨਹੀਂ ਤਾਂ ਉਹ ਹੈਲਪਲਾਈਨ ਨੰਬਰ ‘ਤੇ ਵੀ ਸੰਪਰਕ ਕਰ ਸਕਦੇ ਹਨ।
ਇਸ ਤੋਂ ਬਿਨਾ ਪ੍ਰਸ਼ਾਸਨ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ, ਮਾਸਕ ਪਾਓਣ, ਸਹੀ ਦੂਰੀ ਬਣਾ ਕੇ ਰੱਖਣ, ਖੁੱਲੇ ‘ਚ ਨਾ ਥੁੱਕਣ, ਕਿਤੇ ਵੀ ਬਿਨਾਂ ਕਿਸੇ ਕੰਮ ਦੇ ਜਾਣ ਤੋਂ ਬਚਣ ਅਤੇ ਭੀੜ ਦਾ ਹਿੱਸਾ ਨਾ ਬਣਨ ਦੀ ਅਪੀਲ ਕੀਤੀ ਹੈ। ਦੱਖਣੀ ਅਫਰੀਕਾ ਤੋਂ ਆਏ ਕੋਰੋਨਾ ਵੇਰੀਐਂਟ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ।