ਗੁਰਦਾਸਪੁਰ, 3 ਦਸੰਬਰ 2021 – ਗੁਰਦਾਸਪੁਰ ਪੁਲਸ ਵੱਲੋਂ ਬੀਤੀ ਦੇਰ ਰਾਤ ਟਿਫਨ ਬੰਬ ਅਤੇ ਵਿਸਫੋਟਕ ਸਮੱਗਰੀ (ਹੈਂਡ ਗ੍ਰੇਨੇਡ) ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਇਹ ਟਿਫਨ ਬੰਬ ਅਤੇ ਹੈਂਡ ਗ੍ਰੇਨੇਡ ਗੁਰਦਾਸਪੁਰ ਦੇ ਪਿੰਡ ਸਲਿਮਪੁਰ ਅਫਗਾਨਾ ‘ਚੋਂ ਮਿਲੇ ਹਨ। ਜਿਸ ਤੋਂ ਬਾਅਦ ਪੁਲਿਸ ਵਿਭਾਗ ਅਲਰਟ ਹੋ ਗਿਆ ਹੈ ਅਤੇ ਪੁਲਸ ਅਤੇ ਖ਼ੁਫ਼ੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਕੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਕੇ ਬੀਤੇ ਕੁੱਝ ਦਿਨ ਪਹਿਲਾਂ ਵੀ ਦੀਨਾਨਗਰ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਵੱਲੋ ਉਸ ਕੋਲੋਂ 1 ਕਿਲੋ ਆਰ.ਡੀ.ਐਕਸ ਵੀ ਬਰਾਮਦ ਕੀਤੀ ਗਈ ਸੀ। ਦੋਸ਼ੀ ਨੌਜਵਾਨ ਦਾ ਨਾਮ ਸੁਖਵਿੰਦਰ ਸਿੰਘ ਸੀ ਜਿਸ ਦੇ ਸੰਬੰਧ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਵੀ ਦੱਸੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਹੋਇਆ ਆਰ.ਡੀ.ਐਕਸ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ।
ਬੀਤੇ ਦਿਨੀ ਥਾਣਾ ਭੈਣੀ ਮੀਆਂਖਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਹੈਂਡ ਗਰਨੇਡ ਸਮੇਤ ਕਾਬੂ ਕੀਤਾ ਸੀ, ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਵਿੱਚ ਹੋਏ ਹੈਂਡ ਗ੍ਰੇਨੇਡ ਹਮਲੇ ਵਿੱਚ ਵੀ ਇਸੇ ਤਰ੍ਹਾਂ ਦੇ ਹੈਂਡ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਸੀ।