September 8, 2024, 8:46 pm
----------- Advertisement -----------
HomeNewsLatest Newsਚੈਂਪੀਅਨਸ਼ਿਪ 'ਚ ਮੈਡਲ ਨਾ ਮਿਲਣ 'ਤੇ ਅੰਤਰਰਾਸ਼ਟਰੀ ਖਿਡਾਰਣ ਨੇ ਕੀਤੀ ਖੁਦਕੁਸ਼ੀ

ਚੈਂਪੀਅਨਸ਼ਿਪ ‘ਚ ਮੈਡਲ ਨਾ ਮਿਲਣ ‘ਤੇ ਅੰਤਰਰਾਸ਼ਟਰੀ ਖਿਡਾਰਣ ਨੇ ਕੀਤੀ ਖੁਦਕੁਸ਼ੀ

Published on

----------- Advertisement -----------

ਫ਼ਰੀਦਕੋਟ ਦੀ ਸ਼ੂਟਿੰਗ ਦੀ ਹੋਣਹਾਰ ਖਿਡਾਰਨ ਵੱਲੋਂ ਆਪਣੀ ਹੀ ਸ਼ੂਟਿੰਗ ਗਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ 19 ਸਾਲ ਦੀ ਲੜਕੀ ਖੁਸ਼ਕੀਰਤ ਜੋ ਕੁੱਝ ਦੇਰ ਪਹਿਲਾਂ Egypt ਚ ਹੋਣ ਵਾਲੇ ਸ਼ੂਟਿੰਗ ਵਰਡ ਕੱਪ ਦਾ ਹਿੱਸਾ ਬਣੀ ਸੀ, ਜਿਸ ਚ ਉਹ ਕੋਈ ਮੈਡਲ ਹਾਸਿਲ ਨਹੀ ਕਰ ਸਕੀ ਅਤੇ ਬੀਤੇ ਦਿਨੀ ਪਟਿਆਲਾ ਚ ਹੋਈਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ‘ਚ ਵੀ ਕੋਈ ਮੈਡਲ ਹਾਸਿਲ ਨਾ ਕਰ ਸਕਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਗਈ[ ਜਿਸ ਕਾਰਨ ਦੇਰ ਰਾਤ ਉਸ ਨੇ ਆਪਣੀ ਹੀ ਸ਼ੂਟਿੰਗ ਗੰਨ ਨਾਲ ਆਪਣੀ ਕੰਨਪੱਟੀ ਤੇ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਲਾਸ਼ ਨੂੰ ਕਬਜ਼ੇ ਚ ਲੇਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

ਇਸ ਮੌਕੇ ਪਰਿਵਾਰ ਦੇ ਨਜ਼ਦੀਕੀ ਹਾਕੀ ਕੋਚ ਹਰਬੰਸ ਸਿੰਘ ਨੇ ਦੱਸਿਆ ਕਿ ਲੜਕੀ ਵੱਲੋਂ ਪਿਛਲੀਆਂ ਨੈਸ਼ਨਲ ਖੇਡਾਂ ਚ ਸ਼ੂਟਿੰਗ ਚ 11 ਮੈਡਲ ਹਾਸਿਲ ਕੀਤੇ ਸਨ[ ਜਿਸ ਤੋਂ ਬਾਅਦ ਉਸ ਦੀ ਚੋਣ Egypt ‘ਚ ਹੋਣ ਵਾਲੇ ਵਰਲਡ ਕੱਪ ਚ ਹੋਈ,ਜਿਸ ਚ ਖੁਸ਼ਸੀਰਤ ਕੋਈ ਮੈਡਲ ਹਾਸਿਲ ਨਾ ਕਰ ਸਕੀ[ ਜਿਸ ਤੋਂ ਉਹ ਬਹੁਤ ਨਿਰਾਸ਼ ਸੀ ਅਤੇ ਹੁਣ ਕੁਝ ਦਿਨ ਪਹਿਲਾਂ ਪਟਿਆਲਾ ਚ ਹੋਈਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਸ਼ਿਪ ਚ ਹਿੱਸਾ ਲਿਆ ਜਿਸ ਚ ਵੀ ਉਹ ਕੋਈ ਮੈਡਲ ਹਾਸਿਲ ਨਾ ਕਰ ਸਕੀ[ ਜਿਸ ਕਾਰਨ ਉਹ ਹੋਰ ਨਿਰਾਸ਼ ਹੋ ਗਈ ਅਤੇ ਜਦੋਂ ਦੀ ਉਹ ਘਰ ਵਾਪਿਸ ਆਈ ਉਹ ਚੁੱਪ-ਚੁੱਪ ਰਹਿਣ ਲੱਗੀ ਅਤੇ ਕਲ ਦੇਰ ਰਾਤ ਉਸਨੇ ਆਪਣੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ।

ਇਸ ਮੌਕੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਖੁਸ਼ਕੀਰਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਮੌਕੇ ਤੇ ਪੁਹੰਚ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ਚ ਲੈਕੇ ਮੈਡੀਕਲ ਹਸਪਤਾਲ ਭੇਜਿਆ ਗਿਆ ਜਿਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨਤਾਰਨ ‘ਚ 3 ਲੁਟੇਰੇ ਕਾਬੂ, 2 ਆਈਫੋਨ, 2 ਮੋਟਰਸਾਈਕਲ ਬਰਾਮਦ

ਤਰਨਤਾਰਨ ਪੁਲਿਸ ਨੇ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ...

ਬਾਬੇ ਨਾਨਕ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਮੁਕੰਮਲ ,ਫੁੱਲਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

ਬਾਬੇ ਨਾਨਕ ਦੀ ਨਗਰੀ ਵਜੋਂ ਜਾਣੇ ਜਾਂਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨੂੰ ਰੂਹਾਨੀਅਤ ਦੇ...

ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਹਰਿਆਣਾ ਦੇ ਪਹਿਲਵਾਨ ਬਜਰੰਗ ਪੂਨੀਆ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ...

ਸੋਮਵਾਰ ਤੋਂ ਪੰਜਾਬ ‘ਚ ਡਾਕਟਰਾਂ ਦੀ ਹੜਤਾਲ, ਓਪੀਡੀ ਰਹੇਗੀ ਬੰਦ

ਪੰਜਾਬ ਵਿੱਚ 9 ਸਤੰਬਰ ਤੋਂ ਡਾਕਟਰ ਹੜਤਾਲ ਕਰਨ ਜਾ ਰਹੇ ਹਨ। ਜਿਸ ਕਾਰਨ ਭਲਕੇ...

ਬਠਿੰਡਾ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਏ MLA ਗੋਲਡੀ ਕੰਬੋਜ

ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਬਠਿੰਡਾ ਥਰਮਲ...

ਅੰਮ੍ਰਿਤਸਰ ‘ਚ ਆਇਆ ਹੈਰਾਨੀਜਨਕ ਮਾਮਲਾ ਸਾਹਮਣੇ, ਬਰਗਰ ਮੰਗਣ ‘ਤੇ ਚੱਲੀ ਗੋਲੀ

ਅੰਮ੍ਰਿਤਸਰ 'ਚ ਇਕ ਰੈਸਟੋਰੈਂਟ ਦੇ ਮੈਨੇਜਰ ਵੱਲੋਂ ਬਰਗਰ ਮੰਗਣ 'ਤੇ ਗੋਲੀ ਚਲਾਉਣ ਦਾ ਮਾਮਲਾ...

ਡਸਟਰ ਕਾਰ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਹੋਈ ਭਿਆਨਕ ਟੱਕਰ, ਹਾਈਵੇ ’ਤੇ ਲੱਗਿਆ ਜਾਮ

ਲੁਧਿਆਣਾ 'ਚ ਅੱਜ ਸ਼ੇਰਪੁਰ ਚੌਕ 'ਤੇ ਡਸਟਰ ਕਾਰ ਆਪਣਾ ਸੰਤੁਲਨ ਗੁਆ ​​ਬੈਠੀ, ਜਿਸ ਤੋਂ...

ਲੁਧਿਆਣਾ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ, ਟਰੈਵਲ ਏਜੰਟਾਂ ਨੇ 3 ਲੋਕਾਂ ਤੋਂ ਹੜੱਪੇ 30.80 ਲੱਖ ਰੁਪਏ

ਲੁਧਿਆਣਾ 'ਚ ਵਿਦੇਸ਼ ਭੇਜਣ ਦੇ ਨਾਂ 'ਤੇ 30.80 ਲੱਖ ਰੁਪਏ ਦੀ ਠੱਗੀ ਮਾਰਨ ਦਾ...

ਬੰਗਲਾਦੇਸ਼ ‘ਚ ਟੈਗੋਰ ਦੁਆਰਾ ਲਿਖੇ ਰਾਸ਼ਟਰੀ ਗੀਤ ਨੂੰ ਬਦਲਣ ਦੀ ਮੰਗ

ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਵਿੱਚ ਬਣੀ ਅੰਤਰਿਮ ਸਰਕਾਰ ਨੂੰ ਅੱਜ...