ਨਵੀਂ ਦਿੱਲੀ, 4 ਦਸੰਬਰ 2021 – ਕਿਸਾਨੀ ਸੰਘਰਸ਼ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਸਵੈਮਾਣ ਸਿੰਘ ਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਪੁੱਜੇ। ਉਹ ਟਿਕਰੀ ਬਾਰਡਰ ‘ਤੇ ਆਪਣੇ ਪਰਿਵਾਰ (ਬੇਟੀ ਅਤੇ ਪਤਨੀ) ਸਮੇਤ ਆਏ। ਟਿਕਰੀ ਬਾਰਡਰ ‘ਤੇ ਪਹੁੰਚ ਕੇ ਡਾ. ਸਵੈਮਾਣ ਸਿੰਘ ਅਤੇ ਉਸ ਦੇ ਪਰਿਵਾਰ ਨੇ ਲੰਗਰ ਦੀ ਸੇਵਾ ਕੀਤੀ।
ਜਦੋਂ ਤੋਂ ਪਿਛਲੇ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਡਾ. ਸਵੈਮਾਣ ਸਿੰਘ ਇਸ ਅੰਦੋਲਨ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਤਿੰਨੇ ਖੇਤੀ ਕਾਨੂੰਨ ਵਾਪਿਸ ਹੋਣ ਤੋਂ ਬਾਅਦ ਡਾ. ਸਵੈਮਾਣ ਸਿੰਘ ਪਰਿਵਾਰ ਸਮੇਤ ਇਸ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਆਏ। ਦੇਖੋ ਤਸਵੀਰਾਂ……