ਅੱਜ ਅਸੀ ਤੁਹਾਨੂੰ ਦਸਣ ਜਾ ਰਹੇ ਹਾਂ ਪੰਜਾਬ ਦੇ ਇੱਕ ਅਜਿਹਾ ਪੁਲਿਸ ਥਾਣੇ ਬਾਰੇ ਜਿਥੇ ਨਿਆਂ ਦੇ ਨਾਲ-ਨਾਲ ਆਸਥਾ ਵੀ ਦੇਖਣ ਨੂੰ ਮਿਲ ਰਹੀ ਹੈ।ਇਹ ਪੁਲਿਸ ਥਾਣਾ ਦਰਅਸਲ ਸਰਦੂਲਗੜ੍ਹ ’ਚ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾਂ ਦੇ ਕਿੱਲੇ ’ਚ ਬਣਿਆ ਹੋਇਆ,ਜਿਥੇ ਬਾਬਾ ਆਲਾ ਸਿੰਘ ਦੀ ਦਰਗਾਹ ਵੀ ਹੈ।
ਜਿਥੇ ਵੀਰਵਾਰ ਵਾਲੇ ਦਿਨ ਵੱਡੀ ਗਿਣਤੀ ’ਚ ਲੋਕ ਸਜਦਾ ਕਰਨ ਆਉਂਦੇ ਹਨ।ਤੁਹਾਨੂੰ ਦੱਸਦਈਏ ਕਿ ਇਸ ਥਾਣੇ ਦਾ ਮੁਨਸ਼ੀ ਹੀ ਦਰਗਾਹ ਦਾ ਸੇਵਾਦਾਰ ਵੀ ਹੈ।ਹੋਰ ਤਾਂ ਹੋਰ ਇਥੇ ਤਾਇਨਾਤ ਕੋਈ ਵੀ ਮੁਲਾਜ਼ਮ ਸ਼ਰਾਬ ਨਹੀਂ ਪੀਂਦਾ। ਇਥੋਂ ਤੱਕ ਕਿ ਇਸ ਥਾਣੇ ’ਚ ਕਿਸੇ ਵੀ ਮੁਲਜ਼ਮ ਦੀ ਕੁੱਟਮਾਰ ਵੀ ਨਹੀਂ ਕੀਤੀ ਜਾਂਦੀ ।
ਇਥੋ ਦੀ ਪੁਰਾਣੀ ਪਰੰਪਰਾ ਹੈ ਕਿ ਜਦ ਵੀ ਅਗਰਵਾਲ ਭਾਈਚਾਰੇ ’ਚ ਕੋਈ ਵਿਆਹ ਹੁੰਦੈ ਤਾਂ ਥਾਣੇ ਦੇ ਮੁਨਸ਼ੀ ਭਾਵ ਦਰਗਾਹ ਦੇ ਪੁਜਾਰੀ ਵੀ ਸ਼ਗਨ ਵੀ ਦਿੰਦੇ ਹਨ। ਇਸ ਦਰਗਾਹ ਤੇ ਮੁਨਸ਼ੀ ਸਮੇਤ ਹੋਰ ਸਟਾਫ ਵੱਲੋਂ ਰੋਜਾਨਾ ਸਜਦਾ ਕੀਤਾ ਜਾਂਦਾ ਹੈ। ਬਕਾਇਦਾ ਇਸ ਦੇ ਲਈ ਹਰ ਰੋਜ਼ ਕਿਸੇ ਨਾਲ ਕਿਸੇ ਦੀ ਡਿਊਟੀ ਵੀ ਲਗਾਈ ਜਾਂਦੀ ਹੈ ਅਤੇ ਇਸ ਦਰਗਾਹ ਦੀ ਸਾਫ ਸਫਾਈ ਦਾ ਧਿਆਨ ਵੀ ਪੁਲਿਸ ਕਰਮਚਾਰੀਆ ਵੱਲੋਂ ਰੱਖਿਆ ਜਾਦਾ ਹੈ ਦਸਦੇਈਏ ਕਿ 1907 ’ਚ ਬਣੇ ਇਸ ਕਿੱਲੇ ਦਾ ਨਵੀਨੀਕਰਨ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਾਂਟ ਵੀ ਜਾਰੀ ਦਿੱਤੀ ਗਈ ਸੀ।