
ਪਟਿਆਲਾ, 1 ਦਸੰਬਰ 2021: ਬੀਤੇ ਕੁੱਝ ਦਿਨ ਪਹਿਲਾ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਅਤੇ ਜਿਸ ‘ਤੇ ਅੱਜ ਹਾਈ ਕੋਰਟ ‘ਚ ਸੁਣਵਾਈ ਹੋਈ। ਹਾਈ ਕੋਰਟ ਵੱਲੋਂ ਅੱਜ ਸੁਣਵਾਈ ਕਰਨ ਤੋਂ ਬਾਅਦ ਅਗਲੀ ਤਰੀਕ 8 ਦਸੰਬਰ ਨੂੰ ਪਾਈ ਗਈ ਹੈ।
25 ਨਵੰਬਰ ਨੂੰ ਜਨਰਲ ਹਾਊਸ ਦੀ ਮੀਟਿੰਗ ‘ਚ ਮੇਅਰ ਸੰਜੀਵ ਸ਼ਰਮਾ ਬਿੰਦੂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜਨਰਲ ਹਾਊਸ ਦੀ ਮੀਟਿੰਗ ‘ਚ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਬਹੁਮਤ ਨਹੀਂ ਹਾਸਲ ਕਰ ਸਕੇ ਸਨ, ਜਿਸ ਕਾਰਨ ਬਿੱਟੂ ਨੂੰ ਸਸਪੈਂਡ ਕੀਤਾ ਗਿਆ ਸੀ। ਮੇਅਰ ਬਿੱਟੂ ਦੇ ਹੱਕ ‘ਚ 24 ਕੌਂਸਲਰ ਆਏ ਜਦੋਂ ਕੇ 34 ਕੌਂਸਲਰ ਉਹਨਾਂ ਦੇ ਵਿਰੋਧ ‘ਚ ਭੁਕਤੇ ਸਨ।