ਹਰ ਸਾਲ 4 ਦਸੰਬਰ ਦਾ ਦਿਨ ਭਾਰਤੀ ਜਲ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਇਸ ਦਿਨ 1971 ਵਿੱਚ ਭਾਰਤ ਨੇ ਪਾਕਿਸਤਾਨ ਉੱਪਰ ਜਿੱਤ ਪ੍ਰਾਪਤ ਕੀਤੀ ਸੀ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋ ਸਾਰੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੇ ਪੁਰਾਣੇ ਐਪੀਸੋਡਾਂ ਵਿੱਚੋਂ ਇੱਕ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਜਲ ਸੈਨਾ ਦਿਵਸ ਦੀ ਗੱਲ ਕਰ ਰਹੇ ਹਨ । ਪੀ.ਐਮ ਮੋਦੀ ਨੇ ਜਲ ਸੈਨਾ ਦਿਵਸ ਸੰਬੰਧੀ ਇੱਕ ਟਵੀਟ ਵੀ ਕੀਤਾ ਹੈ,,ਜਿਸ ਵਿੱਚ ਉਹਨਾਂ ਨੇ ਲਿਖਿਆ ਹੈ “ਨੇਵੀ ਦਿਵਸ ਦੀਆਂ ਸ਼ੁਭਕਾਮਨਾਵਾਂ। ਸਾਨੂੰ ਭਾਰਤੀ ਜਲ ਸੈਨਾ ਦੇ ਮਿਸਾਲੀ ਯੋਗਦਾਨ ‘ਤੇ ਮਾਣ ਹੈ। ਸਾਡੇ ਵੱਲੋ ਨੇਵੀ ਦੇ ਬੇਮਿਸਾਲ ਹੌਸਲੇ ਨੂੰ ਸਲਾਮ ਕਰਦੇ ਹਾਂ ।
ਦਸ ਦਈਏ ਕਿ ਜਲ ਸੈਨਾ ਦਿਵਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਵੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ ।