ਲੰਡਨ ਸਥਿਤ ਕੰਪਨੀ ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਰਾਕੇਸ਼ ਟਿਕੈਤ ਨੂੰ 21ਵੀਂ ਸਦੀ ਦੇ ਆਈਕਨ ਅਵਾਰਡ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਜੇਤੂਆਂ ਦਾ ਐਲਾਨ 10 ਦਸੰਬਰ ਨੂੰ ਲੰਡਨ ਵਿੱਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਨੂੰ ਚਲਦਿਆਂ ਇੱਕ ਸਾਲ ਹੋ ਗਿਆ ਹੈ ਅਤੇ ਟਿਕੈਤ ਨੂੰ ਏਨਾ ਲੰਬਾ ਸਮਾਂ ਅੰਦੋਲਨ ਚਲਾਉਣ ਅਤੇ ਅੰਦੋਲਨ ਨੂੰ ਸ਼ਾਂਤੀ ਪੂਰਨ ਚਲਦੇ ਰੱਖਣ ਲਈ 21ਵੀਂ ਸਦੀ ਦੇ ਆਈਕਨ ਅਵਾਰਡ ਲਈ ਚੁਣਿਆ ਗਿਆ ਹੈ।
ਰਾਕੇਸ਼ ਟਿਕੈਤ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਹਨ। ਉਹ ਜਥੇਬੰਦੀ ਦੇ ਕੌਮੀ ਬੁਲਾਰੇ ਹਨ। ਇਹ ਐਵਾਰਡ ਬਰਤਾਨੀਆ ਦੇ ਸਕੁਏਅਰ ਵਾਟਰਮੇਲਨ ਵੱਲੋਂ ਦਿੱਤਾ ਜਾਂਦਾ ਹੈ। ਲੰਡਨ ਦੀ ਸਕੁਏਰਡ ਵਾਟਰਮੇਲਨ ਕੰਪਨੀ ਹਰ ਸਾਲ ਦੁਨੀਆ ਦੇ ਸਭ ਤੋਂ ਵਧੀਆ ਸ਼ਖਸ਼ੀਅਤਾਂ ਨੂੰ ਆਈਕਨ ਅਵਾਰਡ ਦਿੰਦੀ ਹੈ। ਇਹ ਐਵਾਰਡ ਬਰਤਾਨੀਆ ਦੇ ਸਕੁਏਅਰ ਵਾਟਰਮੇਲਨ ਵੱਲੋਂ ਦਿੱਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਪਲੇਬੈਕ ਗਾਇਕ ਸੋਨੂੰ ਨਿਗਮ, ਸ਼ੰਕਰ ਮਹਾਦੇਵਨ, ਫੈਸ਼ਨ ਲਈ ਰਾਘਵੇਂਦਰ ਰਾਠੌਰ, ਤਕਨੀਕੀ ਖੇਤਰ ਲਈ ਧੀਰਜ ਮੁਖਰਜੀ ਕੰਪਨੀ ਵੱਲੋਂ ਇਹ ਐਵਾਰਡ ਪ੍ਰਾਪਤ ਕਰ ਚੁੱਕੇ ਹਨ।