
ਚੰਡੀਗੜ੍ਹ, 5 ਦਸੰਬਰ 2021 – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਦੇਰ ਸ਼ਾਮ ਆਪਣੀ ਪਤਨੀ ਡਾ: ਕਮਲਜੀਤ ਕੌਰ, ਪੁੱਤ ਅਤੇ ਨੂੰਹ ਸਮੇਤ ਮਾਤਾ ਬਗਲਾਮੁਖੀ ਮੰਦਰ ਪਹੁੰਚੇ। ਇਸ ਦੌਰਾਨ ਉਹ ਦੇਰ ਰਾਤ ਤੱਕ ਹੋਈ ਵਿਸ਼ੇਸ਼ ਪੂਜਾ ‘ਚ ਪਰਿਵਾਰ ਸਮੇਤ ਸ਼ਾਮਲ ਰਹੇ। ਪੂਜਾ ਤੋਂ ਬਾਅਦ ਮੁੱਖ ਮੰਤਰੀ ਚੰਨੀ ਅੱਜ ਐਤਵਾਰ ਸਵੇਰੇ ਪੰਜਾਬ ਲਈ ਰਵਾਨਾ ਹੋਏ।
ਤੁਹਾਨੂੰ ਦਾਸ ਦਈਏ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਬਗਲਾਮੁਖੀ ਮੰਦਰ ਆਉਂਦੇ ਰਹੇ ਹਨ। ਮੰਦਰ ਦੇ ਮਹੰਤ ਰਜਿਤ ਗਿਰੀ ਅਤੇ ਆਚਾਰੀਆ ਦਿਨੇਸ਼ ਰਤਨ ਨੇ ਦੱਸਿਆ ਕਿ ਚੰਨੀ ਨੇ ਸੂਬੇ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ, ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਲਈ ਵਿਸ਼ੇਸ਼ ਪੂਜਾ ਕੀਤੀ ਅਤੇ ਮਾਤਾ ਅੱਗੇ ਅਰਦਾਸ ਵੀ ਕੀਤੀ ਹੈ।
ਇਸ ਦੌਰਾਨ ਹਲਕਾ ਨੂਰਪੁਰ ਦੇ ਸਾਬਕਾ ਵਿਧਾਇਕ ਅਜੇ ਮਹਾਜਨ, ਜਵਾਲਾਮੁਖੀ ਤੋਂ ਸਾਬਕਾ ਵਿਧਾਇਕ ਸੰਜੇ ਰਤਨ, ਐਨਐਸਯੂਆਈ ਦੇ ਸਾਬਕਾ ਸੂਬਾ ਪ੍ਰਧਾਨ ਕੇਵਲ ਸਿੰਘ ਪਠਾਨੀਆ, ਦੂਨ ਦੇ ਕਾਂਗਰਸੀ ਆਗੂ ਚੌਧਰੀ ਰਾਮ ਕੁਮਾਰ ਸਮੇਤ ਕਈ ਆਗੂ ਹਾਜ਼ਰ ਰਹੇ।