ਰੂਪਨਗਰ, 4 ਦਸੰਬਰ 2021 – ਬੀਤੇ ਦਿਨ 3 ਦਸੰਬਰ ਨੂੰ ਪੰਜਾਬ ਦੇ ਕੀਰਤਪੁਰ ਸਾਹਿਬ ‘ਚ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦੀ ਕਾਰ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਸੀ। ਇਸ ਦੌਰਾਨ ਕਿਸਾਨ ਮੰਗ ਕਰ ਰਹੇ ਸਨ ਕੇ ਕੰਗਨਾ ਰਣੌਤ ਮਾਫੀ ਮੰਗੇ ਫਿਰ ਹੀ ਉਸ ਨੂੰ ਜਾਣ ਦਿੱਤਾ ਜਾਏਗਾ। ਉਸ ਤੋਂ ਬਾਅਦ ਉਸ ਸਮੇਂ ਜਾਣਕਾਰੀ ਮਿਲੀ ਸੀ ਕਿ ਕੰਗਨਾ ਨੇ ਕਿਸਾਨਾਂ ਤੋਂ ਮਾਫੀ ਮੰਗ ਲਈ ਹੈ। ਜਿਸ ਤੋਂ ਬਾਅਦ ਹੀ ਕਿਸਾਨਾਂ ਵੱਲੋਂ ਕੰਗਨਾ ਨੂੰ ਅੱਗੇ ਜਾਣ ਦਿੱਤਾ ਗਿਆ ਸੀ। 2 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਕਿਸਾਨਾਂ ਨੇ ਕੰਗਨਾ ਦੀ ਕਾਰ ਨੂੰ ਘੇਰ ਕੇ ਰੱਖਿਆ ਸੀ। ਇਸ ਤੋਂ ਬਾਅਦ ਚੰਡੀਗੜ੍ਹ-ਊਨਾ ਹਾਈਵੇਅ ’ਤੇ ਜਾਮ ਲੱਗ ਗਿਆ ਸੀ।
ਜਿਸ ਤੋਂ ਬਾਅਦ ਉਥੋਂ ਜਾਣ ਤੋਂ ਬਾਅਦ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ ਉਸ ਨੇ ਕਿਹਾ ਮੈਂ ਕਿਸੇ ਤੋਂ ਕੋਈ ਮਾਫੀ ਨਹੀਂ ਮੰਗੀ ਤੇ ਨਾ ਹੀ ਮੈਨੂੰ ਕਿਸਾਨਾਂ ਨੇ ਮਾਫੀ ਮੰਗਣ ਲਈ ਕਿਹਾ ਸੀ। ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਨਾ ਫੈਲਾਓ। ਕੰਗਨਾ ਵਲੋਂ ਭੀੜ ਤੋਂ ਨਿਕਲਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੰਜਾਬ ਪੁਲਿਸ ਤੇ ਸੀ.ਆਰ.ਪੀ. ਐੱਫ. ਦਾ ਧੰਨਵਾਦ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬਜ਼ੁਰਗ ਔਰਤਾਂ ਬਾਰੇ ਕਿਹਾ ਸੀ ਕਿ ਉਨ੍ਹਾਂ ਨੂੰ 100-100 ਰੁਪਏ ਵਿੱਚ ਲਿਆਂਦਾ ਜਾਂਦਾ ਹੈ। ਇਸ ਕਾਰਨ ਕਿਸਾਨ ਕੰਗਨਾ ਤੋਂ ਨਾਰਾਜ਼ ਸਨ ਅਤੇ ਜਿਸ ਕਾਰਨ ਕਿਸਾਨਾਂ ‘ਚ ਉਸ ਖਿਲਾਫ ਕਾਫੀ ਗੁੱਸਾ ਸੀ।