ਚੰਡੀਗੜ੍ਹ, 3 ਦਸੰਬਰ 2021 – ਪੰਜਾਬ ‘ਚ 2022 ਦੀਆਂ ਚੋਣਾਂ ਨੇੜੇ ਹਨ ਬਸ ਚੋਣ ਜਾਬਤੇ ਅਤੇ ਵੋਟਾਂ ਦੀ ਤਾਰੀਕ ਦਾ ਹੀ ਐਲਾਨ ਕੀਤਾ ਜਾਣਾ ਬਾਕੀ ਹੈ। ਇਸ ਲਈ ਸਭ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਐਲਾਨ ਕਰ ਰਹੀਆਂ ਹਨ। ਜੇ ਗੱਲ ਕੀਤੀ ਜਾਵੇ ਆਪ ਪਾਰਟੀ ਦੀ ਤਾਂ ਅਰਵਿੰਦਰ ਕੇਜਰੀਵਾਲ ਨੇ ਵੀ ਪੰਜਾਬ ‘ਚ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ ਅਤੇ ਪਿਛਲੇ 15 ਦਿਨਾਂ ਦੌਰਾਨ ਹੀ ਉਹ ਪੰਜਾਬ ਦੇ ਦੌਰੇ ‘ਤੇ ਕਈ ਵਾਰ ਆ ਚੁੱਕੇ ਹਨ। ਉਹ ਸਗੋਂ ਵਾਅਦਾ ਹੀ ਨਹੀਂ ਕਰ ਰਹੇ ਸਗੋਂ ਪੰਜਾਬੀਆਂ ਨੂੰ ਗਰੰਟੀ ਦੇ ਰਹੇ ਰਹੇ ਹਨ ਕਿ ਉਹ ਜੋ ਐਲਾਨ ਕਰ ਰਹੇ ਹਨ ਉਹ ਹਰ ਹਾਲ ‘ਚ ਪੂਰੇ ਕੀਤੇ ਜਾਣਗੇ।
ਅਜਿਹੇ ‘ਚ ਹੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ‘ਤੇ ਨਿਸ਼ਾਨਾਂ ਸਾਧਦੇ ਹੋਏ ਪੰਜਾਬ ਸਰਕਾਰ ‘ਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਇਹ ਗਰੰਟੀ ਹੈ ਕਿ ਪੰਜਾਬ ‘ਚੋਂ ਆਪ ਦਾ ਸਫਾਇਆ ਹੋ ਜਾਵੇਗਾ ਇਹ ਉਨ੍ਹਾਂ ਦੀ ਪਹਿਲੀ ਅਤੇ ਆਖਰੀ ਪੱਕੀ ਗਰੰਟੀ ਹੈ। ਵੈਸੇ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋਣ ਅਜੇ ਬਾਕੀ ਹੈ, ਪਰ ਕਾਂਗਰਸ ਅਤੇ ਆਪ ਦਾ ਪੇਚ ਪਹਿਲਾਂ ਹੀ ਫਸਿਆ ਪਿਆ ਹੈ। ਜ਼ਿਆਦਾ ਬਹਿਸ ਸਿੱਖਿਆ ਦੇ ਮੁੱਦੇ ‘ਤੇ ਹੋ ਰਹੀ ਹੈ।