ਨਵੇਂ ਮਹੀਨੇ ਦੇ ਪਹਿਲੇ ਦਿਨ ਹੀ ਸਰਕਾਰ ਵਲੋਂ ਕਾਫੀ ਚੀਜ਼ਾਂ ਦੀਆ ਕੀਮਤਾਂ ਵਿਚ ਬਦਲਾਅ ਕੀਤੇ ਗਏ ਹਨ ਜਿਸ ਦਾ ਅਸਰ ਆਮ
ਆਦਮੀ ਦੀ ਜੇਬ ਤੇ ਪਏਗਾ ਅੱਜ ਤੋਂ ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦਾ ਵਾਧਾ ਕੀਤਾ ਹੈ। ਕੇਂਦਰ ਸਰਕਾਰ ਵਲੋਂ 1 ਦਸੰਬਰ ਤੋਂ 19 ਕਿਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 103.50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਅੱਜ ਤੋਂ ਜਿਓ ਰੀਚਾਰਜ 21% ਮਹਿੰਗੇ ਹੋ ਗਏ ਹਨ। Jio ਦੇ 75 ਰੁਪਏ ਵਾਲਾ ਪਲਾਨ 91 ਰੁਪਏ ਦਾ ਹੋ ਗਿਆ ਹੈ । ਇਸ ਦੇ ਨਾਲ ਹੀ 129 ਰੁਪਏ ਵਾਲੇ ਪਲਾਨ ਦੀ ਕੀਮਤ 155 ਰੁਪਏ, 399 ਰੁਪਏ ਵਾਲੇ ਪਲਾਨ ਦੀ ਕੀਮਤ 479 ਰੁਪਏ, 1,299 ਰੁਪਏ ਵਾਲੇ ਪਲਾਨ ਦੀ ਕੀਮਤ 1,559 ਰੁਪਏ ਅਤੇ 2,399 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 2,879 ਰੁਪਏ ਹੋਵੇਗੀ। ਡਾਟਾ ਟਾਪ-ਅੱਪ ਦੀ ਕੀਮਤ ਵੀ ਵਧਾਈ ਗਈ ਹੈ। ਹੁਣ 6 ਜੀਬੀ ਡੇਟਾ ਦੀ ਕੀਮਤ 51 ਰੁਪਏ ਦੀ ਬਜਾਏ 61 ਰੁਪਏ, 12 ਜੀਬੀ ਲਈ 101 ਰੁਪਏ ਦੀ ਬਜਾਏ 121 ਰੁਪਏ ਅਤੇ 50 ਜੀਬੀ ਲਈ 251 ਰੁਪਏ ਦੀ ਬਜਾਏ 301 ਰੁਪਏ ਹੋਵੇਗੀ।
ਦਸ ਦਇਏ ਕਿ ਹੁਣ SBI ਦੇ ਕ੍ਰੈਡਿਟ ਕਾਰਡ ਦੀ ਖਰੀਦਦਾਰੀ ‘ਤੇ 99 ਰੁਪਏ ਅਤੇ ਟੈਕਸ ਵੱਖਰੇ ਤੌਰ ‘ਤੇ ਅਦਾ ਕਰਨਾ ਹੋਵੇਗਾ। ਤੁਹਾਨੂੰ SBI ਕ੍ਰੈਡਿਟ ਕਾਰਡ ਰਾਹੀਂ EMI ਦੇ ਟ੍ਰਾਂਸਐਕਸ਼ਨ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। SBI ਕਾਰਡਸ ਐਂਡ ਪੇਮੈਂਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ (SBICPSL) ਨੇ ਘੋਸ਼ਣਾ ਕੀਤੀ ਹੈ ਕਿ 1 ਦਸੰਬਰ ਤੋਂ EMI ਲੈਣ-ਦੇਣ ਲਈ, ਕਾਰਡਧਾਰਕ ਨੂੰ ਹੁਣ 99 ਰੁਪਏ ਦੀ ਪ੍ਰੋਸੈਸਿੰਗ ਫੀਸ ਅਤੇ ਉਸ ‘ਤੇ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਪੰਜਾਬ ਨੈਸ਼ਨਲ ਬੈਂਕ (PNB) ਨੇ ਬਚਤ ਖਾਤੇ ‘ਤੇ ਵਿਆਜ ਦਰਾਂ ‘ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਨੇ ਬਚਤ ਖਾਤੇ ਦੀ ਵਿਆਜ ਦਰਾਂ ਨੂੰ 2.90 ਤੋਂ ਘਟਾ ਕੇ 2.80% ਪ੍ਰਤੀ ਸਾਲ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਤੋਂ ਡੀਟੀਐਚ ਰੀਚਾਰਜ ਵੀ ਮਹਿੰਗੇ ਹੋਣ ਜਾ ਰਹੇ ਹਨ ਦਸ ਦਇਏ ਕਿ ਸਟਾਰ ਪਲੱਸ, ਕਲਰਜ਼, ਸੋਨੀ ਅਤੇ ਜ਼ੀ ਵਰਗੇ ਚੈਨਲਾਂ ਲਈ 35 ਤੋਂ 50% ਜ਼ਿਆਦਾ ਦੇਣੇ ਪੈਣਗੇ। ਸੋਨੀ ਚੈਨਲ ਲਈ 39 ਰੁਪਏ ਦੀ ਬਜਾਏ 71 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ZEE ਚੈਨਲ ਲਈ 39 ਰੁਪਏ ਦੀ ਬਜਾਏ 49 ਰੁਪਏ ਪ੍ਰਤੀ ਮਹੀਨਾ, ਜਦੋਂ ਕਿ Viacom18 ਚੈਨਲਾਂ ਲਈ 25 ਰੁਪਏ ਦੀ ਬਜਾਏ 39 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ ।ਇਸੇ ਤਰਾਂ ਅੱਜ ਮਾਚਿਸ ਦੀ ਕੀਮਤ ਵੀ ਦੁੱਗਣੀ ਹੋਣ ਵਾਲੀ ਹੈ। 1 ਦਸੰਬਰ, 2021 ਤੋਂ, ਤੁਹਾਨੂੰ ਮਾਚਿਸ ਦੀ ਇੱਕ ਡੱਬੇ ਲਈ 1 ਰੁਪਏ ਦੀ ਬਜਾਏ 2 ਰੁਪਏ ਖਰਚ ਕਰਨੇ ਪੈਣਗੇ।
ਯੂਨੀਵਰਸਲ ਖਾਤਾ ਨੰਬਰ (UAN) ਨੂੰ 30 ਨਵੰਬਰ ਤੱਕ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਅਜਿਹੇ ‘ਚ ਜੇਕਰ ਤੁਸੀਂ 30 ਨਵੰਬਰ ਤੱਕ ਅਜਿਹਾ ਨਹੀਂ ਕਰ ਪਾਉਂਦੇ ਹੋ ਤਾਂ 1 ਦਸੰਬਰ ਤੋਂ ਤੁਹਾਡੇ ਖਾਤੇ ‘ਚ ਕੰਪਨੀ ਵੱਲੋਂ ਆਉਣ ਵਾਲਾ ਯੋਗਦਾਨ ਬੰਦ ਕਰ ਦਿੱਤਾ ਜਾਵੇਗਾ।