ਚੰਡੀਗੜ੍ਹ: ਨਿੱਜੀ ਖੇਤਰ ਦੀ ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਵੋਡਾਫੋਨ-ਆਈਡੀਆ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਵੱਖ-ਵੱਖ ਪ੍ਰੀਪੇਡ ਪਲਾਨਾਂ ਦੀਆਂ ਦਰਾਂ ’ਚ ਲਗਭਗ 25 ਫੀਸਦੀ ਤਕ ਦਾ ਵਾਧਾ ਕਰ ਦਿੱਤਾ ਹੈ। ਵੋਡਾਫੋਨ-ਆਈਡੀਆ ਦੇ ਬਿਆਨ ਮੁਤਾਬਕ, ਉਸ ਨੇ 28 ਦਿਨਾਂ ਦੀ ਮਿਆਦ ਵਾਲੇ ਪ੍ਰੀਪੇਡ ਪਲਾਨ ਦੀ ਦਰ 79 ਤੋਂ ਵਧਾ ਕੇ 99 ਰੁਪਏ ਕਰ ਦਿੱਤੀ ਹੈ, ਜੋ ਸੇਵਾ ’ਚ 25.32 ਫੀਸਦੀ ਦੇ ਵਾਧੇ ਨੂੰ ਦਰਸ਼ਾਉਂਦੀ ਹੈ।
ਇਹ ਹਨ ਨਵੀਆਂ ਦਰਾਂ
- ਸਭ ਤੋਂ ਸਸਤਾ ਪ੍ਰੀਪੇਡ ਪਲਾਨ ਜੋ ਪਹਿਲਾਂ 79 ਰੁਪਏ ਦਾ ਸੀ, ਉਹ 99 ਰੁਪਏ ਦਾ ਹੋ ਗਿਆ ਹੈ। ਇਸ ਪਲਾਨ ’ਚ ਤੁਹਾਨੂੰ 99 ਰੁਪਏ ਦਾ ਟਾਕਟਾਈਮ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 200MB ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।
- 149 ਰੁਪਏ ਵਾਲਾ ਪਲਾਨ ਹੁਣ 179 ਰੁਪਏ ਦਾ ਹੋ ਗਿਆ ਹੈ। ਇਸ ਪਲਾਨ ’ਚ 28 ਦਿਨਾਂ ਦੀ ਮਿਆਦ ਨਾਲ ਕੁੱਲ 2 ਜੀ.ਬੀ. ਡਾਟਾ, ਕੁੱਲ 300 SMS ਅਤੇ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ।
- 219 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 269 ਰੁਪਏ ਕਰ ਦਿੱਤੀ ਹੈ। ਇਸ ਵਿਚ ਰੋਜ਼ਾਨਾ 100 SMS ਦੇ ਨਾਲ ਰੋਜ਼ਾਨਾ 1 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਮਿਲੇਗੀ। ਇਹ ਵੀ 28 ਦਿਨਾਂ ਵਾਲਾ ਪਲਾਨ ਹੈ।
- 299 ਰੁਪਏ ਦਾ ਪਲਾਨ 359 ਰੁਪਏ ਦਾ ਹੋ ਗਿਆ ਹੈ। ਇਸ ਵਿਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਅਤੇ 100 SMS ਰੋਜ਼ਾਨਾ ਮਿਲਣਗੇ।
- 599 ਰੁਪਏ ਵਾਲਾ ਪ੍ਰੀਪੇਡ ਪਲਾਨ ਹੁਣ 719 ਰੁਪਏ ਦਾ ਹੋ ਗਿਆ ਹੈ। ਇਸ ਵਿਚ ਰੋਜ਼ਾਨਾ 1.5 ਜੀ.ਬੀ. ਡਾਟਾ, ਰੋਜ਼ਾਨਾ 100 SMS ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ।
ਜਿਕਰਯੋਗ ਹੈ ਕਿ ਕੰਪਨੀ ਵੋਡਾਫੋਨ-ਆਈਡੀਆ ਨੇ ਆਪਣੇ ਪਲਾਨ ਦੀਆਂ ਦਰਾਂ ਵਧਾਉਣ ਦਾ ਫੈਸਲਾ ਏਅਰਟੈੱਲ ਵਲੋਂ ਆਪਣੇ ਪਲਾਨ ਦੀਆਂ ਦਰਾਂ ਵਧਾਉਣ ਤੋਂ ਬਾਅਦ ਲਿਆ ਹੈ।