ਪੰਜਾਬ ਵਿੱਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਚੂਰਪੁਰ ਰੋਡ ਥਾਣਾ ਪੀਏਯੂ ਅਧੀਨ ਪੈਂਦੇ ਸੰਤ ਵਿਹਾਰ ਤੋਂ ਇੱਕ ਕੁੜੀ ਨੇ ਆਪਣੇ ਪਤੀ ਅਤੇ ਸਹੁਰਿਆਂ ‘ਤੇ ਧੋਖਾਧੜੀ ਨਾਲ ਵਿਆਹ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪੀੜਤ ਕੁੜੀ ਦਾ ਦਾਅਵਾ ਹੈ ਕਿ ਉਸ ਦੇ ਪਤੀ, ਕਰਨਵੀਰ ਨੇ ਜੱਟ ਸਿੱਖ ਹੋਣ ਦਾ ਦਾਅਵਾ ਕਰਕੇ ਉਸ ਨਾਲ ਵਿਆਹ ਕੀਤਾ ਸੀ, ਪਰ ਉਸਦੇ ਸਹੁਰੇ ਘਰ ਪਹੁੰਚਣ ‘ਤੇ, ਪਰਿਵਾਰ ਦੇ ਧਰਮ ਸਬੰਧੀ ਖੁਲਾਸਾ ਹੋਇਆ। ਜਦੋਂ ਕੁੜੀ ਦੇ ਪਿਤਾ ਨੇ ਵਿਰੋਧ ਕੀਤਾ, ਤਾਂ ਸਹੁਰਿਆਂ ਨੇ ਉਸ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਕੁੜੀ ਦੇ ਪਿਤਾ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ ‘ਤੇ ਸਹੁਰਿਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਪੀੜਤਾ ਨੇ ਕਿਹਾ ਕਿ ‘ਸਾਡਾ ਵਿਆਹ 2 ਸਤੰਬਰ, 2026 ਨੂੰ ਲੁਧਿਆਣਾ ਦੇ ਸੰਤ ਵਿਹਾਰ ਸਥਿਤ ਸ਼ਨੀ ਸ਼ਿਵ ਮੰਦਰ ਵਿੱਚ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ। ਅਸੀਂ ਦੋਵੇਂ ਸੋਸ਼ਲ ਮੀਡੀਆ ਐਪ, ਇੰਸਟਾਗ੍ਰਾਮ ‘ਤੇ ਮਿਲੇ ਸੀ ਅਤੇ ਉਸ ਸਮੇਂ ਮੈਨੂੰ ਸਹੁਰੇ ਪਰਿਵਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜੱਟ ਸਿੱਖ ਹਾਂ, ਪਰ ਵਿਆਹ ਤੋਂ ਅਗਲੇ ਹੀ ਦਿਨ ਮੈਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਅਧਾਰ ‘ਤੇ ਹੀ ਸਾਰੇ ਰਿਵਾਜ਼ਾਂ ਨਾਲ ਵਿਆਹ ਕਰਵਾਉਣ ਲਈ ਵੀ ਕਿਹਾ, ਜਦੋਂ ਮੇਰੇ ਵੱਲੋਂ ਇਸ ਸਬੰਧੀ ਇਤਰਾਜ਼ ਜਤਾਇਆ ਗਿਆ ਤਾਂ ਮੈਨੂੰ ਧਮਕੀ ਦਿੱਤੀ ਕਿ ਤੈਨੂੰ ਘਰ ਵਿੱਚ ਪਤਨੀ ਅਤੇ ਨੁੰਹ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਪੇਕੇ ਪਰਿਵਾਰ ਨੁੰ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਇਤਰਾਜ਼ ਜਾਹਿਰ ਕੀਤਾ। ਇੰਨਾਂ ਹੀ ਨਹੀਂ, ਸਹੁਰਾ ਪਰਿਵਾਰ ਨੇ ਮੇਰੇ ਪੇਕਾ ਪਰਿਵਾਰ ਨਾਲ ਧੱਕਾ ਮੁੱਕੀ ਕੀਤੀ ਜਿਸ ਦੌਰਾਨ ਮੇਰੇ ਪਿਤਾ ਗੰਭੀਰ ਜ਼ਖਮੀ ਹੋ ਗਏ’।
----------- Advertisement -----------
ਨਵੀਂ ਵਿਆਹੀ ਦਾ ਸਹੁਰਾ ਪਰਿਵਾਰ ਵੱਲੋਂ ਜ਼ਬਰਨ ਧਰਮ ਬਦਲਣ ਦੀ ਕੋਸ਼ਿਸ਼, ਪੁਲਿਸ ਨੇ ਕੀਤੀ ਕਾਰਵਾਈ
Published on
----------- Advertisement -----------












