August 4, 2026, 4:46 pm
----------- Advertisement -----------
HomeNewsBreaking Newsਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ...

ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਵਧਾਈ

Published on

----------- Advertisement -----------

ਅੰਮ੍ਰਿਤਸਰ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਮਹਾਨ ਪਾਵਨ ਪਵਿੱਤਰ ਹਸਤੀ ਸਨ ਜਿਨਾਂ ਦਾ ਹਿਰਦਾ ਬਹੁਤ ਕੋਮਲ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਇਹਨਾਂ ਦੇ ਕੋਮਲ ਹਿਰਦੇ ਨੂੰ ਵੇਖਦੇ ਆਂ ਇਹਨਾਂ ਦੀ ਭਜਨ ਬੰਦਗੀ ਤੇ ਸੇਵਾ ਸਿਮਰਨ ਦੇ ਪ੍ਰਤਾਪ ਨੂੰ ਵੇਖਦਿਆਂ ਇਹਨਾਂ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਵੱਡੀ ਅਜਮਤ ਦੇ ਮਾਲਕ ਹੋਈ ।ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਨਾਂ ਨੇ ਆਪਣੀ ਬਖਸ਼ਿਸ਼ ਦੇ ਨਾਲ ਆਪਣੇ ਚਿਤੂਨਾਮੇ ਸਿੱਖ ਨੂੰ ਬਹੁਤ ਵੱਡੇ ਵਿਦਵਾਨ ਬਣਾ ਕੇ ਪੰਡਤ ਨਾਲ ਦੇ ਹੰਕਾਰ ਨੂੰ ਜਿਹੜਾ ਸੀ ਉਹ ਤੋੜਿਆ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਨ ਉਪਦੇਸ਼ ਅੱਜ ਵੀ ਸਾਰਥਿਕ ਹੈ ਔਰ ਜੁਗਾਂ ਜੁਗਾਂ ਤੱਕ ਸਾਰਥਕ ਰਹਿਣਾ ਸਿੱਖਿਆ ਦਾਇਕ ਰਹਿਣਾ ਪ੍ਰੇਰਨਾ ਦਿੰਦੇ ਰਹਿਣਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਕਿ ਕਿਸ ਤਰ੍ਹਾਂ ਸੰਸਾਰ ਦੇ ਅੰਦਰ ਨਿਰਭੈਤਾ ਦੇ ਨਾਲ ਵਿਚਰਨਾ ਰੱਬੀ ਭੈ ਦੇ ਵਿੱਚ ਵਿਚਰਨਾ ਦੁਨੀਆ ਵੱਲੋਂ ਸੰਸਾਰ ਵੱਲੋਂ ਪਹਿਰਤ ਹੋਣਾ ਤੇ ਉਸ ਅਕਾਲ ਪੁਰਖ ਦੇ ਭੈ ਦੇ ਵਿੱਚ ਵਿਚਰਦਿਆਂ ਆਪਣਾ ਜੀਵਨ ਜਿਉਣਾ ਇਹ ਮਹਾਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਆਪਣੇ ਮੁਖਾਰਬਿੰਦ ਤੋਂ ਸਿੱਖਾਂ ਸੇਵਕਾਂ ਨੂੰ ਮਹਾਨ ਉਪਦੇਸ਼ ਦਿਆ ਕਰਦੇ ਸਨ ਉਥੇ ਉਹਨਾਂ ਦੇ ਦੁੱਖ ਦਰਦ ਨੂੰ ਸਮਝਣਾ ਉਹਨਾਂ ਦੇ ਦੁੱਖਾਂ ਦਰਦਾਂ ਦੇ ਵਿੱਚ ਸਹਾਈ ਹੋਣਾ ਇਹਨਾਂ ਦਾ ਮੁੱਢਲ ਉਦੇਸ਼ ਸੀ।

ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਾਣੀ ਦਾ ਉਪਦੇਸ਼ ਦਿੱਤਾ, ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ। ਦਿੱਲੀ ਗਏ ਦਿੱਲੀ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਇੱਕ ਅਕਾਲ ਪੁਰਖ ਨਾਲ ਜੁੜਨ ਦੇ ਲਈ ਨਾਮ ਬਾਣੀ ਨਾਲ ਜੋੜਨ ਦੇ ਲਈ ਆਪਣੇ ਮੁਖਾਰਬਿੰਦ ਤੋਂ ਮਹਾਨ ਜਿਹੜੇ ਸੀ ਪੋਲ ਬੋਲੇ ਔਰ ਆਖਰ ਦਿੱਲੀ ਦੇ ਵਿੱਚ ਹੀ 1664 ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਜੋਤੀ ਜੋਤ ਸਮਾ ਗਏ। ਐਸੇ ਮਹਾਨ ਸਤਿਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਦੇ ਉੱਤੇ ਇੱਕ ਵਾਰੀ ਫਿਰ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਖੰਨਾ : ਤਾਂਤਰਿਕ ਦੇ ਠੱਗੀ ਦਾ ਸ਼ਿਕਾਰ ਹੋਇਆ ਸ਼ਖਸ; ਸ਼ਿਕਾਇਤ ਦੇਣ ਪਹੁੰਚਿਆ ਥਾਣੇ, ਬਾਥਰੂਮ ‘ਚ ਦਿੱਤੀ ਜਾਨ

ਖੰਨਾ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗਰੀਬੀ ਤੋਂ ਰਾਹਤ ਦਿਵਾਉਣ ਦੇ...

*ਭਾਰੀ ਮੀਂਹ ਵਿੱਚ ਸੜਕਾਂ 'ਤੇ ਤੰਬੂ ਲਗਾਉਣ ਲਈ ਮਜ਼ਬੂਰ ਵਿਦਿਆਰਥੀ, ਪੰਜਾਬ ਦੇ ਪਰਿਵਾਰਾਂ ਵਿੱਚ...

ਪੰਜਾਬ ਵਿਧਾਨ ਸਭਾ ਵੱਲੋਂ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਦੇ ਮਾਮਲਿਆਂ ਵਿਰੁੱਧ ਜ਼ੁਬਾਨੀ ਵੋਟ ਨਾਲ ਨਿੰਦਾ ਮਤਾ ਪਾਸ; ਕਾਂਗਰਸ ਨੇ ਕੀਤਾ ਵਾਕਆਊਟ

ਚੰਡੀਗੜ੍ਹ; 3 ਅਗਸਤ 2026:ਪੰਜਾਬ ਵਿਧਾਨ ਸਭਾ ਨੇ ਅੱਜ ਜੈਨ-ਜ਼ੀ (ਨੌਜਵਾਨ ਪੀੜ੍ਹੀ)ਨਾਲ ਦ੍ਰਿੜ੍ਹਤਾ ਨਾਲ ਖੜ੍ਹਦਿਆਂ...

ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ

ਨਵੀਂ ਦਿੱਲੀ 3 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਲਕਸ਼ਮੀ...

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ...

  ਕਾਂਗਰਸ ਦਾ ਸਾਥ ਨਹੀਂ ਛੱਡਾਂਗਾ, ਲੋੜ ਪਈ ਤਾਂ ਅਸਤੀਫਾ ਦੇ ਦਿਆਂਗਾ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਨੇ...

ਜਲੰਧਰ: ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚ ਲੱਗੀ ਅੱਗ; 5 ਮਰੀਜ਼ਾਂ ਨੇ ਭੱਜ ਕੇ ਬਚਾਈ ਆਪਣੀ ਜਾਨ

ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਅਚਾਨਕ ਅੱਗ ਲੱਗਣ ਗਈ। ਅੱਗ ਲੱਗਣ...

ਪੰਜਾਬ ਕਾਂਗਰਸ ਦਾ Poster War! ਕੌਣ ਕਰ ਰਿਹਾ ਪਾਰਟੀ ਦਾ ਮਾਹੌਲ ਖ਼ਰਾਬ?

ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ‘ਚ ਜੁੱਟੀ ਹੋਈ ਹੈ। ਪੰਜਾਬ ਕਾਂਗਰਸ...