ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕ ਵੱਖ-ਵੱਖ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦਾ ਪਾਲਣ ਕਰਦੇ ਹਨ। ਲੋਕ ਆਪਣੇ ਆਪਣੇ ਧਰਮ ਅਨੁਸਾਰ ਪਰੰਪਰਾਵਾਂ ਅਤੇ ਮਾਨਤਾਵਾਂ ਦਾ ਪਾਲਣ ਕਰਦੇ ਹਨ। ਕੁਝ ਸਮਾਜ ਦੇ ਲੋਕਾਂ ਦੇ ਅਜਿਹੇ ਵਿਸ਼ਵਾਸ ਹੁੰਦੇ ਹਨ ਜੋ ਦੁਨੀਆ ਦੇ ਦੂਜੇ ਲੋਕਾਂ ਲਈ ਅਜੀਬ ਹੋ ਸਕਦੇ ਹਨ। ਅਜਿਹਾ ਹੀ ਅਜੀਬੋ ਗਰੀਬ ਰਿਵਾਜ਼ ਅੱਜ ਅਸੀਂ ਤੁਹਾਨੂੰ ਇੰਡੋਨੇਸ਼ੀਆ ਦੇ ਇੱਕ ਅਜਿਹੇ ਭਾਈਚਾਰੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਇੱਕ ਬੱਚੇ ਦੀ ਮੌਤ ਤੋਂ ਬਾਅਦ ਲੋਕ ਉਸਦਾ ਸਸਕਾਰ ਨਹੀਂ ਕਰਦੇ ਸਗੋਂ ਉਸ ਦੀ ਲਾਸ਼ ਨੂੰ ਦਰੱਖਤ ਦੇ ਤਣੇ ਵਿੱਚ ਦਫ਼ਨਾ ਦਿੰਦੇ ਹਨ। ਇੱਥੋਂ ਦੇ ਲੋਕਾਂ ਦੀ ਰਵਾਇਤ ਹੈ ਕਿ ਜੇਕਰ ਕਿਸੇ ਦਾ ਬੱਚਾ ਮਰ ਜਾਵੇ ਤਾਂ ਉਸ ਨੂੰ ਦਰੱਖਤ ਦੇ ਤਣੇ ਨੂੰ ਖੋਖਲਾ ਕਰਕੇ ਉਸ ‘ਚ ਦਫ਼ਨਾਇਆ ਜਾਂਦਾ ਹੈ।
ਇੰਡੋਨੇਸ਼ੀਆ ਦੇ ਮਕਾਸਰ ਤੋਂ ਲਗਭਗ 186 ਮੀਲ ਦੂਰ ਤਾਨਾ ਤਰੋਜਾ ਵਿੱਚ ਲੋਕ ਸਦੀਆਂ ਤੋਂ ਇਸ ਪਰੰਪਰਾ ਦਾ ਪਾਲਣ ਕਰਦੇ ਆ ਰਹੇ ਹਨ। ਇੱਥੋਂ ਦੇ ਲੋਕ ਬੱਚੇ ਦੀ ਮੌਤ ਤੋਂ ਬਾਅਦ ਇਹ ਅਨੋਖਾ ਤਰੀਕਾ ਅਪਣਾਉਂਦੇ ਹਨ। ਦਰਖਤ ਦੇ ਤਣੇ ਨੂੰ ਅੰਦਰੋਂ ਖੋਖਲਾ ਕਰਕੇ ਉਸ ਵਿੱਚ ਥਾਂ ਬਣਾ ਲਈ ਜਾਂਦੀ ਹੈ। ਇਸ ਤੋਂ ਬਾਅਦ ਲਾਸ਼ ਨੂੰ ਕੱਪੜੇ ਵਿਚ ਲਪੇਟ ਕੇ ਖੋਖਲੇ ਕੀਤੇ ਤਣੇ ਵਿਚ ਪਾ ਦਿੱਤਾ ਜਾਂਦਾ ਹੈ। ਹੌਲੀ-ਹੌਲੀ, ਲਾਸ਼ ਕੁਦਰਤੀ ਤੌਰ ‘ਤੇ ਰੁੱਖ ਦਾ ਹਿੱਸਾ ਬਣ ਜਾਂਦੀ ਹੈ।
ਇਸ ਪਰੰਪਰਾ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਚਾਹੇ ਹੁਣ ਸਰੀਰਕ ਰੂਪ ਚ ਉਨ੍ਹਾਂ ਕੋਲ ਨਹੀਂ ਰਿਹਾ ਪਰ ਉਹ ਹਮੇਸ਼ਾ ਰੁੱਖ ਦੇ ਰੂਪ ‘ਚ ਉਨ੍ਹਾਂ ਦੇ ਨਾਲ ਰਹੇਗਾ। ਜਿਸ ਦਰੱਖਤ ‘ਚ ਬੱਚੇ ਦੀ ਲਾਸ਼ ਦਫਨਾਈ ਜਾਂਦੀ ਹੈ ਉਸ ਦੀ ਦੇਖ-ਭਾਲ ਪਰਿਵਾਰਕ ਮੈਂਬਰ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਬੱਚਾ ਹਮੇਸ਼ਾ ਇੱਕ ਰੁੱਖ ਦੇ ਰੂਪ ਵਿੱਚ ਮਾਪਿਆਂ ਦੇ ਨਾਲ ਰਹੇਗਾ। ਹਾਲਾਂਕਿ, ਦਰੱਖਤ ’ਚ ਸਿਰਫ਼ ਉਹੀ ਬੱਚੇ ਦਫਨਾਏ ਜਾਂਦੇ ਹਨ, ਜਿਨ੍ਹਾਂ ਦੀ ਮੌਤ ਦੰਦ ਨਿਕਲਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ।
----------- Advertisement -----------
ਅਜੀਬੋ ਗਰੀਬ ਰਿਵਾਜ਼: ਅਜਿਹਾ ਪਿੰਡ ਜਿਥੇ ਰੁੱਖਾਂ ‘ਚ ਦਫ਼ਨਾਏ ਜਾਂਦੇ ਹਨ ਬੱਚੇ! ਪੜ੍ਹੋ ਕੀ ਹੈ ਪੂਰਾ ਮਾਮਲਾ
Published on
----------- Advertisement -----------
----------- Advertisement -----------












