4 ਦਸੰਬਰ ਸ਼ਨੀਵਾਰ ਮੱਸਿਆ ਵਾਲੇ ਦਿਨ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਸਵੇਰੇ 10:59 ਵਜੇ ਲੱਗੇਗਾ, ਜੋ ਕਿ ਦੁਪਹਿਰ 3.7 ਵਜੇ ਤੱਕ ਰਹੇਗਾ। 15 ਦਿਨਾਂ ਦੇ ਅੰਦਰ ਇਹ ਦੂਜਾ ਗ੍ਰਹਿਣ ਹੋਵੇਗਾ। ਇਸ ਤੋਂ ਪਹਿਲਾਂ 19 ਨਵੰਬਰ ਨੂੰ ਪੂਰਨਮਾਸ਼ੀ ਦੀ ਤਰੀਕ ਨੂੰ ਸਾਲ ਦਾ ਆਖਰੀ ਚੰਦਰ ਗ੍ਰਹਿਣ ਲੱਗਾ ਸੀ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦੇਖਿਆ ਜਾ ਸਕਦਾ ਹੈ।
ਇਸ ਦਿਨ ਸ਼ਨੀ ਅਮਾਵਸਿਆ ਦਾ ਤਿਉਹਾਰ ਵੀ ਮਨਾਇਆ ਜਾਵੇਗਾ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਮੱਸਿਆ ਸ਼ਨੀਵਾਰ ਨੂੰ ਆਉਂਦੀ ਹੈ, ਉਸ ਨੂੰ ਸ਼ਨੀ-ਅਮਾਵਸਿਆ ਕਿਹਾ ਜਾਂਦਾ ਹੈ। ਕਈ ਮਾਹਿਰ ਜੋਤਿਸ਼ਾ ਦੇ ਅਨੁਸਾਰ ਗ੍ਰਹਿਣ ਭਾਰਤ ‘ਚ ਕਿਤੇ ਵੀ ਨਜ਼ਰ ਨਹੀਂ ਆਵੇਗਾ ਇਸ ਲਈ ਕਿਸੇ ਤਰੀਕੇ ਨਾਲ ਪਰਹੇਜ਼ ਕਰਨ ਦੀ ਲੋੜ ਨਹੀਂ ਹੈ। ਗ੍ਰਹਿਣ ਦਾ ਸੂਤਕ ਵੀ ਨਹੀਂ ਲੱਗੇਗਾ।ਇਹ ਗ੍ਰਹਿਣ ਆਸਟ੍ਰੇਲੀਆ, ਅਫਰੀਕਾ, ਪ੍ਰਸ਼ਾਂਤ, ਅਟਲਾਂਟਿਕ, ਨਾਮੀਬੀਆ, ਅੰਟਾਰਕਟਿਕਾ ਅਤੇ ਹਿੰਦ ਮਹਾਸਾਗਰ ਸਮੇਤ ਹੋਰ ਦੇਸ਼ਾਂ ਵਿੱਚ ਲੱਗੇਗਾ।
ਅਗਲਾ ਖੰਡ ਗ੍ਰਾਸ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗੇਗਾ ਪਰ ਇਹ ਗ੍ਰਹਿਣ ਵੀ ਭਾਰਤ ‘ਚ ਨਹੀਂ ਦਿਖਾਈ ਦੇਵੇਗਾ।