December 13, 2025, 11:02 am
----------- Advertisement -----------
HomeNewsLatest Newsਗਣੇਸ਼ ਚਤੁਰਥੀ 'ਤੇ ਬੱਪਾ ਨੂੰ ਜਰੂਰ ਲਗਾਓ ਇਹਨਾਂ ਚੀਜ਼ਾਂ ਦਾ ਭੋਗ,ਸਾਰੀਆਂ ਮਨੋਕਾਮਨਾਵਾਂ...

ਗਣੇਸ਼ ਚਤੁਰਥੀ ‘ਤੇ ਬੱਪਾ ਨੂੰ ਜਰੂਰ ਲਗਾਓ ਇਹਨਾਂ ਚੀਜ਼ਾਂ ਦਾ ਭੋਗ,ਸਾਰੀਆਂ ਮਨੋਕਾਮਨਾਵਾਂ ਜਲਦ ਹੋਣਗੀਆਂ ਪੂਰੀਆਂ!

Published on

----------- Advertisement -----------

ਗਣੇਸ਼ ਚਤੁਰਥੀ ਤੋਂ 10 ਦਿਨਾਂ ਗਣੇਸ਼ ਉਤਸਵ ਸ਼ੁਰੂ ਹੋ ਗਿਆ ਹੈ। ਅੱਜ 31 ਅਗਸਤ ਦਿਨ ਬੁੱਧਵਾਰ ਨੂੰ ਗਣੇਸ਼ ਜੀ ਦੀਆਂ ਮੂਰਤੀਆਂ ਦੀ ਸਥਾਪਨਾ ਪੂਰੀ ਧੂਮ-ਧਾਮ ਨਾਲ ਕੀਤੀ ਜਾਵੇਗੀ। ਗਣਪਤੀ ਬੱਪਾ ਅਗਲੇ 10 ਦਿਨਾਂ ਤੱਕ ਆਪਣੇ ਭਗਤਾਂ ਦੇ ਨਾਲ ਰਹਿਣਗੇ। ਇਸ ਦੌਰਾਨ ਸ਼ਰਧਾਲੂ ਗਣਪਤੀ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਬਹੁਤ ਸੇਵਾ ਕਰਨਗੇ। ਗਣੇਸ਼ ਜੀ ਨੂੰ ਆਪਣਾ ਮਨਪਸੰਦ ਭੋਗ ਚੜਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਗਣਪਤੀ ਜਲਦੀ ਹੀ ਪ੍ਰਸੰਨ ਹੋ ਜਾਂਦੇ ਹਨ।
ਧਰਮ ਸ਼ਾਸਤਰਾਂ ਅਨੁਸਾਰ ਗਣੇਸ਼ ਜੀ ਦੀ ਪੂਜਾ ਕਈਆਂ ਚੀਜ਼ਾਂ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਦੂਜੇ ਪਾਸੇ ਪੂਜਾ ਵਿੱਚ ਗਣੇਸ਼ ਜੀ ਨੂੰ ਮੋਦਕ ਅਤੇ ਦੁਰਬਾ ਚੜ੍ਹਾਉਣ ਨਾਲ ਭਗਵਾਨ ਜਲਦੀ ਪ੍ਰਸੰਨ ਹੁੰਦੇ ਹਨ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਤੋਂ ਇਲਾਵਾ ਮੋਤੀਚੂਰ ਦੇ ਲੱਡੂ ਵੀ ਗਣਪਤੀ ਦੀਆ ਪਸੰਦੀਦਾ ਮਿਠਾਈਆਂ ਵਿੱਚੋ ਇਕ ਹਨ। 10 ਦਿਨਾਂ ਦੇ ਦੌਰਾਨ, ਸ਼ਰਧਾਲੂ ਸਵੇਰੇ ਅਤੇ ਸ਼ਾਮ ਨੂੰ ਗਣੇਸ਼ ਨੂੰ ਵੱਖ-ਵੱਖ ਮਿਠਾਈਆਂ ਅਤੇ ਸੁਆਦਲੀਆਂ ਚੀਜ਼ਾਂ ਦਾ ਭੋਗ ਲਵਾਉਂਦੇ ਹਨ।
ਧਾਰਮਿਕ ਮਾਨਤਾਵਾਂ ਅਨੁਸਾਰ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਜਦੋਂ ਭਗਵਾਨ ਗਣਪਤੀ ਪ੍ਰਸੰਨ ਹੁੰਦੇ ਹਨ ਤਾਂ ਮਨੁੱਖ ਨੂੰ ਪ੍ਰਾਪਤੀ, ਸਫਲਤਾ, ਪ੍ਰਸਿੱਧੀ, ਇੱਜ਼ਤ ਅਤੇ ਖੁਸ਼ਹਾਲੀ ਮਿਲਦੀ ਹੈ। ਗਣੇਸ਼ ਉਤਸਵ ਦੌਰਾਨ ਧਿਆਨ ਰੱਖੋ ਕਿ ਭਗਵਾਨ ਗਣੇਸ਼ ਨੂੰ ਸਿਰਫ ਸਾਤਵਿਕ ਚੀਜ਼ਾਂ ਹੀ ਚੜ੍ਹਾਈਆਂ ਜਾਣ। ਭਾਵ ਕਿਸੇ ਵੀ ਚੀਜ਼ ਵਿੱਚ ਲਸਣ-ਪਿਆਜ਼, ਮਸਾਲੇ ਆਦਿ ਦੀ ਵਰਤੋਂ ਨਾ ਕਰੋ। ਇਸ ਸਮੇਂ ਦੌਰਾਨ ਸਾਰਿਆਂ ਨੂੰ ਸਾਤਵਿਕ ਭੋਜਨ ਖਾਣਾ ਚਾਹੀਦਾ ਹੈ। ਭਗਵਾਨ ਨੂੰ ਭੋਗ ਹਮੇਸ਼ਾ ਇਸ਼ਨਾਨ ਕਰਨ ਤੋਂ ਬਾਅਦ ਹੀ ਲਗਵਾਓ। ਭੋਗ ਬਣਾਉਣ ਵਿਚ ਵਰਤੀ ਜਾਣ ਵਾਲੀ ਸਮੱਗਰੀ ਅਤੇ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਵਿਚ ਸ਼ੁੱਧਤਾ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਸਦ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ, ਬੁੱਢਾ ਦਰਿਆ ਮੁੜ ਹੋਇਆ ਜੀਵਤ — ਪਾਣੀ ਨੂੰ ਸਾਫ਼ ਕਰਾ ਬਣਾਇਆ ਕਿਸ਼ਤੀਆਂ ਦੇ ਕਾਬਿਲ ।

ਚੰਡੀਗੜ੍ਹ, 12 ਦਸੰਬਰ, 2025:ਪੰਜਾਬ ਦਾ ਪਵਿੱਤਰ ਬੁੱਢਾ ਦਰਿਆ, ਜੋ ਕਦੇ ਆਪਣੀ ਗੰਦਗੀ ਕਾਰਨ ਤਬਾਹ...

ਦਿੱਲੀ ਦੇ ਸਕੂਲਾਂ ਤੋਂ ਹੁਣ ਅੰਮ੍ਰਿਤਸਰ ਦੇ ਸਕੂਲਾਂ ਨੂੰ ਧ.ਮ.ਕੀ,ਸਕੂਲ ਕਰਵਾਇਆ ਖਾਲੀ, ਪੁਲਿਸ ਕਹਿੰਦੀ, ‘ਪੈਨਿਕ ਨਾ ਹੋਵੋ’

ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨਿੱਜੀ...

ਮਾਨ ਸਰਕਾਰ ਦੀ ਪ੍ਰੇਰਣਾ ਨਾਲ ਸੋਸ਼ਲ ਮੀਡੀਆ ‘ਤੇ ਗੂੰਜੀ ਮਾਂ-ਬੋਲੀ ਪੰਜਾਬੀ—ਅਧਿਆਪਕਾਂ ਦੀ ਮੁਹਿੰਮ ਨੂੰ ਹਜ਼ਾਰਾਂ ਦਾ ਸਾਥ

ਚੰਡੀਗੜ੍ਹ, 11 ਦਸੰਬਰ, 2025:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇੱਕ ਸਰਕਾਰੀ ਸਕੂਲ ਵਿੱਚ...

ਸ਼ਿਵ ਸੈਨਾ ਆਗੂ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇਹ, 5 ਦਸੰਬਰ ਤੋਂ ਸੀ ਲਾਪਤਾ

ਮੁਕਤਸਰ ਤੋਂ ਲਾਪਤਾ ਹੋਏ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ...

ਆਉਣ ਵਾਲਾ ਨਿਵੇਸ਼ਕ ਸੰਮੇਲਨ ਇਨ੍ਹਾਂ ਦੇਸ਼ਾਂ ਦੀ ਤਕਨਾਲੋਜੀ ਨਾਲ ਸੂਬੇ ਦੀ ਪ੍ਰਤਿਭਾ ਦੇ ਇਕਸੁਰ ਹੋਣ ਲਈ ਰਾਹ ਪੱਧਰਾ ਕਰੇਗਾ: ਮੁੱਖ ਮੰਤਰੀ

ਚੰਡੀਗੜ੍ਹ, 10 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਾਲ...

’50 ਲੱਖ ਦੀ ਗ੍ਰਾਂਟ ਤੋਂ ਖੁਸ਼ ਪਿੰਡ ਵਾਸੀ ਮਾਨ ਸਰਕਾਰ ਦਾ ਕੀਤਾ ਧੰਨਵਾਦ

ਚੰਡੀਗੜ੍ਹ, 10 ਦਸੰਬਰ, 2025:ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ...

ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ: ਜਲੰਧਰ ਨਗਰ ਨਿਗਮ ਨੇ 35 ਸਾਲਾਂ ਬਾਅਦ 1,196 ਸਫਾਈ ਕਰਮਚਾਰੀਆਂ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 10 ਦਸੰਬਰ, 2025:ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ...

ਮਾਨ ਸਰਕਾਰ ਦੀ ਲੋਕ ਭਲਾਈ ਪਹਿਲ: ਡਾ. ਬਲਬੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਸਿਹਤ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ

ਚੰਡੀਗੜ੍ਹ, 9 ਦਸੰਬਰ, 2025:ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਨਤਾ ਲਈ ਬਿਹਤਰ ਸਿਹਤ ਸੰਭਾਲ...