ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਦਾ ਜਵਾਬ ਦੇ ਰਹੇ ਹਨ। ਪਰ ਵਿਰੋਧੀ ਧਿਰ ਲਗਾਤਾਰ ਹੰਗਾਮਾ ਕਰ ਰਹੀ ਹੈ।ਉਨ੍ਹਾਂ ਵੱਲੋਂ ਲਗਾਤਾਰ ‘ਤਾਨਾਸ਼ਾਹੀ ਨਹੀਂ ਚੱਲੇਗੀ, ‘ਮਣੀਪੁਰ-ਮਨੀਪੁਰ’ ਅਤੇ ‘ਇਨਸਾਫ਼ ਕਰੋ-ਇਨਸਾਫ਼ ਕਰੋ’ ਦੇ ਨਾਅਰੇ ਲਾਏ ਜਾ ਰਹੇ ਹਨ। ਇਸ ਦੌਰਾਨ ਪੀਐਮ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆ। ਸਪੀਕਰ ਨੇ ਵਿਰੋਧੀ ਧਿਰ ਨੂੰ ਦੋ ਵਾਰ ਅਜਿਹਾ ਨਾ ਕਰਨ ਦੀ ਨਸੀਹਤ ਦਿੱਤੀ।
ਕਾਂਗਰਸ ‘ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦੇ ਲੋਕ ਕਹਿੰਦੇ ਸਨ ਕਿ ‘ਇਸ ਦੇਸ਼ ਦਾ ਕੁਝ ਨਹੀਂ ਬਣ ਸਕਦਾ’, ਇਹ ਉਹ ਸੱਤ ਸ਼ਬਦ ਸਨ ਜੋ ਦੇਸ਼ ਦੇ ਲੋਕ ਕਹਿੰਦੇ ਸਨ। ਅਸੀਂ ਇਸਨੂੰ ਬਦਲ ਦਿੱਤਾ ਹੈ
ਨਰਿੰਦਰ ਮੋਦੀ ਨੇ 2014 ਤੋਂ ਬਾਅਦ ਕੇਂਦਰ ਸਰਕਾਰ ਦੇ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਸਾਡੇ ਆਉਣ ਤੋਂ ਪਹਿਲਾਂ ਘੁਟਾਲਿਆਂ ਦਾ ਮੁਕਾਬਲਾ ਘੁਟਾਲਿਆਂ ਨਾਲ ਹੁੰਦਾ ਸੀ। ਅਸੀਂ ਇਸਨੂੰ ਬੰਦ ਕਰ ਦਿੱਤਾ। ਗੈਸ ਕੁਨੈਕਸ਼ਨ ਲਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਚੱਕਰ ਲਗਾਉਣੇ ਪੈਂਦੇ ਸਨ ਪਰ ਉਹ ਵੀ ਨਹੀਂ ਮਿਲਦੇ ਸਨ। ਇੱਥੋਂ ਤੱਕ ਕਿ ਰਾਸ਼ਨ ਲੈਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਸੀ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਸਾਡੀ ਸਰਕਾਰ ਨੂੰ ਆਸ਼ੀਰਵਾਦ ਦਿੱਤਾ ਹੈ ਕਿਉਂਕਿ ਸਾਡੀ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਸਾਡਾ ਇੱਕੋ ਇੱਕ ਟੀਚਾ ਨੇਸ਼ਨ ਫਸਟ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਸਾਡੀਆਂ ਨੀਤੀਆਂ ਦੇਖੀਆਂ, ਸਾਡੇ ਇਰਾਦਿਆਂ ਨੂੰ ਦੇਖਿਆ, ਇਸ ਲਈ ਜਦੋਂ ਵਿਕਾਸ ਹੁੰਦਾ ਹੈ ਤਾਂ ਕਰੋੜਾਂ ਲੋਕਾਂ ਦੇ ਸੁਪਨੇ ਪੂਰੇ ਹੁੰਦੇ ਹਨ, ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਬਣਦੀ ਹੈ ਆਪਣੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦਾ ਸਿੱਧਾ ਲਾਭ ਮਿਲਦਾ ਹੈ।
----------- Advertisement -----------
ਲੋਕ ਸਭਾ ‘ਚ PM ਮੋਦੀ ਦਾ ਕਾਂਗਰਸ ‘ਤੇ ਹਮਲਾ, ਕਿਹਾ- ‘2014 ਤੋਂ ਪਹਿਲਾਂ ਘੁਟਾਲਿਆਂ ਨਾਲ ਹੁੰਦਾ ਸੀ ਘੁਟਾਲਿਆਂ ਦਾ ਮੁਕਾਬਲਾ’
Published on
----------- Advertisement -----------
----------- Advertisement -----------












