ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨਿੱਜੀ ਸਕੂਲ ਦੀ ਮੈਨੇਜਮੈਂਟ ਨੂੰ ਇੱਕ ਧਮਕੀ ਭਰਿਆ ਈਮੇਲ ਭੇਜਿਆ ਗਿਆ ਸੀ, ਜਿਸ ਨਾਲ ਹਫੜਾ-ਦਫੜੀ ਮਚ ਗਈ। ਸਕੂਲ ਮੈਨੇਜਮੈਟ ਨੇ ਪੁਲਿਸ ਨੂੰ ਬੰਬ ਦੀ ਧਮਕੀ ਦੀ ਸੂਚਨਾ ਦਿੱਤੀ ਅਤੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ। ਸਕੂਲ ਵਿਚ ਕਾਫੀ ਗਿਣਤੀ ਵਿਚ ਬੱਚੇ ਪੜ੍ਹਦੇ ਹਨ। ਮੌਕੇ ‘ਤੇ ਬੰਬ ਸਕੁਐਡ ਟੀਮਾਂ ਨੂੰ ਬੁਲਾਇਆ ਗਿਆ ਹੈ ਅਤੇ ਕਲਾਸਰੂਮਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਮੇਂ ਪੁਲਿਸ ਜਾਂਚ ਚੱਲ ਰਹੀ ਹੈ। ਪੁਲਿਸ ਨੇ ਈਮੇਲ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਕੀ ਕਿਸ ਸੰਗਠਨ ਨੇ ਦਿੱਤੀ ਸੀ।












