February 22, 2024, 12:56 pm
----------- Advertisement -----------
HomeNewsNational-Internationalਓਮੀਕਰੋਨ ਦੇ ਖ਼ਤਰੇ ਦਰਮਿਆਨ 'ਚੰਡੀਗੜ੍ਹ' ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਪੂਰੇ ਸ਼ਹਿਰ 'ਚ...

ਓਮੀਕਰੋਨ ਦੇ ਖ਼ਤਰੇ ਦਰਮਿਆਨ ‘ਚੰਡੀਗੜ੍ਹ’ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਪੂਰੇ ਸ਼ਹਿਰ ‘ਚ ਲਾਗੂ ਕੀਤੇ ਇਹ ਸਖ਼ਤ ਹੁਕਮ

Published on

----------- Advertisement -----------

ਕੋਵਿਡ ਦੇ ਨਵੇਂ ਵੈਰੀਐਂਟ ਓਮੀਕਰੋਨ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਡੀ. ਸੀ. ਵਿਨੇ ਪ੍ਰਤਾਪ ਨੇ ਹੁਕਮ ਜਾਰੀ ਕਰ ਕੇ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਦਾ ਨਿਯਮ ਨਾ ਮੰਨਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਲਈ ਕਿਹਾ ਹੈ। ਨਾਲ ਹੀ ਚਲਾਨ ਕੱਟਣ ਦੇ ਵੀ ਹੁਕਮ ਦਿੱਤੇ ਹਨ। ਡੀ. ਸੀ. ਨੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਅਤੇ ਤਿੰਨੇ ਐੱਸ. ਡੀ. ਐੱਮ. ਨੂੰ ਪੱਤਰ ਲਿਖ ਕੇ ਨਵੇਂ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਸਬੰਧੀ ਅਗਾਹ ਕੀਤਾ ਹੈ। ਪੱਤਰ ’ਚ ਲਿਿਖਆ ਕਿ ਓਮੀਕਰੋਨ ਤੋਂ ਬਚਾਅ ਲਈ ਕੋਰੋਨਾ ਸਬੰਧੀ ਦਿਸ਼ਾ-ਨਿਦੇਰਸ਼ਾਂ ਦਾ ਪਾਲਣ ਜ਼ਰੂਰੀ ਹੈ। ਇਸ ਲਈ ਜੋ ਮਾਸਕ ਨਹੀਂ ਪਾ ਰਿਹਾ, ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਿਹਾ ਅਤੇ ਕੇਂਦਰ ਦੇ ਦਿਸ਼ਾ-ਨਿਦੇਰਸ਼ਾਂ ਦਾ ਪਾਲਣ ਨਹੀਂ ਕਰ ਰਿਹਾ ਹੈ, ਉਸ ਦਾ ਚਲਾਨ ਕੱਟਿਆ ਜਾਵੇ। ਪ੍ਰਸ਼ਾਸਨ ਨੇ ਨਵੇਂ ਸਟ੍ਰੇਨ ਦੇ ਖ਼ਤਰੇ ਕਾਰਨ ਸਖ਼ਤੀ ਕਰ ਦਿੱਤੀ ਹੈ।

ਹਾਈ ਰਿਸਕ ਵਾਲੇ 8 ਦੇਸ਼ਾਂ ਤੋਂ ਪਰਤੇ ਮੁਸਾਫ਼ਰਾਂ ਦਾ ਏਅਰਪੋਰਟ ’ਤੇ ਆਰ. ਟੀ. ਪੀ. ਸੀ. ਆਰ. ਟੈਸਟ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਨੂੰ 7 ਦਿਨ ਲਈ ਕੁਆਰੰਟਾਈਨ ਵੀ ਕੀਤਾ ਜਾ ਰਿਹਾ ਹੈ। ਮੁਸਾਫ਼ਰਾਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਸਿਹਤ ਵਿਭਾਗ 8ਵੇਂ ਦਿਨ ਦੁਬਾਰਾ ਆਰ. ਟੀ. ਪੀ. ਸੀ. ਆਰ. ਟੈਸਟ ਕਰੇਗਾ। ਹਾਈ ਰਿਸਕ ਵਾਲੇ ਦੇਸ਼ਾਂ ’ਚ ਦੱਖਣੀ ਅਫਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ ਅਤੇ ਜ਼ਿੰਬਾਬਵੇ ਹਨ, ਜਿੱਥੋਂ ਆਉਣ ਵਾਲੇ ਮੁਸਾਫ਼ਰਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।


ਪ੍ਰਸ਼ਾਸਨ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਛੇਤੀ ਹੀ ਸਬੰਧਿਤ ਵਿਭਾਗਾਂ ਵੱਲੋਂ ਕੋਰੋਨਾ ਦੇ ਨਿਯਮਾਂ ਦੀ ਅਣਦੇਖੀ ਧਿਆਨ ਵਿਚ ਰੱਖਦੇ ਹੋਏ ਡਰਾਈਵ ਤੇਜ਼ ਕਰ ਦਿੱਤੀ ਜਾਵੇਗੀ। ਖ਼ਾਸ ਕਰ ਕੇ ਪ੍ਰਸ਼ਾਸਨ ਦੀਆਂ ਟੀਮਾਂ ਭੀੜ ਵਾਲੀਆਂ ਮਾਰਕਿਟਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਖ਼ਾਸ ਨਜ਼ਰ ਰੱਖਣਗੀਆਂ। ਦੱਸਣਯੋਗ ਹੈ ਕਿ ਸ਼ਹਿਰ ’ਚ ਖ਼ਾਸ ਕਰ ਕੇ ਸੁਖ਼ਨਾ ਝੀਲ ’ਤੇ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ। ਇਹੀ ਕਾਰਨ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪ੍ਰਸ਼ਾਸਨ ਨੇ ਸੁਖਨਾ ਝੀਲ ’ਤੇ ਕਾਫ਼ੀ ਜ਼ੋਰ-ਸ਼ੋਰ ਨਾਲ ਡਰਾਈਵ ਚਲਾਈ ਸੀ ਅਤੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਸਨ। ਹੁਣ ਬਰਡ ਪਾਰਕ ’ਚ ਵੀ ਜਿਆਦਾ ਭੀੜ ਹੋ ਰਹੀ ਹੈ, ਜਿਸ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਯਤਨ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਸ਼ਹਿਰ ’ਚ ਖ਼ਾਸ ਕਰ ਕੇ ਸੁਖ਼ਨਾ ਝੀਲ ’ਤੇ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ। ਇਹੀ ਕਾਰਨ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪ੍ਰਸ਼ਾਸਨ ਨੇ ਸੁਖਨਾ ਝੀਲ ’ਤੇ ਕਾਫ਼ੀ ਜ਼ੋਰ-ਸ਼ੋਰ ਨਾਲ ਡਰਾਈਵ ਚਲਾਈ ਸੀ ਅਤੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਸਨ। ਹੁਣ ਬਰਡ ਪਾਰਕ ’ਚ ਵੀ ਜਿਆਦਾ ਭੀੜ ਹੋ ਰਹੀ ਹੈ, ਜਿਸ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਯਤਨ ਕਰ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੋਸ਼ਲ ਮੀਡੀਆ ਐਕਸ ਨੇ SGPC ਦੀਆਂ ਦੋ ਪੋਸਟਾਂ ਰੋਕੀਆਂ, ਪ੍ਰਧਾਨ ਧਾਮੀ ਨੇ ਸਾਈਬਰ ਸੁਰੱਖਿਆ ਡਿਵੀਜ਼ਨ ਦੇ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ

ਅੰਮ੍ਰਿਤਸਰ, 22 ਫਰਵਰੀ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਦੋ ਪੋਸਟਾਂ ਭਾਰਤ...

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਘਰ ‘ਤੇ ਸੀਬੀਆਈ ਦਾ ਛਾਪਾ, 300 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ

ਨਵੀਂ ਦਿੱਲੀ, 22 ਫਰਵਰੀ 2024 - ਸੀਬੀਆਈ ਨੇ ਅੱਜ (22 ਫਰਵਰੀ) ਸਾਬਕਾ ਰਾਜਪਾਲ ਸੱਤਿਆਪਾਲ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ, 22 ਫਰਵਰੀ, 2024: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ 22 ਫਰਵਰੀ ਨੂੰ ਸਵੇਰੇ...

ਕਿਸਾਨਾਂ ਦੇ ਸੰਘਰਸ਼ ਵਿਚਾਲੇ PM ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਨਵੀਂ ਦਿੱਲੀ, 22 ਫਰਵਰੀ 2024 - ਹਰਿਆਣਾ-ਪੰਜਾਬ ਬਾਰਡਰ ’ਤੇ ਚਲ ਰਹੇ ਕਿਸਾਨਾਂ ਦੇ ਸੰਘਰਸ਼...

ਪੰਧੇਰ ਨੇ ਹਰਿਆਣਾ ਪੁਲਿਸ ਫਾ+ਇਰਿੰਗ ਦੀ ਫੋਟੋ ਕੀਤੀ ਸਾਂਝੀ

ਖਨੌਰੀ ਬਾਰਡਰ, 22 ਫਰਵਰੀ 2024 - ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ...

ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਪਾਬੰਦੀ ਵਧਾਈ ਗਈ

ਚੰਡੀਗੜ੍ਹ, 22 ਫਰਵਰੀ 2024 - ਕਿਸਾਨ ਅੰਦੋਲਨ 11 ਫਰਵਰੀ ਤੋਂ ਹਰਿਆਣਾ ਦੇ ਬਾਰਡਰ 'ਤੇ...

ਖਨੌਰੀ ਬਾਰਡਰ ‘ਤੇ ਸ਼ੁਭਕਰਨ ਦੀ ਮੌ+ਤ ਮਾਮਲਾ: ਦੋਸ਼ੀ ਅਫਸਰਾਂ ਖਿਲਾਫ ਹੋਵੇਗੀ ਕਾਰਵਾਈ – CM ਮਾਨ

ਚੰਡੀਗੜ੍ਹ, 22 ਫਰਵਰੀ 2024 - ਖਨੌਰੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹਰਿਆਣਾ ਪੁਲਿਸ ਦੀ...

ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਪੁਲ ਦਾ ਕੰਮ ਕਰਨਾ ਮੇਰਾ ਫਰਜ਼ ਹੈ – ਭਗਵੰਤ ਮਾਨ

ਕਿਸਾਨ ਅੰਦੋਲਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ...