ਪੰਜਾਬ ’ਚ ਚੋਣਾਵੀ ਮਾਹੌਲ ’ਚ ਦਬਾਓ ਦੀ ਰਾਜਨੀਤੀ ਜ਼ੋਰਾਂ ’ਤੇ ਹੈ….ਭਾਜਪਾ ਨੇ ਖੇਤੀ ਕਾਨੂੰਨ ਤੇ ਗਠਬੰਧਨ ਤੋਂ ਕਿਨਾਰਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਨੂੰ ਪਹਿਲਾ ਛੋਟੇ ਭਰਾ ਦੀ ਤਰ੍ਹਾਂ ਨਾਲ ਆਉਣ ਦਾ ਸੱਦਾ ਦਿੱਤਾ।ਜਦੋਂ ਗੱਲ ਨਹੀਂ ਬਣੀ ਤਾਂ ਸਬਕ ਸਿਖਾਉਣ ਦੇ ਲਈ ਕੇਂਦਰੀ ਜਾਂਚ ਏਜੰਸੀਆਂ ਦਾ ਇਸਤੇਮਾਲ ਦਾ ਸਹਾਰਾ ਲਿਆ।ਕੁਝ ਹਾਸਲ ਨਹੀਂ ਹੋਇਆ ਤੇ ਹੁਣ ਘੁਣ ਲਾ ਕੇ ਸਿਆਸੀ ਖੇਡ ਸ਼ੁਰੂ ਹੋ ਗਿਆ। ਚਾਹੇ ਕੇਂਦਰ ’ਚ ਸੱਤਾਧਾਰੀ ਭਾਜਪਾ ਹੋਵੇ ਜਾਂ ਦੂਜਾ ਕੋਈ ਦਲ, ਸਾਰੇ ਆਪਣਾ ਹਿੱਤ ਸਾਧਣ ਲਈ ਦਬਾਅ ਨੀਤੀ ਦਾ ਸਹਾਰਾ ਲੈ ਰਹੇ ਨੇ। ਭਾਜਪਾ ਜਿਸ ਤਰ੍ਹਾਂ ਦੀ ਖੇਡ, ਖੇਡ ਰਹੀ ਹੈ ਉਸ ਤੋਂ ਸਾਫ਼ ਹੈ ਕਿ ਪਾਰਟੀ ਪੰਜਾਬ ’ਚ ਵਿਧਾਨ ਸਭਾ ਚੋਣਾਂ ’ਚ ਐਂਟਰੀ ਦੀ ਫਿਰਾਕ ’ਚ ਹੈ। ਪਾਰਟੀ ਦੀ ਨੀਤੀ ਇਸ਼ਾਰਾ ਕਰ ਰਹੀ ਹੈ…ਇਸ ਵਾਰ ਵੀ ਆਪਣੀ ਛਾਪ ਦੇ ਮੁਤਾਬਕ ਹਿੰਦੂ ਚਿਹਰੇ ’ਤੇ ਹੀ ਨਹੀਂ ਬਲਕਿ ਪੰਜਾਬ ’ਚ ਉਸੀ ਦੇ ਸੁਭਾਉ ਦੇ ਉਲਟ ਸਿੱਖ ਚਿਹਰੇ ਨੂੰ ਅੱਗੇ ਕਰੇਗੀ।
ਸੋ ਹੁਣ ਚਾਣਿਕਿਆ ਨੀਤੀ ਮੁਤਾਬਕ ਜੇਕਰ ਕਿਸੇ ਨੂੰ ਤਬਾਹ ਕਰਨਾ ਹੈ ਤਾਂ ਉਸਦੀ ਆਰਥਿਕ ਰੀੜ੍ਹ ਤੋਂ ਦਵੋ, ਵਿਸ਼ਲੇਸ਼ਕ ਵੀ ਲੁਧਿਆਣਾ ਦੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ ਫਾਸਟ-ਵੇਅ ਕੇਬਲ ਦੇ ਮਾਲਕ ਗੁਰਦੀਪ ਸਿੰਘ ਦੇ ਟਿਕਾਣਿਆਂ ‘ਤੇ ਕੇਂਦਰੀ ਜਾਂਚ ਏਜੰਸੀਆਂ ਦੇ ਛਾਪੇ ਨੂੰ ਭਾਜਪਾ ਦੇ ਇਸ ਕਦਮ ਨਾਲ ਜੋੜ ਰਹੇ ਹਨ।
ਦੋਵਾਂ ਅਕਾਲੀ ਆਗੂਆਂ ‘ਤੇ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਫਿਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਹਾਲਾਂਕਿ ਏਜੰਸੀਆਂ ਨੂੰ ਦੋਵਾਂ ਦੇ ਟਿਕਾਣਿਆਂ ‘ਤੇ ਕੀ ਮਿਲਿਆ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੋਵੇਂ ਆਗੂ ਦਾਅਵਾ ਕਰ ਰਹੇ ਹਨ ਕਿ 3-4 ਦਿਨ ਲਗਾਤਾਰ ਪੁੱਛਗਿੱਛ ਅਤੇ ਰਿਕਾਰਡ ਖੰਗਾਲਣ ਤੋਂ ਬਾਅਦ ਵੀ ਏਜੰਸੀਆਂ ਖਾਲੀ ਹੱਥ ਪਰਤ ਗਈਆਂ ਹਨ।