June 14, 2025, 10:55 pm
----------- Advertisement -----------
HomeNewsਭਾਰਤ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹੋ ਰਿਹਾ ਮੌਸਮ ਦਾ...

ਭਾਰਤ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹੋ ਰਿਹਾ ਮੌਸਮ ਦਾ ਬਦਲਾਅ,ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਵਧੀ ਠੰਢ

Published on

----------- Advertisement -----------

ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਮੌਸਮ ‘ਚ ਬਦਲਾਅ ਹੋ ਰਿਹਾ ਹੈ। ਸ਼ੁੱਕਰਵਾਰ ਯਾਨਿ 3 ਦਸੰਬਰ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਹਲਕੀ ਬੂੰਦਾ ਬਾਂਦੀ ਹੋਈ, ਪਰ ਧੁੰਦ ਨੇ ਕਾਫ਼ੀ ਪਰੇਸ਼ਾਨ ਕੀਤਾ। ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ ਦਾ ਪਾਰਾ ਹੋਰ ਘਟਾ ਦਿੱਤਾ ਹੈ। ਜਿਵੇਂ ਕਿ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਸੀ ਕਿ 1 ਦਸੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਵਧੇਗੀ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 5 ਅਤੇ 6 ਦਸੰਬਰ ਨੂੰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਦੌਰਾਨ ਪਹਾੜਾਂ ‘ਤੇ ਮੀਂਹ ਪੈ ਸਕਦਾ ਹੈ ਅਤੇ ਬਰਫਬਾਰੀ ਦਾ ਵੀ ਅਲਰਟ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਮੀਂਹ ਪੈ ਸਕਦਾ ਹੈ।ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਪਹਿਲੀ ਦਸੰਬਰ ਤੋਂ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁੱਕਰਵਾਰ ਦੀ ਸਵੇਰ ਸੂਬੇ ਦੇ ਕਈ ਇਲਾਕਿਆਂ ‘ਚ ਹਲਕੀ ਬੂੰਦਾ ਬਾਂਦੀ ਹੋਈ। ਜਿਸ ਤੋਂ ਬਾਅਦ ਕੁੱਝ ਦੇਰ ਲਈ ਸੂਰਜ ਵੀ ਨਿਕਲਿਆ, ਪਰ ਕੁੱਝ ਹੀ ਮਿੰਟਾਂ ਵਿੱਚ ਸੂਰਜ ਬੱਦਲਾਂ ‘ਚ ਲੁਕ ਗਿਆ।

ਤਾਪਮਾਨ ਦੀ ਗੱਲ ਕੀਤੀ ਜਾਏ ਤਾਂ 7.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਦਕਿ ਹਰਿਆਣਾ ‘ਚ 7.9 ਡਿਗਰੀ ਸੈਲਸੀਅਸ ਨਾਲ ਹਿਸਾਰ ਸਭ ਤੋਂ ਘੱਟ ਤਾਪਮਾਨ ਵਾਲਾ ਸ਼ਹਿਰ ਰਿਕਾਰਡ ਕੀਤਾ ਗਿਆ।ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਜ਼ਿਆਦਾ ਠੰਢਾ ਇਲਾਕਾ 7.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਰਿਕਾਰਡ ਕੀਤਾ ਗਿਆ। ਜਦਕਿ ਸਭ ਤੋਂ ਜ਼ਿਆਦਾ ਤਾਪਮਾਨ 21.2 ਡਿਗਰੀ ਸੈਲਸੀਅਸ ਰਾਜਧਾਨੀ ਚੰਡੀਗੜ੍ਹ ਵਿੱਚ ਦਰਜ ਕੀਤਾ ਗਿਆ। 5 ਦਸੰਬਰ ਨੂੰ ਹਰਿਆਣਾ ‘ਚ ਤੂਫ਼ਾਨੀ ਬਾਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਹਰਿਆਣਾ ਦੇ ਕਈ ਇਲਾਕਿਆਂ ‘ਚ ਧੁੰਦ ਵੀ ਆਪਣਾ ਪੂਰਾ ਜ਼ੋਰ ਦਿਖਾਏਗੀ। ਚੰਗੀ ਗੱਲ ਇਹ ਹੈ ਕਿ ਬਾਰਿਸ਼ ਕਾਰਨ ਦਿੱਲੀ ਸਣੇ ਸਾਰੇ ਸ਼ਹਿਰਾਂ ‘ਚ ਧੂੰਏਂ ਅਤੇ ਪ੍ਰਦੂਸ਼ਣ ਦੀ ਸਥਿਤੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਵੱਡੀ ਕਾਰਵਾਈ, ਭਾਰਤ ’ਚ ਇੰਸਟਾਗ੍ਰਾਮ ਖਾਤਾ ਕੀਤਾ ਗਿਆ ਬਲਾਕ

ਲੁਧਿਆਣਾ ਦੀ ਇੰਸਟਾਗ੍ਰਾਮ ਪ੍ਰਭਾਵਕ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਪਿੱਛੇ...

 ”ਮੈਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ…” ਸ਼ਹੀਦ ਭਾਈ ਸਤਵੰਤ ਸਿੰਘ ਦਾ ਭਤੀਜੇ ਨੇ ਕਿਹਾ – ਅਸੀਂ Violation ਦੇ ਹੱਕ ‘ਚ ਨਹੀਂ 

ਭਾਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ...

ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਖਰਾਬ ਈਂਧਨ ਵੀ ਹੋ ਸਕਦਾ ਹੈ ! ਹਵਾਬਾਜ਼ੀ ਮਾਹਿਰ ਨੇ ਖਦਸ਼ਾ ਪ੍ਰਗਟ ਕੀਤਾ

ਨੈਸ਼ਨਲ ਏਅਰੋਸਪੇਸ ਲੈਬਾਰਟਰੀ ਦੇ ਸਾਬਕਾ ਡਿਪਟੀ ਡਾਇਰੈਕਟਰ ਸ਼ਾਲੀਗ੍ਰਾਮ ਜੇ. ਮੁਰਲੀਧਰ ਨੇ ਕਿਹਾ ਕਿ ਅਹਿਮਦਾਬਾਦ...

ਪਿਛਲੇ ਦੋ ਦਿਨਾਂ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਆਈ ਕਮੀ

ਪਿਛਲੇ 2 ਦਿਨਾਂ ਤੋਂ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ...

 ਤੇਜ਼ ਹਨੇਰੀ ਤੇ ਮੀਂਹ ਨੇ ਬਦਲਿਆ ਪੰਜਾਬ ਦਾ ਮੌਸਮ, ਕਈ ਥਾਵਾਂ ਤੇ ਪਿਆ ਮੀਂਹ   

ਦੇਰ ਸ਼ਾਮ 8 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ...

ਜਿਹੜੇ ਜਹਾਜ਼ ਦਾ ਲੋਹਾ ਤਕ ਸੜ ਗਿਆ, ਉੱਥੋਂ ਸੁਰੱਖਿਅਤ ਮਿਲੀ ਭਗਵਦ ਗੀਤਾ

ਅਹਿਮਦਾਬਾਦ ਜਹਾਜ਼ ਹਾਦਸੇ (Ahmedabad) ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ...

ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਹੋਇਆ ਦਿਹਾਂਤ, ਪੋਲੇ ਖੇਡਦੇ ਹੋਏ ਪਿਆ ਦਿਲ ਦਾ ਦੌਰਾ

ਕਾਰੋਬਾਰੀ ਅਤੇ ਸੋਨਾ ਕਾਮਸਟਾਰ ਕੰਪਨੀ ਦੇ ਚੇਅਰਮੈਨ ਸੰਜੇ ਕਪੂਰ ਦਾ ਵੀਰਵਾਰ ਨੂੰ ਇੰਗਲੈਂਡ ਵਿੱਚ...

ਕਮਲ ਕੌਰ ਮੌ.ਤ ਮਾਮਲੇ ‘ਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਗ੍ਰਿਫ਼ਤਾਰ

 ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਮੌਤ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।...

ਅਹਿਮਦਾਬਾਦ ਪਲੇਨ ਕ੍ਰੈਸ਼ : ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਵੀ ਸਨ ਜਹਾਜ਼ ‘ਚ ਸਵਾਰ

ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਕ੍ਰੈਸ਼ ਹੋ...